Sunday, November 10, 2024
Home Business ਗਲੋਬਲ ਬਾਜ਼ਾਰ 'ਚ ਉਤਸ਼ਾਹ ਦਾ ਮਾਹੌਲ, ਏਸ਼ੀਆਈ ਬਾਜ਼ਾਰਾਂ ਵਿੱਚ ਵੀ ਤੇਜ਼ੀ ਦਾ...

ਗਲੋਬਲ ਬਾਜ਼ਾਰ ‘ਚ ਉਤਸ਼ਾਹ ਦਾ ਮਾਹੌਲ, ਏਸ਼ੀਆਈ ਬਾਜ਼ਾਰਾਂ ਵਿੱਚ ਵੀ ਤੇਜ਼ੀ ਦਾ ਰੁਝਾਨ

ਵੀਂ ਦਿੱਲੀ,। ਅਮਰੀਕਾ ‘ਚ ਮਹਿੰਗਾਈ ਦਰ ਵਿੱਚ ਆਈ ਕਮੀ ਦਾ ਅਸਰ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਦੇ ਕਾਰੋਬਾਰ ‘ਤੇ ਸਾਫ ਦਿਖਾਈ ਦਿੱਤਾ। ਵਾਲ ਸਟ੍ਰੀਟ ਦੇ ਤਿੰਨੇ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਏ। ਯੂਰਪੀ ਬਾਜ਼ਾਰ ਵੀ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਲਗਾਤਾਰ ਦੂਜੇ ਦਿਨ ਵਾਧਾ ਜਾਰੀ ਰੱਖਣ ‘ਚ ਸਫ਼ਲ ਰਹੇ।

ਦੂਜੇ ਪਾਸੇ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦਾ ਰੁਝਾਨ ਬਣਿਆ ਹੋਇਆ ਹੈ।

ਮਹਿੰਗਾਈ ਦਰ ‘ਚ ਕਮੀ ਕਾਰਨ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਨੈਸਡੈਕ 219.61 ਅੰਕ ਭਾਵ 1.58 ਫੀਸਦੀ ਮਜ਼ਬੂਤੀ ਨਾਲ 14,138.57 ਅੰਕਾਂ ਦੇ ਪੱਧਰ ‘ਤੇ ਐਸ. ਐਂਡ. ਪੀ. 500 ਸੂਚਕਾਂਕ 0.85 ਫੀਸਦੀ ਦੀ ਮਜ਼ਬੂਤੀ ਨਾਲ 4,510.04 ਅੰਕਾਂ ਦੇ ਪੱਧਰ ‘ਤੇ ਅਤੇ ਡਾਓ ਜੋਂਸ 0.14 ਫੀਸਦੀ ਮਜ਼ਬੂਤੀ ਨਾਲ 34,395.14 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।

ਮਾਹਿਰਾਂ ਮੁਤਾਬਕ ਜੂਨ ਮਹੀਨੇ ‘ਚ ਅਮਰੀਕਾ ਵਿੱਚ ਮਹਿੰਗਾਈ ਘਟਣ ਕਾਰਨ ਵਿਆਜ ਦਰਾਂ ‘ਚ ਵਾਧੇ ਦੀ ਸੰਭਾਵਨਾ ਘੱਟ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਤਰ੍ਹਾਂ ਮਹਿੰਗਾਈ ਨੂੰ ਕੰਟਰੋਲ ਕਰਨ ‘ਚ ਸਫਲਤਾ ਮਿਲਦੀ ਹੈ ਤਾਂ ਅਮਰੀਕੀ ਫੈਡਰਲ ਰਿਜ਼ਰਵ ਵੀ ਵਿਆਜ ਦਰਾਂ ‘ਚ ਕਟੌਤੀ ‘ਤੇ ਵਿਚਾਰ ਕਰ ਸਕਦਾ ਹੈ। ਮੁਦਰਾਸਫੀਤੀ ‘ਚ ਹੋਰ ਕਮੀ ਦੀ ਸੰਭਾਵਨਾ ਅਤੇ ਵਿਆਜ ਦਰਾਂ ‘ਚ ਰਾਹਤ ਦੀ ਉਮੀਦ ਕਾਰਨ ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ‘ਚ ਵਾਧੇ ਦੇ ਨਾਲ ਬੰਦ ਹੋਣ ਵਿੱਚ ਕਾਮਯਾਬ ਰਿਹਾ।

ਪਿਛਲੇ ਕਾਰੋਬਾਰੀ ਸੈਸ਼ਨ ‘ਚ ਯੂਰਪੀ ਬਾਜ਼ਾਰ ਦੇ ਤਿੰਨੋਂ ਸੂਚਕਾਂਕ ਵੀ ਮਜ਼ਬੂਤੀ ਨਾਲ ਬੰਦ ਹੋਏ ਸਨ। ਐਫ.ਟੀ.ਐਸ.ਈ. ਇੰਡੈਕਸ 0.32 ਮਜ਼ਬੂਤੀ ਨਾਲ 7,440.21 ‘ਤੇ, ਸੀਏਸੀ ਸੂਚਕਾਂਕ 0.50 ਫੀਸਦੀ ਦੇ ਵਾਧੇ ਨਾਲ 7,369.80 ਅੰਕਾਂ ‘ਤੇ, ਡੀ.ਏ.ਐਕਸ. ਸੂਚਕਾਂਕ 118.03 ਅੰਕ ਭਾਵ 0.73 ਫੀਸਦੀ ਦੀ ਮਜ਼ਬੂਤੀ ਨਾਲ 16,141.03 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰ ਵੀ ਅੱਜ ਆਮ ਤੌਰ ‘ਤੇ ਮਜ਼ਬੂਤ ਨਜ਼ਰ ਆ ਰਹੇ ਹਨ। ਏਸ਼ੀਆ ਦੇ 9 ਬਾਜ਼ਾਰਾਂ ‘ਚੋਂ ਸਿਰਫ ਇਕ ਸੂਚਕਾਂਕ ‘ਚ ਗਿਰਾਵਟ ਦਿਖਾਈ ਦਿੱਤੀ ਹੈ। ਜਦਕਿ ਬਾਕੀ ਅੱਠ ਬਾਜ਼ਾਰ ਵਾਧੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ ਹਨ। ਕਾਰੋਬਾਰ ‘ਚ ਗਿਫਟ ਨਿਫਟੀ 0.19 ਫੀਸਦੀ ਦੀ ਗਿਰਾਵਟ ਨਾਲ 19,520 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।

ਦੂਜੇ ਪਾਸੇ ਨਿਕੇਈ ਇੰਡੈਕਸ 124.57 ਅੰਕ ਯਾਨੀ 0.38 ਫੀਸਦੀ ਦੀ ਮਜ਼ਬੂਤੀ ਨਾਲ 32,538.74 ਅੰਕਾਂ ‘ਤੇ, ਸਟ੍ਰੇਟਸ ਟਾਈਮਜ਼ ਸੂਚਕਾਂਕ 0.27 ਫੀਸਦੀ ਦੀ ਮਜ਼ਬੂਤੀ ਨਾਲ 3,248.38 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 194.79 ਅੰਕ ਭਾਵ 1.14 ਫੀਸਦੀ ਮਜ਼ਬੂਤੀ ਨਾਲ 17,256.19 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.20 ਫੀਸਦੀ ਮਜ਼ਬੂਤੀ ਦੇ ਨਾਲ 2,622.25 ਅੰਕ ‘ਤੇ, ਐਸ.ਈ.ਟੀ. ਕੰਪੋਜ਼ਿਟ ਇੰਡੈਕਸ 1.02 ਫੀਸਦੀ ਮਜ਼ਬੂਤੀ ਨਾਲ 1,509.45 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.25 ਫੀਸਦੀ ਮਜ਼ਬੂਤੀ ਨਾਲ 19,399.64 ਅੰਕਾਂ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 03 ਫੀਸਦੀ ਮਜ਼ਬੂਤੀ ਨਾਲ 6,846.20 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.28 ਫੀਸਦੀ ਮਜ਼ਬੂਤੀ ਨਾਲ 3,245.71 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।

ਵੀਂ ਦਿੱਲੀ, 14 ਜੁਲਾਈ (ਹਿ. ਸ.)। ਅਮਰੀਕਾ ‘ਚ ਮਹਿੰਗਾਈ ਦਰ ਵਿੱਚ ਆਈ ਕਮੀ ਦਾ ਅਸਰ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਦੇ ਕਾਰੋਬਾਰ ‘ਤੇ ਸਾਫ ਦਿਖਾਈ ਦਿੱਤਾ। ਵਾਲ ਸਟ੍ਰੀਟ ਦੇ ਤਿੰਨੇ ਸੂਚਕਾਂਕ ਮਜ਼ਬੂਤੀ ਨਾਲ ਬੰਦ ਹੋਏ। ਯੂਰਪੀ ਬਾਜ਼ਾਰ ਵੀ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਲਗਾਤਾਰ ਦੂਜੇ ਦਿਨ ਵਾਧਾ ਜਾਰੀ ਰੱਖਣ ‘ਚ ਸਫ਼ਲ ਰਹੇ।

ਦੂਜੇ ਪਾਸੇ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦਾ ਰੁਝਾਨ ਬਣਿਆ ਹੋਇਆ ਹੈ।

ਮਹਿੰਗਾਈ ਦਰ ‘ਚ ਕਮੀ ਕਾਰਨ ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਨੈਸਡੈਕ 219.61 ਅੰਕ ਭਾਵ 1.58 ਫੀਸਦੀ ਮਜ਼ਬੂਤੀ ਨਾਲ 14,138.57 ਅੰਕਾਂ ਦੇ ਪੱਧਰ ‘ਤੇ ਐਸ. ਐਂਡ. ਪੀ. 500 ਸੂਚਕਾਂਕ 0.85 ਫੀਸਦੀ ਦੀ ਮਜ਼ਬੂਤੀ ਨਾਲ 4,510.04 ਅੰਕਾਂ ਦੇ ਪੱਧਰ ‘ਤੇ ਅਤੇ ਡਾਓ ਜੋਂਸ 0.14 ਫੀਸਦੀ ਮਜ਼ਬੂਤੀ ਨਾਲ 34,395.14 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।

ਮਾਹਿਰਾਂ ਮੁਤਾਬਕ ਜੂਨ ਮਹੀਨੇ ‘ਚ ਅਮਰੀਕਾ ਵਿੱਚ ਮਹਿੰਗਾਈ ਘਟਣ ਕਾਰਨ ਵਿਆਜ ਦਰਾਂ ‘ਚ ਵਾਧੇ ਦੀ ਸੰਭਾਵਨਾ ਘੱਟ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸੇ ਤਰ੍ਹਾਂ ਮਹਿੰਗਾਈ ਨੂੰ ਕੰਟਰੋਲ ਕਰਨ ‘ਚ ਸਫਲਤਾ ਮਿਲਦੀ ਹੈ ਤਾਂ ਅਮਰੀਕੀ ਫੈਡਰਲ ਰਿਜ਼ਰਵ ਵੀ ਵਿਆਜ ਦਰਾਂ ‘ਚ ਕਟੌਤੀ ‘ਤੇ ਵਿਚਾਰ ਕਰ ਸਕਦਾ ਹੈ। ਮੁਦਰਾਸਫੀਤੀ ‘ਚ ਹੋਰ ਕਮੀ ਦੀ ਸੰਭਾਵਨਾ ਅਤੇ ਵਿਆਜ ਦਰਾਂ ‘ਚ ਰਾਹਤ ਦੀ ਉਮੀਦ ਕਾਰਨ ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ‘ਚ ਵਾਧੇ ਦੇ ਨਾਲ ਬੰਦ ਹੋਣ ਵਿੱਚ ਕਾਮਯਾਬ ਰਿਹਾ।

ਪਿਛਲੇ ਕਾਰੋਬਾਰੀ ਸੈਸ਼ਨ ‘ਚ ਯੂਰਪੀ ਬਾਜ਼ਾਰ ਦੇ ਤਿੰਨੋਂ ਸੂਚਕਾਂਕ ਵੀ ਮਜ਼ਬੂਤੀ ਨਾਲ ਬੰਦ ਹੋਏ ਸਨ। ਐਫ.ਟੀ.ਐਸ.ਈ. ਇੰਡੈਕਸ 0.32 ਮਜ਼ਬੂਤੀ ਨਾਲ 7,440.21 ‘ਤੇ, ਸੀਏਸੀ ਸੂਚਕਾਂਕ 0.50 ਫੀਸਦੀ ਦੇ ਵਾਧੇ ਨਾਲ 7,369.80 ਅੰਕਾਂ ‘ਤੇ, ਡੀ.ਏ.ਐਕਸ. ਸੂਚਕਾਂਕ 118.03 ਅੰਕ ਭਾਵ 0.73 ਫੀਸਦੀ ਦੀ ਮਜ਼ਬੂਤੀ ਨਾਲ 16,141.03 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰ ਵੀ ਅੱਜ ਆਮ ਤੌਰ ‘ਤੇ ਮਜ਼ਬੂਤ ਨਜ਼ਰ ਆ ਰਹੇ ਹਨ। ਏਸ਼ੀਆ ਦੇ 9 ਬਾਜ਼ਾਰਾਂ ‘ਚੋਂ ਸਿਰਫ ਇਕ ਸੂਚਕਾਂਕ ‘ਚ ਗਿਰਾਵਟ ਦਿਖਾਈ ਦਿੱਤੀ ਹੈ। ਜਦਕਿ ਬਾਕੀ ਅੱਠ ਬਾਜ਼ਾਰ ਵਾਧੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ ਹਨ। ਕਾਰੋਬਾਰ ‘ਚ ਗਿਫਟ ਨਿਫਟੀ 0.19 ਫੀਸਦੀ ਦੀ ਗਿਰਾਵਟ ਨਾਲ 19,520 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।

ਦੂਜੇ ਪਾਸੇ ਨਿਕੇਈ ਇੰਡੈਕਸ 124.57 ਅੰਕ ਯਾਨੀ 0.38 ਫੀਸਦੀ ਦੀ ਮਜ਼ਬੂਤੀ ਨਾਲ 32,538.74 ਅੰਕਾਂ ‘ਤੇ, ਸਟ੍ਰੇਟਸ ਟਾਈਮਜ਼ ਸੂਚਕਾਂਕ 0.27 ਫੀਸਦੀ ਦੀ ਮਜ਼ਬੂਤੀ ਨਾਲ 3,248.38 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 194.79 ਅੰਕ ਭਾਵ 1.14 ਫੀਸਦੀ ਮਜ਼ਬੂਤੀ ਨਾਲ 17,256.19 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.20 ਫੀਸਦੀ ਮਜ਼ਬੂਤੀ ਦੇ ਨਾਲ 2,622.25 ਅੰਕ ‘ਤੇ, ਐਸ.ਈ.ਟੀ. ਕੰਪੋਜ਼ਿਟ ਇੰਡੈਕਸ 1.02 ਫੀਸਦੀ ਮਜ਼ਬੂਤੀ ਨਾਲ 1,509.45 ਅੰਕ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.25 ਫੀਸਦੀ ਮਜ਼ਬੂਤੀ ਨਾਲ 19,399.64 ਅੰਕਾਂ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 03 ਫੀਸਦੀ ਮਜ਼ਬੂਤੀ ਨਾਲ 6,846.20 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.28 ਫੀਸਦੀ ਮਜ਼ਬੂਤੀ ਨਾਲ 3,245.71 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

Paris Olympics: ਨੀਤਾ ਅੰਬਾਨੀ ਨੇ ਇੰਡੀਆ ਹਾਊਸ ਦੀ ਝਲਕ ਦਿਖਾਈ

Paris Olympics: ਨੀਤਾ ਅੰਬਾਨੀ ਨੇ ਇੰਡੀਆ ਹਾਊਸ ਦੀ ਝਲਕ ਦਿਖਾਈ ਪੈਰਿਸ Paris: ਆਈਓਸੀ ਮੈਂਬਰ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਪੈਰਿਸ ਓਲੰਪਿਕ...

ਦੀਨਾਨਗਰ ਵਿੱਚ 51.74 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ

ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ ਦੀਨਾਨਗਰ: ਇਤਿਹਾਸਕ ਸ਼ਹਿਰ ਦੀਨਾਨਗਰ ਵਿੱਚ ਆਵਾਜਾਈ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments