Punjab News: ਪੰਜਾਬ ਦੇ ਇਸ ਵਕਤ 1 ਹਜ਼ਾਰ ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਪੰਜਾਬ ਸਰਕਾਰ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਇਸ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ ਉੱਤੇ ਹੈ। ਹੁਣ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨਾ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਹਰਿਆਣਾ ਸਰਕਾਰ ਪਾਣੀ ਮੰਗਦੀ ਰਹਿੰਦੀ ਹੈ, ਹੁਣ ਚਾਹੀਦਾ ਹੈ ਪਾਣੀ ?
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਹਰਿਆਣਾ ਸਰਕਾਰ ਪਾਣੀ ਮੰਗਦੀ ਸੀ ਪਰ ਹੁਣ ਅਸੀਂ ਕਹਿੰਦੇ ਹਾਂ ਕਿ ਪਾਣੀ ਲੈਣਾ ਹੈ ਤਾਂ ਹੁਣ ਜਵਾਬ ਦੇ ਰਹੇ ਹਨ, ਕੀ ਪੰਜਾਬ ਡੁੱਬਣ ਵਾਸਤੇ ਹੀ ਰੱਖਿਆ ਹੋਇਆ ਹੈ। ਅਸੀਂ ਤਾਂ ਹਿਮਾਚਲ ਪ੍ਰਦੇਸ਼ ਨੂੰ ਕਹਿੰਦੇ ਹਾਂ ਕਿ ਆਪਣਾ ਪਾਣੀ ਆਪਣੇ ਕੋਲ ਹੀ ਰੱਖ ਲਓ।
ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਜਦੋਂ ਹਾਲਾਤ ਠੀਕ ਹੋ ਜਾਣਗੇ ਤਾਂ ਹਰਿਆਣਾ, ਰਾਜਸਥਾਨ ਤੇ ਹਿਮਾਚਲ ਹਿੱਸਾ ਮੰਗਣ ਲਈ ਆ ਜਾਣਗੇ ਪਰ ਹੁਣ ਡੁੱਬਣ ਵੇਲੇ ਪੰਜਾਬ ਇਕੱਲਾ ਹੈ ਮਾਨ ਨੇ ਕਿਹਾ ਇਹ ਸਭ ਨਹੀਂ ਚੱਲੇਗਾ।
ਜਦੋਂ ਮੈਂ ਪੁੱਛਿਆ ਫਿਰ ਵਿਰੋਧੀਆਂ ਨੂੰ ਜਵਾਬ ਵੀ ਨਹੀਂ ਆਉਣੇ-ਮਾਨ
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਅਜੇ ਤੱਕ ਪੰਜਾਬ ਲਈ ਕੋਈ ਵੀ ਸਪੈਸ਼ਲ ਪੈਕੇਜ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਪੰਜਾਬ ਵਿੱਚ ਹੋਏ ਨੁਕਸਾਨ ਦਾ ਪਤਾ ਕਰਨਗੇ ਇਸ ਤੋਂ ਬਾਅਦ ਕੇਂਦਰ ਤੋਂ ਪੈਕੇਜ ਦੀ ਮੰਗ ਕੀਤੀ ਜਾਵੇਗੀ ਜੋ ਕਿ ਦੇਣਾ ਨਾ ਦੇਣਾ ਕੇਂਦਰ ਦੀ ਮਰਜ਼ੀ ਹੋਵੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਚੁੱਕੇ ਜਾਂਦੇ ਸਵਾਲਾਂ ਬਾਰੇ ਕਿਹਾ ਕਿ ਉਹ ਇਸ ਵੇਲੇ ਮੁਸੀਬਤ ਵਿੱਚ ਫਸੇ ਪੰਜਾਬੀਆਂ ਦੀ ਮਦਦ ਕਰ ਰਹੇ ਹਨ। ਵਿਰੋਧੀਆਂ ਨੂੰ ਜਵਾਬ ਸਭ ਠੀਕ ਹੋਣ ਤੋਂ ਬਾਅਦ ਦਿੱਤੇ ਜਾਣਗੇ ਪਰ ਉਦੋਂ ਉਨ੍ਹਾਂ ਨੂੰ ਇਸ ਦੇ ਜਵਾਬ ਵੀ ਨਹੀਂ ਆਉਣੇ।