ਟੀਮ ‘ਚ ਲੰਬੇ ਸਮੇਂ ਤੋਂ ਚੱਲ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਕਮੀ ਸਾਫ਼ ਤੌਰ ‘ਤੇ ਮਹਿਸੂਸ ਕੀਤੀ ਜਾ ਸਕਦੀ ਹੈ। ਸਾਲ 2022 ‘ਚ ਸਤੰਬਰ ਮਹੀਨੇ ‘ਚ ਪਿੱਠ ਦੇ ਤਣਾਅ ਦੀ ਸਮੱਸਿਆ ਤੋਂ ਪੀੜਤ ਬੁਮਰਾਹ ਨੂੰ ਆਪਣੀ ਸਰਜਰੀ ਕਰਵਾਉਣ ਦਾ ਫੈਸਲਾ ਲੈਣਾ ਪਿਆ ਸੀ। ਹੁਣ ਉਸ ਦੇ ਆਉਣ ਵਾਲੇ ਏਸ਼ੀਆ ਕੱਪ ਤੱਕ ਮੈਦਾਨ ‘ਤੇ ਵਾਪਸੀ ਦੀ ਉਮੀਦ ਹੈ।
ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸਰਜਰੀ ਪੂਰੀ ਤਰ੍ਹਾਂ ਸਫਲ ਹੋਣ ਤੋਂ ਬਾਅਦ ਇਸ ਸਮੇਂ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਰਿਹੈਬ ਪ੍ਰਕੀਰਿਆ ਤੋਂ ਗੁਜ਼ਰ ਰਹੇ ਹਨ। ਬੁਮਰਾਹ ਨੇ ਐੱਨਸੀਏ ‘ਚ ਗੇਂਦਬਾਜ਼ੀ ਦਾ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਟੀਮ ‘ਚ ਉਸ ਦੀ ਜਲਦੀ ਵਾਪਸੀ ਦੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਹਨ। ਜੇਕਰ ਸਭ ਠੀਕ ਰਿਹਾ ਤਾਂ ਬੁਮਰਾਹ ਆਇਰਲੈਂਡ ਖਿਲਾਫ ਟੀ-20 ਸੀਰੀਜ਼ ‘ਚ ਵਾਪਸੀ ਕਰ ਸਕਦਾ ਹੈ।
ਇਸ ਤੋਂ ਬਾਅਦ ਬੁਮਰਾਹ ਨੂੰ ਏਸ਼ੀਆ ਕੱਪ ‘ਚ ਖੇਡਣ ਦਾ ਮੌਕਾ ਮਿਲ ਸਕਦਾ ਹੈ। 50 ਓਵਰਾਂ ਦੇ ਫਾਰਮੈਟ ‘ਚ ਖੇਡੇ ਜਾਣ ਕਾਰਨ ਟੀਮ ਇੰਡੀਆ ਕੋਲ ਵਨਡੇ ਵਰਲਡ ਤੋਂ ਪਹਿਲਾਂ ਬੁਮਰਾਹ ਦੀ ਫਿਟਨੈੱਸ ਨੂੰ ਪਰਖਣ ਦਾ ਵੀ ਵਧੀਆ ਮੌਕਾ ਹੋਵੇਗਾ।
ਭਾਰਤ ਦੀ ਤਰ੍ਹਾਂ ਸ਼੍ਰੀਲੰਕਾ ‘ਚ ਵੀ ਲਗਭਗ ਇਸੇ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਹਨ, ਇਸ ਲਈ ਏਸ਼ੀਆ ਕੱਪ ਦੌਰਾਨ ਬੁਮਰਾਹ ਦਾ ਪ੍ਰਦਰਸ਼ਨ ਭਾਰਤੀ ਟੀਮ ਨੂੰ ਵਿਸ਼ਵ ਕੱਪ ਦੀ ਤਿਆਰੀ ‘ਚ ਕਾਫੀ ਮਦਦ ਕਰੇਗਾ।
ਸੀਮਤ ਓਵਰਾਂ ‘ਚ ਬੁਮਰਾਹ ਭਾਰਤੀ ਟੀਮ ਲਈ ਪੁਰਾਣੀ ਗੇਂਦ ਨਾਲ ਵਿਕਟਾਂ ਲੈਣ ‘ਚ ਅਹਿਮ ਭੂਮਿਕਾ ਨਿਭਾਉਂਦੇ ਸਨ। ਅਜਿਹੇ ‘ਚ ਟੀਮ ਇੰਡੀਆ ਲਈ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਫਾਰਮ ‘ਚ ਵਾਪਸੀ ਕਰਨਾ ਬਹੁਤ ਜ਼ਰੂਰੀ ਹੈ।
ਏਸ਼ੀਆ ਕੱਪ ਦੇ ਜ਼ਰੀਏ ਬੁਮਰਾਹ ਨੂੰ ਦੁਬਾਰਾ ਉਸੇ ਪੁਰਾਣੀ ਲੈਅ ‘ਚ ਵਾਪਸੀ ਕਰਨ ‘ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਮੈਚ ਹੋਣ ਕਾਰਨ ਉਹ ਦਬਾਅ ਵਾਲੇ ਮੈਚਾਂ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਸਕੇਗਾ।
ਹੁਣ ਤੱਕ ਜਸਪ੍ਰੀਤ ਬੁਮਰਾਹ ਨੇ 72 ਵਨਡੇ ਮੈਚਾਂ ‘ਚ ਕੁੱਲ 121 ਵਿਕਟਾਂ ਲਈਆਂ ਹਨ। ਇਸ ਦੌਰਾਨ ਬੁਮਰਾਹ ਨੇ ਦੋ ਵਾਰ ਇੱਕ ਪਾਰੀ ਵਿੱਚ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਵਨਡੇ ‘ਚ ਬੁਮਰਾਹ ਦੀ ਗੇਂਦਬਾਜ਼ੀ ਔਸਤ 24 ਹੈ ਜਦਕਿ ਇਕਾਨਮੀ 4.64 ਹੈ।