ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਸਾਰੇ ਲੋਕਾਂ ਲਈ 30 ਜੂਨ 2023 ਤਕ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਸੀ। ਜਿਨ੍ਹਾਂ ਲੋਕਾਂ ਨੇ ਪੈਨ ਨੂੰ ਅਜੇ ਤਕ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਦਾ ਪੈਨ ਹੁਣ ਇਨਐਕਟਿਵ ਹੋ ਗਿਆ ਹੈ।
ਅਜਿਹੇ ‘ਚ ਕਈ ਲੋਕਾਂ ਦੇ ਦਿਮਾਗ ‘ਚ ਸਵਾਲ ਉੱਠ ਰਿਹਾ ਹੈ ਕਿ ਪੈਨ ਦੇ ਬੰਦ ਹੋਣ ਦਾ ਕੀ ਅਸਰ ਹੋਵੇਗਾ।
ਅੱਜ ਇਸ ਲੇਖ ਵਿਚ ਅਸੀਂ ਉਨ੍ਹਾਂ 10 ਵਿੱਤੀ ਲੈਣ-ਦੇਣ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਸੀਂ ਪੈਨ ਇਨਐਕਟਿਵ ਹੋਣ ਕਾਰਨ ਨਹੀਂ ਕਰ ਸਕੋਗੇ।
ਹੁਣ ਤੁਸੀਂ ਕਿਸੇ ਵੀ ਬੈਂਕ ‘ਚ ਆਮ ਬੈਂਕ ਖਾਤਾ ਨਹੀਂ ਖੋਲ੍ਹ ਸਕੋਗੇ। ਹਾਲਾਂਕਿ, ਤੁਸੀਂ ਇਕ ਬੇਸਿਕ ਸੇਵਿੰਗ ਅਕਾਊਂਟ ਖੋਲ੍ਹ ਸਕਦੇ ਹੋ।
- ਸਟਾਕ ਮਾਰਕੀਟ ‘ਚ ਵਪਾਰ ਕਰਨ ਲਈ ਕੋਈ ਡੀਮੈਟ ਖਾਤਾ ਨਹੀਂ ਖੋਲ੍ਹ ਸਕਦੇ।
- ਤੁਸੀਂ ਇਕ ਵਾਰ ਵਿਚ ਇੱਕ ਹੋਟਲ ‘ਚ 50,000 ਰੁਪਏ ਤੋਂ ਵੱਧ ਦਾ ਭੁਗਤਾਨ ਨਹੀਂ ਕਰ ਸਕਦੇ।
- ਬੈਂਕ ਖਾਤੇ ‘ਚ 50,000 ਰੁਪਏ ਤੋਂ ਵੱਧ ਜਮ੍ਹਾ ਨਹੀਂ ਕਰ ਸਕਦੇ।
- ਇਕ ਲੱਖ ਤੋਂ ਵੱਧ ਮੁੱਲ ਦੇ ਬਾਂਡਸ ਦੇ ਕੰਟ੍ਰੈਕਟ (ਸ਼ੇਅਰਾਂ ਤੋਂ ਇਲਾਵਾ) ਦੀ ਖਰੀਦ-ਵੇਚ ਨਹੀਂ ਸਕਦੇ।
- ਇਸ ਤੋਂ ਇਲਾਵਾ ਇਨਐਕਟਿਵ ਪੈਨ ‘ਤੇ ਅਲਿਸਟਿਡ ਕੰਪਨੀਆਂ ਦੇ ਸ਼ੇਅਰ ਨਹੀਂ ਖਰੀਦ ਸਕਦੇ।
- ਕ੍ਰੈਡਿਟ ਤੇ ਡੈਬਿਟ ਕਾਰਡਾਂ ਲਈ ਅਪਲਾਈ ਨਹੀਂ ਕਰ ਸਕੋਗੇ।
- ਵਿੱਤੀ ਸੰਸਥਾਵਾਂ ‘ਚ 50,000 ਤੋਂ ਵੱਧ ਦੀ ਐਫਡੀ ਨਹੀਂ ਕਰ ਸਕੋਗੇ। ਨਾਲ ਹੀ, ਤੁਸੀਂ ਇਕ ਸਾਲ ਵਿਚ 5 ਲੱਖ ਰੁਪਏ ਤੋਂ ਵੱਧ ਦੀ FD ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ।
- ਜੇਕਰ ਤੁਹਾਡਾ ਪੈਨ ਐਕਟਿਵ ਨਹੀਂ ਹੋਵੇਗਾ ਤਾਂ ਤੁਸੀਂ 50,000 ਰੁਪਏ ਤੋਂ ਵੱਧ ਦੇ ਬੀਮੇ ਦੇ ਪ੍ਰੀਮੀਅਮ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹੋਵੋਗੇ।
- ਤੁਸੀਂ ਕਿਸੇ ਨੂੰ 50,000 ਰੁਪਏ ਤੋਂ ਵੱਧ ਦਾ ਚੈੱਕ ਨਹੀਂ ਦੇ ਸਕਦੇ।
- ਵਿੱਤੀ ਸਾਲ 2022-23 ਲਈ ਇਨਕਮ ਟੈਕਸ ਰਿਟਰਨ ਜਮ੍ਹਾ ਕਰਨ ‘ਤੇ ਰਿਫੰਡ ਉਪਲਬਧ ਨਹੀਂ ਹੋਵੇਗਾ।