ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ 54 ਸਾਲ ਦੇ ਇਕ ਪੰਜਾਬੀ ਦਾ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ ਵਿਚ ਚੂਰਾਮਨ ਰਾਮਗਾਦੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।
3 ਜੁਲਾਈ 2019 ਦੀ ਰਾਤ ਸ਼ਰਾਬ ਨਾਲ ਰੱਜੇ ਚੂਰਾਮਨ ਨੇ ਅਜੇ ਛਿੱਬਰ ਦੇ ਸਿਰ ਵਿਚ ਬੋਤਲਾਂ ਐਨੇ ਵਾਰ ਕੀਤੇ ਕਿ ਉਸ ਦੀ ਮੌਤ ਹੋ ਗਈ।
ਸੁਪੀਰੀਅਰ ਕੋਰਟ ਦੇ ਜਸਟਿਸ ਜੇਮਜ਼ ਸਟ੍ਰਿਬੋਪੌਲੋਸ ਨੇ ਚੂਰਾਮਨ ਰਾਮਗਾਦੂ ਨੂੰ ਦੂਜੇ ਦਰਜੇ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਸ਼ਰਾਬ ਦੇ ਨਸ਼ੇ ਵਿਚ ਹੋਣ ਦੇ ਬਾਵਜੂਦ ਚੂਰਾਮਨ ਆਪਣੀ ਹਰਕਤ ਦੇ ਨਤੀਜਿਆਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਪਰ ਇਸ ਦੇ ਬਾਵਜੂਦ ਉਸ ਨੇ ਅਜੇ ਛਿੱਬਰ ਦੇ ਸਿਰ ’ਤੇ ਵਾਰ ਕਰਨੇ ਜਾਰੀ ਰੱਖੇ।