Saturday, September 28, 2024
Home Health & Fitness 'ਖੱਟੇ ਡਕਾਰ' ਦੀ ਸਮੱਸਿਆ ਹੋਵੇਗੀ ਮਿੰਟਾਂ 'ਚ ਦੂਰ ਬਸ ਅਪਣਾਓ ਇਹ ਘਰੇਲੂ...

‘ਖੱਟੇ ਡਕਾਰ’ ਦੀ ਸਮੱਸਿਆ ਹੋਵੇਗੀ ਮਿੰਟਾਂ ‘ਚ ਦੂਰ ਬਸ ਅਪਣਾਓ ਇਹ ਘਰੇਲੂ ਨੁਸਖ਼ੇ

Sour Burping tips: ਭੋਜਨ ਕਰਨ ਤੋਂ ਬਾਅਦ ਡਕਾਰ ਆਉਣੇ ਹਮੇਸ਼ਾ ਆਮ ਗੱਲ ਹੁੰਦੀ ਹੈ। ਆਮ ਤੌਰ’ਤੇ ਡਕਾਰ ਆਉਣ ਦਾ ਮੁੱਖ ਕਾਰਨ ਭੋਜਨ ਦਾ ਹਜ਼ਮ ਹੋਣਾ ਹੁੰਦਾ ਹੈ ਪਰ ਕਈ ਵਾਰ ਭੋਜਨ ਕਰਨ ਤੋਂ ਬਾਅਦ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਡਾਈਜੇਸ਼ਨ ਲਈ ਜ਼ਰੂਰੀ ਅੰਜਾਈਮਸ ਘੱਟ ਪੈ ਜਾਂਦੇ ਹਨ।

ਖੱਟੇ ਡਕਾਰ ਆਉਣ ‘ਤੇ ਕਈ ਵਾਰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਕੁਝ ਹੀ ਮਿੰਟਾਂ ‘ਚ ਛੁਟਕਾਰਾ ਪਾ ਸਕਦੇ ਹੋ..ਪਰ ਉਸ ਤੋਂ ਪਹਿਲਾਂ ਜਾਣਦੇ ਹਾਂ ਖੱਟੇ ਡਕਾਰ ਆਉਣ ਦੇ ਕਾਰਨ.

ਖੱਟੇ ਡਕਾਰ ਆਉਣ ਦੇ ਕਾਰਨ

  • ਜ਼ਰੂਰਤ ਤੋਂ ਜ਼ਿਆਦਾ ਖਾਣਾ
  • ਪੇਟ ‘ਚ ਇੰਫੈਕਸ਼ਨ
  • ਬਦਹਜ਼ਮੀ ਦੇ ਕਾਰਨ
  • ਸਮੇਂ ਸਿਰ ਨਾ ਖਾਣਾ
  • ਸਿਗਰੇਟ ਜਾਂ ਸ਼ਰਾਬ ਦਾ ਸੇਵਨ ਕਰਨਾ
  • ਟੈਂਸ਼ਨ ਦੇ ਕਾਰਨ
  • ਜ਼ਿਆਦਾ ਮਸਾਲੇਦਾਰ ਭੋਜਨ ਦਾ ਸੇਵਨ

 Sour Burping tipsਖੱਟੇ ਡਕਾਰ ਦੂਰ ਕਰਨ ਲਈ ਘਰੇਲੂ ਨੁਸਖ਼ੇ

  • ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਕਰਨ ਲਈ ਕੈਮੋਮਾਈਲ ਟੀ-ਬੈਗ ਨੂੰ ਗਰਮ ਪਾਣੀ ‘ਚ ਪਾਓ। 10 ਮਿੰਟ ਬਾਅਦ ਇਸ ਚਾਹ ਨੂੰ ਪੀ ਲਓ। ਇਸ ਨਾਲ ਖੱਟੇ ਡਕਾਰ ਦੀ ਸਮੱਸਿਆ ਦੂਰ ਹੋ ਜਾਵੇਗੀ।
  • ਗਰਮ ਪਾਣੀ। ਚ 1 ਚੱਮਚ ਅਦਰਕ ਦਾ ਰਸ, ਨਿੰਬੂ ਦਾ ਰਸ ਅਤੇ ਸੇਂਧਾ ਨਮਕ ਪਾ ਕੇ ਮਿਲਾ ਲਓ। ਇਸ ਤੋਂ ਬਾਅਦ ਇਸ ‘ਚ ਸ਼ਹਿਦ ਮਿਲਾ ਕੇ ਦਿਨ ‘ਚ 2-3 ਵਾਰ ਪੀਓ। ਇਸ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
  • ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ। ਫਿਰ ਇਸ ‘ਚ ਪੁਦੀਨੇ ਦੀਆਂ ਪੱਤੀਆਂ ਪਾਓ ਅਤੇ 10 ਮਿੰਟ ਬਾਅਦ ਇਸ ਨੂੰ ਪੀ ਲਓ। ਇਸ ਨਾਲ ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
  • ਖੱਟਾ ਡਕਾਰ ਆਉਣ ‘ਤੇ ਇਲਾਇਚੀ ਨੂੰ ਚੰਗੀ ਤਰ੍ਹਾਂ ਚਬਾਓ। ਰੋਜ਼ਾਨਾ 1 ਇਲਾਇਚੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਤੰਦਰੁਸਤ ਰਹਿੰਦੀ ਹੈ ਅਤੇ ਇਸ ਨਾਲ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਨਹੀਂ ਹੁੰਦੀਆਂ ਹਨ।
  • ਖੱਟਾ ਡਕਾਰ ਆਉਣ ‘ਤੇ ਤੁਰੰਤ 1 ਗੁੜ ਦਾ ਟੁੱਕੜਾ ਲੈ ਕੇ ਮੂੰਹ ‘ਚ ਰੱਖ ਕੇ ਚੂਸ ਲਓ। ਇਸ ਨਾਲ ਤੁਹਾਨੂੰ ਕੁਝ ਮਿੰਟਾਂ ‘ਚ ਹੀ ਆਰਾਮ ਮਿਲੇਗਾ।
  • ਲਸਣ ਦੀ ਇਕ ਕਲੀ ਨੂੰ ਕੱਚਾ ਚਬਾ ਕੇ 1 ਗਲਾਸ ਪਾਣੀ ਪੀ ਲਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਅਤੇ ਪੇਟ ਵੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ।
RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਨਰਸਿੰਗ ਦਾਖਲਿਆਂ ‘ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ

ਨਰਸਿੰਗ ਦਾਖਲਿਆਂ 'ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਮੁਹਾਲੀ (ਪੀ.ਐਨ.ਆਰ.ਸੀ.)...

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ Paris: ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਪੈਰਿਸ ਓਲੰਪਿਕ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments