ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਮਹੇਸ਼ ਨੇ ਜਿਨ੍ਹਾਂ 15 ਔਰਤਾਂ ਨਾਲ ਵਿਆਹ ਕੀਤਾ ਸੀ, ਉਨ੍ਹਾਂ ‘ਚੋਂ ਉਸਦੇ 4 ਬੱਚੇ ਵੀ ਹਨ। ਜਦਕਿ ਇੱਕ ਹੋਰ ਔਰਤ ਨੇ ਵੀ ਪੁਲਿਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਸ ਨਾਲ ਵੀ ਧੋਖਾ ਹੋਇਆ ਹੈ। ਮਹੇਸ਼ ਨੇ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵਿਆਹ ਦੀਆਂ ਸਾਈਟਾਂ ਦੀ ਵਰਤੋਂ ਕੀਤੀ। ਪੁਲਿਸ ਨੇ ਦੱਸਿਆ ਕਿ ਉਹ ਜ਼ਿਆਦਾਤਰ ਆਪਣੇ ਆਪ ਨੂੰ ਇੰਜੀਨੀਅਰ ਜਾਂ ਡਾਕਟਰ ਦੱਸਦਾ ਸੀ। ਆਪਣੇ ਡਾਕਟਰ ਹੋਣ ਦੇ ਫਰਜ਼ੀ ਦਾਅਵੇ ਨੂੰ ਸਾਬਤ ਕਰਨ ਲਈ, ਮਹੇਸ਼ ਨੇ ਤੁਮਾਕੁਰੂ ਵਿੱਚ ਇੱਕ ਫਰਜ਼ੀ ਕਲੀਨਿਕ ਵੀ ਸਥਾਪਿਤ ਕੀਤਾ ਸੀ ਅਤੇ ਇੱਕ ਨਰਸ ਨੂੰ ਨੌਕਰੀ ‘ਤੇ ਰੱਖਿਆ ਸੀ।
ਕਈ ਔਰਤਾਂ ਨੇ ਮਹੇਸ਼ ਨੂੰ ਅੰਗਰੇਜ਼ੀ ਬੋਲਦੇ ਸੁਣ ਕੇ ਉਸ ਦੇ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਉਸਦੀ ਮਾੜੀ ਅੰਗਰੇਜ਼ੀ ਨੇ ਉਸਦੇ ਬਹੁਤ ਸਾਰੇ ਸੰਭਾਵਿਤ ਪੀੜਤਾਂ ਲਈ ਖ਼ਤਰੇ ਦੀ ਘੰਟੀ ਵਜੋਂ ਕੰਮ ਕੀਤਾ ਸੀ। ਜਿਸ ਕਾਰਨ ਉਹ ਚੌਕਸ ਹੋ ਗਈ। ਹਾਲਾਂਕਿ, ਮਹੇਸ਼ ਨੂੰ ਮੈਸੂਰ ਦੀ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨਾਲ ਉਸਨੇ ਜਨਵਰੀ 2023 ਵਿੱਚ ਗੁਆਂਢੀ ਰਾਜ ਆਂਧਰਾ ਪ੍ਰਦੇਸ਼ ਦੇ ਇੱਕ ਕਸਬੇ ਵਿੱਚ ਵਿਆਹ ਕੀਤਾ ਸੀ।
ਵਿਆਹ ਤੋਂ ਬਾਅਦ ਮਹੇਸ਼ ਨੇ ਕਲੀਨਿਕ ਖੋਲ੍ਹਣ ਲਈ ਪੈਸਿਆਂ ਦੀ ਮੰਗ ਕਰਕੇ ਔਰਤ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸਦੇ ਵਿਵਹਾਰ ਤੋਂ ਤੰਗ ਆ ਕੇ ਔਰਤ ਨੇ ਬਾਅਦ ਵਿੱਚ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਜਦੋਂ ਔਰਤ ਨੇ ਉਸ ਨੂੰ ਪੈਸੇ ਨਾ ਦਿੱਤੇ ਤਾਂ ਉਹ ਉਸ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ। ਮਹੇਸ਼ ਆਮ ਤੌਰ ‘ਤੇ ਆਪਣੀਆਂ ਪਤਨੀਆਂ ਨੂੰ ਘੱਟ ਹੀ ਮਿਲਦਾ ਸੀ। ਉਸ ਨੇ ਜਿਨ੍ਹਾਂ ਔਰਤਾਂ ਨਾਲ ਵਿਆਹ ਕੀਤਾ, ਉਨ੍ਹਾਂ ਵਿੱਚੋਂ ਜ਼ਿਆਦਾਤਰ ਪੜ੍ਹੀਆਂ-ਲਿਖੀਆਂ ਅਤੇ ਪੇਸ਼ੇਵਰ ਸਨ ਅਤੇ ਆਪਣੀਆਂ ਵਿੱਤੀ ਲੋੜਾਂ ਲਈ ਉਸ ‘ਤੇ ਨਿਰਭਰ ਨਹੀਂ ਸਨ। ਪੁਲਿਸ ਨੇ ਕਿਹਾ ਕਿ ਸ਼ਰਮ ਅਤੇ ਕਲੰਕ ਦੇ ਡਰੋਂ, ਉਨ੍ਹਾਂ ਵਿਚੋਂ ਬਹੁਤਿਆਂ ਨੇ ਧੋਖਾਧੜੀ ਦਾ ਪਤਾ ਲੱਗਣ ਤੋਂ ਬਾਅਦ ਵੀ ਕਦੇ ਸ਼ਿਕਾਇਤ ਦਰਜ ਨਹੀਂ ਕਰਵਾਈ।