- ਪਾਰਲੀਮੈਂਟ ਹਿਲ ਖ਼ਾਲੀ ਕਰਵਾਉਣ ਲਈ ਫ਼ੌਜ ਸੱਦਣ ਦੀ ਜ਼ੋਰਦਾਰ ਵਕਾਲਤ
- ਤੋੜ-ਭੰਨ, ਲੋਕਾਂ ਦੇ ਜ਼ਖ਼ਮੀ ਹੋਣ ਅਤੇ ਮੌਤਾਂ ਦੇ ਖ਼ਤਰੇ ਤੋਂ ਇਨਕਾਰ ਨਹੀਂ
ਕਾਊਟਸ/ਐਲਬਰਟਾ : ਕੈਨੇਡਾ-ਅਮਰੀਕਾ ਦੀ ਸਰਹੱਦ ’ਤੇ ਟਰੱਕ ਡਰਾਈਵਰਾਂ ਵੱਲੋਂ ਲਾਇਆ ਜਾਮ ਖੁੱਲ੍ਹ ਗਿਆ ਹੈ ਅਤੇ ਦੋਵੇਂ ਪਾਸਿਆਂ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ।
ਟ੍ਰਕਰਜ਼ ਦੀ ਨੁਮਾਇੰਦਗੀ ਕਰ ਰਹੇ ਵਕੀਲ ਚੈਡ ਵਿਲੀਅਮਸਨ ਨੇ ਦੱਸਿਆ ਕਿ ਆਰ.ਸੀ.ਐਮ.ਪੀ. ਨਾਲ ਗੱਲਬਾਤ ਦੌਰਾਨ ਸੜਕ ਦੇ ਦੋਵੇਂ ਪਾਸੇ ਕੁਝ ਲੇਨਜ਼ ਆਵਾਜਾਈ ਲਈ ਖੋਲ੍ਹਣ ਦੀ ਸਹਿਮਤੀ ਬਣ ਗਈ।
ਉਧਰ ਔਟਵਾ ਪੁਲਿਸ ਨੇ ਹੱਥ ਖੜ੍ਹੇ ਕਰ ਦਿਤੇ ਹਨ ਅਤੇ ਪਾਰਲੀਮੈਂਟ ਹਿਲ ’ਤੇ ਬੈਠੇ ਟਰੱਕ ਡਰਾਈਵਰਾਂ ਨੂੰ ਹਟਾਉਣ ਲਈ ਫ਼ੌਜ ਸੱਦਣ ਦੀ ਜ਼ੋਰਦਾਰ ਵਕਾਲਤ ਕੀਤੀ ਜਾ ਰਹੀ ਹੈ।