Wednesday, June 26, 2024
Home Punjab ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਨਾ ਬਣਾਏ ਜਾਣ 'ਤੇ ਬੋਲੀ ਬੀਬੀ...

ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਨਾ ਬਣਾਏ ਜਾਣ ‘ਤੇ ਬੋਲੀ ਬੀਬੀ ਸਿੱਧੂ, ਦਿੱਤਾ ਵੱਡਾ ਬਿਆਨ

ਅੰਮ੍ਰਿਤਸਰ : ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਉਮੀਦਵਾਰ ਨਾ ਬਨਾਉਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਬੀਬੀ ਸਿੱਧੂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੂੰ ਗੁਮਰਾਹ ਕੀਤਾ ਗਿਆ ਹੈ। ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਹੀ ਮੁੱਖ ਮੰਤਰੀ ਅਹੁਦੇ ਲਈ ਯੋਗ ਉਮੀਦਵਾਰ ਹਨ।

ਚੋਣ ਪ੍ਰਚਾਰ ਕਰਨ ਪਹੁੰਚੀ ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਗਰੀਬ ਕਿਹਾ ਜਾਣਾ ਗ਼ਲਤ ਹੈ। ਚੰਨੀ ਕੋਲ ਤਾਂ ਉਨ੍ਹਾਂ ਤੋਂ ਵੀ ਜ਼ਿਆਦਾ ਪੈਸਾ ਹੈ। ਉਨ੍ਹਾਂ ਕਿਹਾ ਕਿ ਇਸ ਅਹਿਮ ਅਹੁਦੇ ਲਈ ਇਕ ਮਾਪਦੰਡ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਉਮੀਦਵਾਰ ਦੀ ਸਿੱਖਿਆ, ਉਸ ਦੇ ਕੰਮ, ਇਮਾਨਦਾਰੀ ਆਦਿ ਦੇਖਿਆ ਜਾਣਾ ਚਾਹੀਦਾ ਹੈ। ਸਿੱਧੂ ਹੀ ਕਾਂਗਰਸ ਲਈ ਇਸ ਅਹੁਦੇ ਦੀ ਸਹੀ ਉਮੀਦਵਾਰ ਹਨ। ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੱਧੂ ਕੋਲ ਇਕ ਰੋਡ ਮੈਪ ਅਤੇ ਵਿਜ਼ਨ ਲਿਹਾਜ਼ਾ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਣਾ ਚਾਹੀਦਾ ਸ। ਬੀਬੀ ਸਿੱਧੂ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਪਤੀ ਨਾ ਵੀ ਹੁੰਦੇ ਤਾਂ ਵੀ ਉਹ ਉਨ੍ਹਾਂ ਦਾ ਸਮਰਥਨ ਕਰਦੇ।

ਕੀ ਕਿਹਾ ਸੀ ਨਵਜੋਤ ਸਿੱਧੂ ਨੇ
ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈਕਮਾਨ ਵਲੋਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਮੈਂ ਕਾਂਗਰਸ ਨਾਲ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ। ਮੈਂ ਹਾਈਕਮਾਨ ਦੇ ਨਾਲ ਹਾਂ, ਪਾਰਟੀ ਦਾ ਹਰ ਫ਼ੈਸਲਾ ਮਨਜ਼ੂਰ ਹੈ ਪਰ ਜਿੰਨਾਂ ਮੈਂ ਹਾਈਕਮਾਨ ਨਾਲ ਹਾਂ, ਉਸ ਤੋਂ ਦੁੱਗਣਾ ਪੰਜਾਬ ਨਾਲ ਹਾਂ। ਸਿੱਧੂ ਨੇ ਕਿਹਾ ਸੀ ਕਿ ਜੇ ਪੰਜਾਬ ਦਾ ਭਲਾ ਕਰਨਾ ਹੈ ਤਾਂ ਪੰਜਾਬ ਮਾਡਲ ਵਿਚੋਂ ਚੰਗੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਮਾਡਲ ਨੂੰ ਆਪਣੇ ਫੇਸਬੁੱਕ ‘ਤੇ ਵੀ ਸਾਂਝਾ ਕਰਨਗੇ। ਉਹ ਪੰਜਾਬ ਮਾਡਲ ਪਹਿਲਾਂ ਹੀ ਕਾਂਗਰਸ ਨੂੰ ਦੇ ਚੁੱਕੇ ਹਨ। ਹੁਣ ਜਦੋਂ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਹੁਣ ਚੰਨੀ ਕੋਲ ਪੰਜਾਬ ਮਾਡਲ ਨੂੰ ਲਾਗੂ ਕਰਨ ਦੀ ਤਾਕਤ ਹੈ। ਵਿਰੋਧੀ ਜੋ ਮਰਜ਼ੀ ਕਹੀ ਜਾਣ, ਹੁਣ ਫ਼ੈਸਲਾ ਲੋਕਾਂ ਦੇ ਹੱਥ ਹੈ।

RELATED ARTICLES

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ ਬਰੈਂਪਟਨ ਪੰਜਾਬੀ ਗਾਇਕ ਯਾਕੂਬ ਦਿਨ-ਬ-ਦਿਨ ਮਸ਼ਹੂਰ ਹੋ ਰਿਹਾ ਹੈ। ਇਸ ਮੌਕੇ 'ਤੇ ਉਸ ਦੀ ਜ਼ਿੰਦਗੀ ਦੇ ਕੁਝ ਅਣਛੂਹੇ...

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ...

ਕੈਨੇਡਾ ’ਚ ਅਤਿਵਾਦ ਦੀ ਵਡਿਆਈ ਕਰਨ ਵਾਲੀਆਂ ਕਾਰਵਾਈਆਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ: ਭਾਰਤੀ ਹਾਈ ਕਮਿਸ਼ਨ

ਕੈਨੇਡਾ ’ਚ ਅਤਿਵਾਦ ਦੀ ਵਡਿਆਈ ਕਰਨ ਵਾਲੀਆਂ ਕਾਰਵਾਈਆਂ ਦੀ ਇਜਾਜ਼ਤ ਦਿੱਤੀ ਜਾਂਦੀ ਹੈ: ਭਾਰਤੀ ਹਾਈ ਕਮਿਸ਼ਨ ਓਟਵਾ: ਭਾਰਤ ਨੇ ਕੈਨੇਡਾ ਵਿੱਚ ਅਤਿਵਾਦ ਦੀ ਵਡਿਆਈ ਕਰਨ...

LEAVE A REPLY

Please enter your comment!
Please enter your name here

- Advertisment -

Most Popular

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ

ਵਤਨੋ ਪਾਰ ਪੰਜਾਬੀ ਦੀ ਗਾਇਕ ਯਾਕੂਬ ਨਾਲ ਮੁਲਾਕਾਤ ਬਰੈਂਪਟਨ ਪੰਜਾਬੀ ਗਾਇਕ ਯਾਕੂਬ ਦਿਨ-ਬ-ਦਿਨ ਮਸ਼ਹੂਰ ਹੋ ਰਿਹਾ ਹੈ। ਇਸ ਮੌਕੇ 'ਤੇ ਉਸ ਦੀ ਜ਼ਿੰਦਗੀ ਦੇ ਕੁਝ ਅਣਛੂਹੇ...

Mohali: ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਮ ‘ਤੇ ਠੱਗੀਆਂ ਮਾਰਨ ਵਾਲੇ ਗਿਰੋਹ ਨਾਲ ਜੁੜੇ 37 ਮੁਲਜ਼ਮ ਗ੍ਰਿਫਤਾਰ

Mohali: ਮੋਹਾਲੀ ਪੁਲਿਸ ਵੱਲੋਂ ਕਾਲ ਸੈਂਟਰ ਦੇ ਨਾਮ 'ਤੇ ਠੱਗੀਆਂ ਮਾਰਨ ਵਾਲੇ ਗਿਰੋਹ ਨਾਲ ਜੁੜੇ 37 ਮੁਲਜ਼ਮ ਗ੍ਰਿਫਤਾਰ Mohali: ਮੋਹਾਲੀ ਪੁਲਿਸ ਨੇ ਕਾਲ ਸੈਂਟਰ ਦੀ...

ਅਮਰੀਕਾ ’ਚ 32 ਸਾਲਾ ਭਾਰਤੀ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਗ੍ਰਿਫ਼ਤਾਰ

ਅਮਰੀਕਾ ’ਚ 32 ਸਾਲਾ ਭਾਰਤੀ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਗ੍ਰਿਫ਼ਤਾਰ ਹਿਊਸਟਨ: ਅਮਰੀਕਾ ਦੇ ਟੈਕਸਾਸ ਸੂਬੇ ਦੀ ਪੁਲੀਸ ਨੇ ਡਲਾਸ ਵਿਚ ਰਿਟੇਲ ਸਟੋਰ ਵਿਚ...

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ

ਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਰੋਕ ਲਗਾਈ ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ...

Recent Comments