ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਦੇਸ਼ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਨੌਕਰੀ ਤੋਂ ਵੱਧ ਕਾਰੋਬਾਰ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਬਿਜ਼ਨੈੱਸ ਆਈਡੀਆ ਲਿਆਏ ਹਾਂ ਜਿਸਦੀ ਅੱਜ ਦੇ ਬਾਜ਼ਾਰ ਵਿਚ ਬਹੁਤ ਮੰਗ ਹੈ। ਭਾਵੇਂ ਤੁਸੀਂ ਨੌਕਰੀ ਨਹੀਂ ਛੱਡ ਸਕਦੇ, ਫਿਰ ਵੀ ਤੁਸੀਂ ਇਸ ਕਾਰੋਬਾਰ ਰਾਹੀਂ ਕਮਾਈ ਕਰ ਸਕਦੇ ਹੋ।
ਤੁਹਾਨੂੰ ਸਾਰਿਆਂ ਨੂੰ ਆਲੂ ਦੇ ਚਿਪਸ ਭਾਵ ਪੋਟੈਟੋ ਚਿਪਸ ਕਾਫੀ ਪਸੰਦ ਹੋਣਗੇ।
ਤੁਸੀਂ ਆਸਾਨੀ ਨਾਲ ਇਸਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਤੁਸੀਂ ਇਸਨੂੰ ਆਪਣੇ ਘਰ ਦੇ ਇਕ ਛੋਟੇ ਕਮਰੇ ਤੋਂ ਸ਼ੁਰੂ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਹਾਨੂੰ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਕਿੰਨੇ ਪੈਸੇ ਦੀ ਲੋੜ ਪਵੇਗੀ, ਨਾਲ ਹੀ ਤੁਹਾਨੂੰ ਇਸ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ ?
ਅਸੀਂ ਸਾਰੇ ਆਲੂ ਦੇ ਚਿਪਸ ਨੂੰ ਸਨੈਕ ਦੇ ਤੌਰ ‘ਤੇ ਖਾਣਾ ਪਸੰਦ ਕਰਦੇ ਹਾਂ। ਕਈ ਕੰਪਨੀਆਂ ਬਾਜ਼ਾਰ ‘ਚ ਆਲੂ ਦੇ ਚਿਪਸ ਬਣਾਉਂਦੀਆਂ ਹਨ। ਕਈ ਕੰਪਨੀਆਂ ਆਲੂ ਚਿਪਸ ਦੇ ਬ੍ਰਾਂਡ ਵਜੋਂ ਜਾਣੀਆਂ ਜਾਂਦੀਆਂ ਹਨ। ਘਰ ‘ਚ ਆਲੂ ਦੇ ਚਿਪਸ ਬਣਾ ਕੇ ਤੁਸੀਂ ਆਸਾਨੀ ਨਾਲ ਮੋਟੀ ਕਮਾਈ ਕਰ ਸਕਦੇ ਹੋ।
ਕਿੰਨਾ ਕਰਨਾ ਪਵੇਗਾ ਨਿਵੇਸ਼
ਆਲੂ ਦੇ ਚਿਪਸ ਬਣਾਉਣ ਲਈ ਬਾਜ਼ਾਰ ‘ਚ ਕਈ ਤਰ੍ਹਾਂ ਦੀਆਂ ਮਸ਼ੀਨਾਂ ਉਪਲਬਧ ਹਨ। ਸ਼ੁਰੂਆਤ ‘ਚ ਤੁਸੀਂ ਸਿਰਫ 850 ਰੁਪਏ ਤਕ ਦੀ ਮਸ਼ੀਨ ਖਰੀਦ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜਦੋਂ ਤੁਹਾਡੀ ਆਮਦਨ ਵਧ ਜਾਂਦੀ ਹੈ ਤਾਂ ਤੁਸੀਂ ਇਸ ਵਿਚ ਹੋਰ ਨਿਵੇਸ਼ ਕਰ ਸਕਦੇ ਹੋ। ਤੁਹਾਡਾ ਕਾਰੋਬਾਰ ਜਿੰਨਾ ਵੱਡਾ ਹੋਵੇਗਾ, ਆਮਦਨ ਵੀ ਓਨੀ ਹੀ ਵੱਡੀ ਹੋਵੇਗੀ।
ਤੁਹਾਨੂੰ ਮਸ਼ੀਨ ਦੇ ਨਾਲ ਕੱਚੇ ਮਾਲ ਯਾਨੀ ਆਲੂ ਲਈ ਵੀ ਖਰਚ ਕਰਨਾ ਪਵੇਗਾ। ਤੁਸੀਂ ਮੰਡੀ ਜਾ ਕੇ ਥੋਕ ‘ਚ ਆਲੂ ਖਰੀਦ ਸਕਦੇ ਹੋ। ਅੱਜ ਦੇ ਸਮੇਂ ਆਨਲਾਈਨ ਚਿਪਸ ਕੱਟਣ ਵਾਲੀ ਮਸ਼ੀਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਤੁਸੀਂ ਇਸ ਮਸ਼ੀਨ ਨੂੰ ਕਿਸੇ ਵੀ ਮੇਜ਼ ‘ਤੇ ਰੱਖ ਕੇ ਆਰਾਮ ਨਾਲ ਚਿਪਸ ਕੱਟ ਸਕਦੇ ਹੋ। ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਤੁਹਾਨੂੰ ਬਿਜਲੀ ਦੀ ਲੋੜ ਨਹੀਂ ਹੈ। ਤੁਸੀਂ ਇਸਨੂੰ ਹੱਥ ਨਾਲ ਚਲਾ ਸਕਦੇ ਹੋ।
ਕਿਵੇਂ ਕਰਨੀ ਹੈ ਮਾਰਕੀਟਿੰਗ
ਬਾਜ਼ਾਰ ‘ਚ ਇਸ ਦੀ ਮੰਗ ਵਧ ਗਈ ਹੈ। ਲੋਕ ਆਲੂ ਦੇ ਚਿਪਸ ਦੇ ਬਹੁਤ ਸ਼ੌਕੀਨ ਹਨ। ਤੁਸੀਂ ਇਸ ਨੂੰ ਸਟਾਲ ਜਾਂ ਦੁਕਾਨ ਲਗਾ ਕੇ ਵੇਚ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਅਜਿਹੇ ਚਿਪਸ ਵੇਚਣ ਵਾਲੇ ਦੁਕਾਨਦਾਰਾਂ ਨਾਲ ਵੀ ਡੀਲ ਕਰ ਸਕਦੇ ਹੋ। ਅੱਜ ਦੇ ਸਮੇਂ ਤੁਸੀਂ ਇਸਨੂੰ ਆਨਲਾਈਨ ਮਾਰਕੀਟ ਵਿੱਚ ਵੀ ਵੇਚ ਸਕਦੇ ਹੋ।
ਕਿੰਨੀ ਹੋਵੇਗੀ ਕਮਾਈ
ਜੇਕਰ ਤੁਸੀਂ ਇਕ ਦਿਨ ਵਿਚ 10 ਕਿਲੋ ਆਲੂ ਦੇ ਚਿਪਸ ਬਣਾਉਂਦੇ ਹੋ ਤਾਂ ਤੁਸੀਂ ਇਕ ਦਿਨ ਵਿਚ ਹਜ਼ਾਰ ਰੁਪਏ ਆਸਾਨੀ ਨਾਲ ਕਮਾ ਸਕਦੇ ਹੋ। ਇਸ ਦਾ ਮਤਲਬ ਹੈ ਕਿ ਤੁਸੀਂ 7-8 ਗੁਣਾ ਜ਼ਿਆਦਾ ਮੁਨਾਫਾ ਕਮਾ ਸਕਦੇ ਹੋ। ਇਸਦੇ ਲਈ ਤੁਹਾਨੂੰ ਕੋਈ ਖਾਸ ਨਿਵੇਸ਼ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।