ਹੈਮਿਲਟਨ : ਉਨਟਾਰੀਓ ਸੂਬੇ ਵਿੱਚ ਪੈਂਦੇ ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਇੱਕ ਵੱਡੇ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਹੋਇਆ ਹੈ।
ਪੁਲਿਸ ਨੇ ਦੋ ਪੰਜਾਬੀਆਂ ਸਣੇ ਇਸ ਗਿਰੋਹ ਦੇ 17 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਕੋਕੀਨ ਸਣੇ ਹੋਰ ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ ਹੋਏ।
ਹੈਮਿਲਟਨ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕਾਂ ’ਤੇ 145 ਦੋਸ਼ ਆਇਦ ਕੀਤੇ ਨੇ। ਪੂਰੀ ਜਾਣਕਾਰੀ ਲਈ ਦੇਖੋ ਸਾਡੀ ਇਹ ਖਾਸ ਰਿਪੋਰਟ
ਹੈਮਿਲਟਨ ਪੁਲਿਸ ਨੇ ਦੱਸਿਆ ਕਿ ਉਸ ਵੱਲੋਂ ਆਰਸੀਐਮਪੀ ਤੇ ਹੋਰ ਪੁਲਿਸ ਏਜੰਸੀਆਂ ਨਾਲ ਮਿਲ ਕੇ ਪ੍ਰੋਜੈਕਟ ਸਕਾਈਫੌਲ ਤਹਿਤ ਨਸ਼ਾ ਤਸਕਰਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਸੀ।