Saturday, September 28, 2024
Home Technology ਆਖ਼ਰੀ ਪੜਾਅ 'ਚ ਹੈ 5ਜੀ ਨੈੱਟਵਰਕ ਦਾ ਵਿਕਾਸ, ਫ਼ੈਸਲਾਕੁੰਨ ਹੈ 5ਜੀ ਕੰਸਲਟੇਸ਼ਨ...

ਆਖ਼ਰੀ ਪੜਾਅ ‘ਚ ਹੈ 5ਜੀ ਨੈੱਟਵਰਕ ਦਾ ਵਿਕਾਸ, ਫ਼ੈਸਲਾਕੁੰਨ ਹੈ 5ਜੀ ਕੰਸਲਟੇਸ਼ਨ ਪੇਪਰ

ਨਵੀਂ ਦਿੱਲੀ  : ਦੇਸ਼ ’ਚ 5ਜੀ ਮੋਬਾਈਲ ਟੈਨਾਲੋਜੀ ਦੇ ਨੈੱਟਵਰਕ ਦਾ ਵਿਕਾਸ ਆਖ਼ਰੀ ਪੜਾਅ ’ਚ ਹੈ। ਦੂਰਸੰਚਾਰ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਨੇ ਖ਼ੁਦ ਦਾ 4ਜੀ ਕੋਰ ਤੇ ਰੇਡੀਓ ਨੈੱਟਵਰਕ ਵੀ ਤਿਆਰ ਕੀਤਾ ਹੈ। ਇਸ ਬਾਰੇ ਇੰਡੀਆ ਟੈਲੀਕਾਮ 2022 ਬਿਜਨਸ ਐਕਸਪੋ ਨੂੰ ਸੰਬੋਧਨ ਕਰਦੇ ਹੋਏ ਵੈਸ਼ਨਵ ਦਾ ਕਹਿਣਾ ਸੀ ਕਿ ਵਿਚਾਰ ਦੇ ਪੱਧਰ ’ਤੇ ਦੇਸ਼ 6ਜੀ ਮੋਡ ’ਚ ਹੈ ਤੇ ਉਸ ਨਾਲ ਸਬੰਧਤ ਵਿਕਾਸ ’ਚ ਸਾਂਝੇਦਾਰੀ ਕਰ ਰਿਹਾ ਹੈ।

ਆਈਟੀ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਇਲੈਕਟ੍ਰਾਨਿਕਸ ਉਤਪਾਦਨ ਦਾ ਵੱਡਾ ਕੇਂਦਰ ਬਣ ਕੇ ਉਭਰ ਰਿਹਾ ਹੈ। ਸਮਾਗਮ ਦੇ ਉਦਘਾਟਨੀ ਭਾਸ਼ਣ ’ਚ ਮੰਤਰੀ ਨੇ ਦੱਸਿਆ ਕਿ ਦੇਸ਼ ਦੀ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਦਾ ਆਕਾਰ 7500 ਕਰੋੜ ਡਾਲਰ ਯਾਨੀ ਲਗਪਗ 5.50 ਲੱਖ ਕਰੋੜ ਰੁਪਏ ਦਾ ਹੋ ਗਿਆ ਹੈ। ਇਹ ਸਾਲਾਨਾ 20 ਫ਼ੀਸਦੀ ਤੋਂ ਵੱਧ ਦੀ ਦਰ ਨਾਲ ਵਿਕਾਸ ਕਰ ਰਿਹਾ ਹੈ। ਅਸੀਂ ਇਕ ਵੱਡਾ ਸੈਮੀਕੰਡਕਟਰ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ। ਇਹ ਏਨਾ ਵਿਆਪਕ ਪ੍ਰੋਗਰਾਮ ਹੈ ਕਿ ਇਸ ਦੇ ਤਹਿਤ ਸਿਲੀਕਾਨ ਚਿਪ ਤੋਂ ਲੈ ਕੇ ਸੈਮੀਕੰਡਕਟਰ ਤਕ ਦੇ ਨਿਰਮਾਣ, ਡਿਜ਼ਾਈਲ ਕੇਂਦਰਿਤ ਮੈਨੂਫੈਕਚਰਿੰਗ, ਡਿਜ਼ਾਈਨ ਦੇ ਖੇਤਰ ’ਚ ਉਦਮਤਾ ਨੂੰ ਉਤਸ਼ਾਹ ਦੇਣ ਤੇ 85000 ਤੋਂ ਵੱਧ ਸੈਮੀਕੰਡਕਟਰ ਇੰਜੀਨੀਅਰ ਤਿਆਰ ਕਰਨ ਸਮੇਤ ਹੋਰ ਸਾਰੇ ਸਬੰਧਤ ਪਹਿਲੂ ਸ਼ਾਮਲ ਹਨ।

ਫ਼ੈਸਲਾਕੁੰਨ ਹੈ 5ਜੀ ਕੰਸਲਟੇਸ਼ਨ ਪੇਪਰ

ਟੈਲੀਕਾਮ ਰੈਗੂਲੇਟਰੀ ਸੰਸਥਾ ਟਰਾਈ ਦੇ ਚੇਅਰਮੈਨ ਪੀਡੀ ਵਾਘੇਲਾ ਨੇ 5ਜੀ ਸਪੈਕਟ੍ਰਮ ਨਿਲਾਮੀ ’ਤੇ ਰਿਸਰਚ ਕੰਸਲਟੇਸ਼ਨ ਪੇਪਰ ਨੂੰ ਟੈਲੀਕਾਮ ਦੇ ਇਤਿਹਾਸ ’ਚ ਫ਼ੈਸਲਾਕੁੰਨ ਕਰਾਰ ਦਿੱਤਾ ਹੈ। ਸਪੈਕਟ੍ਰਮ ਨਿਲਾਮੀ ਤੋਂ ਪਹਿਲਾਂ ਆਖ਼ਰੀ ਖੁੱਲ੍ਹੀ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਵਾਘੇਲਾ ਨੇ ਸਾਂਝੇਦਾਰਾਂ ਨਾਲ ਇਸ ਮੁੱਦੇ ’ਤੇ ਪੂਰੀ ਗੰਭੀਰਤਾ ਨਾਲ ਆਪਣੇ ਸੁਝਾਅ ਦੇਣ ਲਈ ਕਿਹਾ। ਟਰਾਈ ਨੇ 207 ਸਫਿਆਂ ਦੇ ਸਿ ਕੰਸਲਟੇਸ਼ਨ ਪੇਪਰ ’ਚ 74 ਸਵਾਲਾਂ ਜ਼ਰੀਏ ਸਨਅਤ ਜਗਤ ਦੇ ਵੱਡੇ ਮਸਲਿਆਂ ’ਤੇ ਰਾਏ ਮੰਗੀ ਹੈ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੰਧਵਾਂ ਨੇ ਜਪਾਨ ਦੌਰਾ ਕਰਕੇ ਪਰਤੇ ਸੱਤ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮਿੱਠੀਆਂ  ਯਾਦਾਂ ਤੇ ਨਿਵੇਕਲੇ ਤਜਰਬੇ ਲੈ ਕੇ ਜਪਾਨ ਦੇ ਦੌਰੇ  ਤੋਂ ਪਰਤੇ ਪੰਜਾਬ ਦੇ...

ਪੰਜਾਬ ਸਕੂਲ ਸਿੱਖਿਆ ਵਿਭਾਗ ਬਦਲੀਆਂ ਸਬੰਧੀ ਆਨਲਾਈਨ ਪੋਰਟਲ ਖੋਲਿਆ

ਪੰਜਾਬ ਸਕੂਲ ਸਿੱਖਿਆ ਵਿਭਾਗ ਬਦਲੀਆਂ ਸਬੰਧੀ ਆਨਲਾਈਨ ਪੋਰਟਲ ਖੋਲਿਆ ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਆਨਲਾਈਨ ਪੋਰਟਲ ਖੋਲ੍ਹ ਦਿੱਤਾ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments