Tuesday, November 19, 2024
Home Canada Gurnam Bhullar: ਗੁਰਨਾਮ ਭੁੱਲਰ ਨੇ ਰਚਿਆ ਇਤਿਹਾਸ, ਕੈਨੇਡਾ ਦੇ ਸਰੀ 'ਚ ਬਣਾ...

Gurnam Bhullar: ਗੁਰਨਾਮ ਭੁੱਲਰ ਨੇ ਰਚਿਆ ਇਤਿਹਾਸ, ਕੈਨੇਡਾ ਦੇ ਸਰੀ ‘ਚ ਬਣਾ ਦਿੱਤਾ ਇਹ ਰਿਕਾਰਡ, ਦੇਖੋ ਤਸਵੀਰਾਂ

Gurnam Bhullar Creates History: ਪੰਜਾਬੀ ਗਾਇਕ ਗੁਰਨਾਮ ਭੁੱਲਰ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਭੁੱਲਰ ਬੇਹੱਦ ਉਮਦਾ ਐਕਟਰ ਵੀ ਹੈ। ਉਸ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ।

ਹੁਣ ਗੁਰਨਾਮ ਭੁੱਲਰ ਫਿਰ ਤੋਂ ਸੁਰਖੀਆਂ ‘ਚ ਆ ਗਿਆ ਹੈ। ਗੁਰਨਾਮ ਭੁੱਲਰ ਨੇ ਕੈਨੇਡਾ ‘ਚ ਇਤਿਹਾਸ ਰਚ ਦਿੱਤਾ ਹੈ। ਗੁਰਨਾਮ ਭੁੱਲਰ ਨੇ ਇਸ ਪਲ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਦਰਅਸਲ, ਹਾਲ ਹੀ ‘ਚ ਗੁਰਨਾਮ ਭੁੱਲਰ ਨੇ ਕੈਨੇਡਾ ਦੇ ਸਰੀ ‘ਚ ਲਾਈਵ ਸ਼ੋਅ ਕੀਤਾ ਹੈ। ਉਸ ਨੇ ਸਰੀ ਫਿਊਸ਼ਨ ਫੈਸਟੀਵਲ ‘ਚ ਲਾਈਵ ਪਰਫਾਰਮੈਂਸ ਦਿੱਤਾ ਸੀ। ਜਿਸ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ। ਇਹ ਫੈਸਟੀਵਲ ਹਰ 2 ਸਾਲਾਂ ‘ਚ ਇੱਕ ਵਾਰ ਹੁੰਦਾ ਹੈ। ਇਸ ਸਾਲ ਇਸ ਫੈਸਟੀਵਲ ‘ਚ ਗੁਰਨਾਮ ਭੁੱਲਰ ਨੇ ਪਰਫਾਰਮ ਕੀਤਾ, ਤਾਂ ਇਹ ਇੱਕ ਰਿਕਾਰਡ ਬਣ ਗਿਆ। ਫੈਸਟੀਵਲ ‘ਚ ਗੁਰਨਾਮ ਭੁੱਲਰ ਦਾ ਸ਼ੋਅ ਹਾਊਸਫੁੱਲ ਰਿਹਾ। ਸਰੀ ਫਿਊਸ਼ਨ ਫੈਸਟੀਵਲ ਦੇ ਇਤਿਹਾਸ ‘ਚ ਕਿਸੇ ਵੀ ਪਰਫਾਰਮਰ ਲਈ ਇੰਨਾਂ ਵੱਡਾ ਇਕੱਠ ਅੱਜ ਤੱਕ ਕਦੇ ਨਹੀਂ ਹੋਇਆ। ਗੁਰਨਾਮ ਭੁੱਲਰ ਨੇ ਇਹ ਇਤਿਹਾਸ ਰਚ ਕੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਇਆ ਹੈ।

ਗੁਰਨਾਮ ਭੁੱਲਰ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ, ‘ਅੱਜ ਅਸੀਂ ਸਰੀ ‘ਚ ਇਤਿਹਾਸ ਰਚਿਆ। ਸਰੀ ਫਿਊਸ਼ਨ ਫੈਸਟੀਵਲ ਦੇ ਇਤਿਹਾਸ ‘ਚ ਇਸ ਵਾਰ ਸਭ ਤੋਂ ਜ਼ਿਆਂਦਾ ਲੋਕਾਂ ਨੇ ਹਾਜ਼ਰੀ ਲਵਾਈ।’ ਦੇਖੋ ਇਹ ਤਸਵੀਰਾਂ:

ਨਵੀਂ ਫਿਲਮ ਦਾ ਕੀਤਾ ਐਲਾਨ
ਗੁਰਨਾਮ ਭੁੱਲਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਵੀ ਕਰ ਦਿਤਾ ਹੈ। ਉਹ ਫਿਲਮ ‘ਖਿਡਾਰੀ’ ‘ਚ ਨਜ਼ਰ ਆਉਣ ਵਾਲਾ ਹੈ। ਫਿਲਮ ‘ਚ ਉਹ ਮੁੱਖ ਕਿਰਦਾਰ ‘ਚ ਨਜ਼ਰ ਆਵੇਗਾ। ਫਿਲਮ ‘ਚ ਉਸ ਦੇ ਨਾਲ ਕਰਤਾਰ ਚੀਮਾ ਤੇ ਸੁਰਭੀ ਜਿਓਤੀ ਵੀ ਐਕਟਿੰਗ ਕਰਦੇ ਨਜ਼ਰ ਆਉਣਗੇ।

RELATED ARTICLES

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; 1.07 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਦੋ ਕਾਬੂ

ਪੰਜਾਬ ਪੁਲਿਸ ਨੇ ਨਸ਼ਿਆਂ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਕੀਤਾ ਪਰਦਾਫਾਸ਼; 1.07 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਦੋ ਕਾਬੂ ਚੰਡੀਗੜ੍ਹ/ਅੰਮ੍ਰਿਤਸਰ:  ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਵਿਦੇਸ਼...

ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲ ਨੇ ਮਿਲਾਇਆ ਹੱਥ

ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਅਤੇ ਕੇਰਲ ਨੇ ਮਿਲਾਇਆ ਹੱਥ ਤਿਰੂਵਨੰਤਪੁਰਮ (ਕੇਰਲਾ): ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੇਰਲ...

Canada: ਨਿਊਯਾਰਕ ਵਿਖੇ ਕਾਊਂਸਲ ਜਨਰਲ ਲਈ 9 ਮਿਲੀਅਨ ਡਾਲਰ ਦਾ ਕੋਂਡੋ (ਫਲੈਟ) ਖਰੀਦਿਆ

Canada: ਨਿਊਯਾਰਕ ਵਿਖੇ ਕਾਊਂਸਲ ਜਨਰਲ ਲਈ 9 ਮਿਲੀਅਨ ਡਾਲਰ ਦਾ ਕੋਂਡੋ (ਫਲੈਟ) ਖਰੀਦਿਆ ਓਟਾਵਾ : ਕੈਨੇਡਾ ਦੇ ਨਿਊਯਾਰਕ ’ਚ ਕਾਊਂਸਲ ਜਨਰਲ ਉਨ੍ਹਾਂ ਗਵਾਹਾਂ ਵਿਚ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments