ਨਵੀਂ ਦਿੱਲੀ- ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਖਾਸ ਖ਼ਬਰ ਇਹ ਹੈ ਕਿ ਜੇਕਰ ਤੁਸੀਂ ਵੀ ਇਕ ਕਰਮਚਾਰੀ ਹੋ ਤਾਂ ਤੁਹਾਡਾ ਨਿਸ਼ਚਤ ਤੌਰ ‘ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਜਾਂ EPFO ’ਚ ਖਾਤਾ ਹੋਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਪੀ.ਐੈੱਫ. ਖਾਤੇ ‘ਤੇ ਵੀ ਟੈਕਸ ਲੱਗੇਗਾ। ਤੁਹਾਡੀ ਤਨਖਾਹ ਦਾ ਕੁਝ ਹਿੱਸਾ ਪੀ.ਐੈੱਫ. ਖਾਤੇ ‘ਚ ਜਮ੍ਹਾ ਹੋ ਜਾਂਦਾ ਹੈ।
ਪਰ ਹੁਣ ਪੀ.ਐਫ. ਦੇ ਨਿਯਮਾਂ ‘ਚ ਕੁਝ ਨਵੇਂ ਬਦਲਾਅ ਹੋਣ ਜਾ ਰਹੇ ਹਨ। 1 ਅਪ੍ਰੈਲ, 2022 ਤੋਂ, ਮੌਜੂਦਾ ਪੀ.ਐਫ. ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।
ਇਨ੍ਹਾਂ PF ਖਾਤਿਆਂ ‘ਤੇ ਲੱਗੇਗਾ ਟੈਕਸ
ਦੱਸਣਯੋਗ ਹੈ ਕਿ ਪਿਛਲੇ ਸਾਲ ਸਰਕਾਰ ਨੇ ਨਵੇਂ ਇਨਕਮ ਟੈਕਸ ਨਿਯਮਾਂ ਨੂੰ ਨੋਟੀਫਾਈ ਕੀਤਾ ਸੀ। ਹੁਣ ਇਸ ਤਹਿਤ ਪੀ.ਐੈੱਫ. ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਇਸ ‘ਚ ਕੇਂਦਰ ਨੂੰ ਸਾਲਾਨਾ 2.5 ਲੱਖ ਰੁਪਏ ਤੋਂ ਜ਼ਿਆਦਾ ਦੇ ਯੋਗਦਾਨ ਦੇ ਮਾਮਲੇ ‘ਚ ਪੀ.ਐੈੱਫ. ਆਮਦਨ ‘ਤੇ ਟੈਕਸ ਲਗਾਇਆ ਜਾਵੇਗਾ। ਦਰਅਸਲ, ਨਵੇਂ ਨਿਯਮਾਂ ਦਾ ਮਕਸਦ ਉੱਚ ਆਮਦਨੀ ਵਾਲੇ ਲੋਕਾਂ ਨੂੰ ਸਰਕਾਰੀ ਭਲਾਈ ਯੋਜਨਾ ਦਾ ਲਾਭ ਲੈਣ ਤੋਂ ਰੋਕਣਾ ਹੈ।
ਜਾਣੋ ਨਵੇਂ ਪੀ.ਐੈੱਫ. ਨਿਯਮਾਂ ਦੀਆਂ ਮੁੱਖ ਗੱਲਾਂ-
1. ਮੌਜੂਦਾ ਪੀ.ਐੈੱਫ. ਖਾਤਿਆਂ ਨੂੰ ਟੈਕਸਯੋਗ ਤੇ ਗੈਰ-ਟੈਕਸਯੋਗ ਯੋਗਦਾਨ ਖਾਤਿਆਂ ‘ਚ ਵੰਡਿਆ ਜਾਵੇਗਾ।
2. ਗੈਰ-ਟੈਕਸਯੋਗ ਖਾਤਿਆਂ ‘ਚ ਉਹਨਾਂ ਦਾ ਬੰਦ ਖਾਤਾ ਵੀ ਸ਼ਾਮਲ ਹੋਵੇਗਾ ਕਿਉਂਕਿ ਇਸਦੀ ਮਿਤੀ 31 ਮਾਰਚ, 2021 ਹੁੰਦੀ ਹੈ।
3. ਨਵੇਂ ਪੀ.ਐੈੱਫ. ਨਿਯਮ ਅਗਲੇ ਵਿੱਤੀ ਸਾਲ ਯਾਨੀ 1 ਅਪ੍ਰੈਲ, 2022 ਤੋਂ ਲਾਗੂ ਕੀਤੇ ਜਾ ਸਕਦੇ ਹਨ।
4. 2.5 ਲੱਖ ਪ੍ਰਤੀ ਸਲਾਨਾ ਤੋਂ ਵੱਧ ਕਰਮਚਾਰੀ ਦੇ ਯੋਗਦਾਨ ਤੋਂ ਪੀ.ਐੈੱਫ. ਆਮਦਨ ‘ਤੇ ਨਵਾਂ ਟੈਕਸ ਲਗਾਉਣ ਲਈ IT ਨਿਯਮਾਂ ਤਹਿਤ ਇਕ ਨਵਾਂ ਸੈਕਸ਼ਨ 9D ਸ਼ਾਮਲ ਕੀਤਾ ਗਿਆ ਹੈ।
5. ਟੈਕਸਯੋਗ ਵਿਆਜ ਦੀ ਗਣਨਾ ਲਈ ਮੌਜੂਦਾ ਪੀਐਫ ਖਾਤੇ ‘ਚ ਦੋ ਵੱਖਰੇ ਖਾਤੇ ਵੀ ਬਣਾਏ ਜਾਣਗੇ।
ਇਨ੍ਹਾਂ ਟੈਕਸਪੇਅਰਜ਼ ਨੂੰ ਨਹੀਂ ਪਵੇਗਾ ਫਰਕ
ਦੱਸ ਦੇਈਏ ਕਿ ਇਸ ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਜ਼ਿਆਦਾਤਰ ਪੀ.ਐੈੱਫ. ਗਾਹਕਾਂ ਨੂੰ 2.5 ਲੱਖ ਰੁਪਏ ਦੀ ਲਿਮਟ ਦਾ ਫਾਇਦਾ ਜ਼ਿਆਦਾਤਰ ਪੀ.ਐੈੱਫ. ਸਬਸਕ੍ਪਰਾਈਬਰਜ਼ ਨੂੰ ਹੋਵੇਗਾ। ਪਰ ਨਵੇਂ ਨਿਯਮ ਨਾਲ ਛੋਟੇ ਅਤੇ ਮੱਧ ਵਰਗ ਦੇ ਟੈਕਸਦਾਤਾ ਪ੍ਰਭਾਵਿਤ ਨਹੀਂ ਹੋਣਗੇ। ਇਹ ਮੁੱਖ ਤੌਰ ‘ਤੇ ਉੱਚ ਆਮਦਨੀ ਵਾਲੇ ਕਰਮਚਾਰੀਆਂ ਨੂੰ ਪ੍ਰਭਾਵਤ ਕਰੇਗਾ। ਭਾਵ ਜੇਕਰ ਤੁਹਾਡੀ ਤਨਖਾਹ ਘੱਟ ਜਾਂ ਔਸਤ ਹੈ ਤਾਂ ਤੁਹਾਨੂੰ ਇਸ ਨਵੇਂ ਨਿਯਮ ਨਾਲ ਕੋਈ ਫਰਕ ਨਹੀਂ ਪਵੇਗਾ।