Health News: ਔਸ਼ਧੀ ਗੁਣਾਂ ਨਾਲ ਭਰਪੂਰ ਕੇਸਰ ਦਾ ਸੇਵਨ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੀ ਤਾਸੀਰ ਗਰਮ ਹੋਣ ਕਾਰਨ ਸਰਦੀਆਂ ‘ਚ ਇਸ ਦਾ ਸੇਵਨ ਜ਼ਿਆਦਾ ਕੀਤਾ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੇਸਰ ਦਾ ਪਾਣੀ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ। 15 ਦਿਨਾਂ ਤਕ ਲਗਾਤਾਰ ਕੇਸਰ ਵਾਲਾ ਪਾਣੀ (saffron water) ਪੀਣ ਨਾਲ ਤੁਸੀਂ ਸਿਹਤ ਦੇ ਨਾਲ-ਨਾਲ ਬਿਊਟੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਆਓ ਜਾਣਦੇ ਹਾਂ ਇਸ ਦੇ ਫਾਇਦੇ.
ਇੰਝ ਬਣਾਓ ਕੇਸਰ ਵਾਲਾ ਪਾਣੀ
ਕੇਸਰ ਦੇ ਧਾਗਿਆਂ ਨੂੰ 5-7 ਮਿੰਟ ਤੱਕ ਗਰਮ ਪਾਣੀ ‘ਚ ਭਿਓਂ ਕੇ ਰੱਖ ਦਿਓ। ਫਿਰ ਸਵੇਰੇ ਖਾਲੀ ਢਿੱਡ ਇਸ ਦਾ ਸੇਵਨ ਕਰੋ। ਅਜਿਹਾ ਲਗਾਤਾਰ 15 ਦਿਨਾਂ ਤਕ ਕਰਨ ਨਾਲ ਤੁਹਾਨੂੰ ਅਸਰ ਦਿੱਸਣਾ ਸ਼ੁਰੂ ਹੋ ਜਾਵੇਗਾ।
ਕੈਂਸਰ ਤੋਂ ਬਚਾਅ – ਇਸ ‘ਚ ਕ੍ਰੋਕਿਨ ਨਾਂ ਦਾ ਵਾਟਰ ਸਾਲਿਊਬਲ ਕੈਰੋਟਿਨ ਹੁੰਦਾ ਹੈ ਜੋ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਇਸ ਦਾ ਸੇਵਨ ਦੁੱਧ, ਖੀਰ, ਮਠਿਆਈਆਂ ਆਦਿ ‘ਚ ਪਾ ਕੇ ਵੀ ਕੀਤਾ ਜਾ ਸਕਦਾ ਹੈ ਪਰ ਕੇਸਰ ਦਾ ਪਾਣੀ ਪੀਣ ਨਾਲ ਸਰੀਰ ਨੂੰ ਜ਼ਿਆਦਾ ਫਾਇਦਾ ਮਿਲਦਾ ਹੈ।
ਸਿਰ ਦਰਦ ਤੋਂ ਮਿਲੇ ਛੁਟਕਾਰਾ – ਸਿਰ ਦਰਦ ਦੀ ਪ੍ਰੇਸ਼ਾਨੀ ਹੋਵੇ ਜਾਂ ਜ਼ੁਕਾਮ ਦੀ ਸਮੱਸਿਆ ਇਸ ਨੂੰ ਦੂਰ ਕਰਨ ਲਈ ਕੇਸਰ ਦਾ ਸੇਵਨ ਫ਼ਾਇਦੇਮੰਦ ਹੈ। ਇਸ ਲਈ ਤੁਸੀਂ ਕੇਸਰ ਦੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ।
ਅਸਥਮਾ ਤੋਂ ਕਰੇ ਬਚਾਅ – ਇਸ ਮੌਸਮ ‘ਚ ਸਾਹ ਲੈਣ ਸਬੰਧੀ ਵੀ ਪ੍ਰੇਸ਼ਾਨੀਆਂ ਪੈਦਾ ਹੋਣ ਲੱਗਦੀਆਂ ਹਨ। ਇਹ ਕਾਰਨ ਹੈ ਕਿ ਅਸਥਮਾ ਦੇ ਰੋਗੀ ਨੂੰ ਆਪਣਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਕੁਝ ਦਿਨਾਂ ਤਕ ਲਗਾਤਾਰ ਕੇਸਰ ਵਾਲਾ ਪਾਣੀ ਪੀਓ ਇਸ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਵੇਗੀ।
ਅੱਖਾਂ ਦੀ ਰੋਸ਼ਨੀ ਕਰੇ ਤੇਜ਼ – ਅੱਜਕਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਦੀ ਸਮੱਸਿਆ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਪ੍ਰੇਸ਼ਾਨ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੇਸਰ ਦਾ ਪਾਣੀ ਪੀਣਾ ਚਾਹੀਦਾ ਹੈ।
ਤਣਾਅ ਤੋਂ ਦਿਵਾਏ ਰਾਹਤ – ਜਿਨ੍ਹਾਂ ਲੋਕਾਂ ਨੂੰ ਤਣਾਅ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਲਈ ਕੇਸਰ ਦਾ ਪਾਣੀ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਕੇਸਰ ‘ਚ ਅਜਿਹੇ ਸੈਰੋਟਿਨਨ ਅਤੇ ਕੈਮੀਕਲ ਹੁੰਦੇ ਹਨ, ਜੋ ਸਾਨੂੰ ਕਦੇ ਉਦਾਸ ਨਹੀਂ ਹੋਣ ਦਿੰਦੇ। ਰੋਜ਼ਾਨਾ ਕੇਸਰ ਵਾਲਾ ਪਾਣੀ ਪੀਣ ਨਾਲ ਰੰਗ ਸਾਫ ਹੋਣ ਦੇ ਨਾਲ ਹੀ ਡਿਪ੍ਰੈਸ਼ਨ ਦੀ ਸਮੱਸਿਆ ਵੀ ਖ਼ਤਮ ਹੋ ਜਾਂਦੀ ਹੈ।
ਪਾਚਨ ਕਿਰਿਆ ਨੂੰ ਰੱਖੇ ਠੀਕ – ਕੇਸਰ ਦੇ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੀਮੇਟਰੀ ਗੁਣ ਪਾਚਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕਾਰਗਰ ਹਨ। ਠੰਡ ਦੇ ਮੌਸਮ ‘ਚ ਕੇਸਰ ਵਾਲਾ ਪਾਣੀ ਪੀਣ ਨਾਲ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ।
ਮਾਹਵਾਰੀ ਦੇ ਦਰਦ ਤੋਂ ਦਿਵਾਏ ਨਿਜ਼ਾਤ – ਕੇਸਰ ਦੇ ਪਾਣੀ ਨਾਲ ਮਾਹਵਾਰੀ ‘ਚ ਹੋਣ ਵਾਲੇ ਦਰਦ, ਕੜਵੱਲ ਆਦਿ ਤੋਂ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਅਨਿਯਮਿਤ ਮਾਹਵਾਰੀ ਤੋਂ ਵੀ ਛੁਟਕਾਰਾ ਮਿਲਦਾ ਹੈ।
ਹਾਰਮੋਨ ਕਰੇ ਸੰਤੁਲਿਤ – ਗ਼ਲਤ ਖਾਣ ਪੀਣ ਅਤੇ ਲਾਈਫ ਸਟਾਈਲ ਕਾਰਨ ਜ਼ਿਆਦਾਤਰ ਲੜਕੀਆਂ ਹਾਰਮੋਨ ਅਸੰਤੁਲਿਤ ਤੋਂ ਪਰੇਸ਼ਾਨ ਹਨ। ਅਜਿਹੇ ‘ਚ ਇਸ ਨੂੰ ਠੀਕ ਕਰਨ ਲਈ ਕੇਸਰ ਦਾ ਪਾਣੀ ਬਿਹਤਰ ਆਪਸ਼ਨ ਹੈ। ਹੈਲਥ ਮਾਹਿਰ ਅਨੁਸਾਰ ਇਸ ਪਾਣੀ ਨੂੰ ਪੀਣ ਨਾਲ ਹਾਰਮੋਨ ਸੰਤੁਲਿਤ ਹੋਣ ‘ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਮੂਡ ਸਵਿੰਗ, ਫੂਡ ਕ੍ਰੇਵਿੰਗ, ਥਕਾਣ, ਚਿੜਚਿੜਾਪਨ, ਤਣਾਅ ਆਦਿ ਪੀ.ਐੱਮ.ਐੱਸ. ਦੇ ਲੱਛਣਾਂ ਤੋਂ ਕਾਫ਼ੀ ਹੱਦ ਤੱਕ ਕਮੀ ਆਉਂਦੀ ਹੈ।