Tuesday, November 19, 2024
Home Health & Fitness ਸਿਰਫ਼ 2 ਮਿੰਟ 'ਚ ਆ ਜਾਵੇਗੀ ਗੂੜ੍ਹੀ ਨੀਂਦ, ਅਪਣਾਓ ਇਹ ਖਾਸ ਤਰੀਕਾ,...

ਸਿਰਫ਼ 2 ਮਿੰਟ ‘ਚ ਆ ਜਾਵੇਗੀ ਗੂੜ੍ਹੀ ਨੀਂਦ, ਅਪਣਾਓ ਇਹ ਖਾਸ ਤਰੀਕਾ, ਫ਼ੌਜ ਦੇ ਜਵਾਨ ਵੀ ਵਰਤਦੇ

Deep Sleep: ਸਿਹਤਮੰਦ ਸਰੀਰ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ 7 ਤੋਂ 8 ਘੰਟੇ ਦੀ ਪੂਰੀ ਨੀਂਦ ਲੈਂਦਾ ਹੈ ਤਾਂ ਉਹ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ‘ਚ ਲੋਕਾਂ ਨੂੰ ਨੀਂਦ ਨਹੀਂ ਆਉਂਦੀ। ਇਸ ਦਾ ਕਾਰਨ ਇਹ ਹੈ ਕਿ ਲੋਕ ਦੇਰ ਰਾਤ ਤੱਕ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ, ਫ਼ਿਲਮਾਂ ਦੇਖਦੇ ਹਨ, ਪਾਰਟੀ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਦੇਰ ਨਾਲ ਨੀਂਦ ਆਉਂਦੀ ਹੈ।

ਸਿਹਤ ਮਾਹਿਰਾਂ ਅਨੁਸਾਰ ਮਨੁੱਖ ਦੀ ਨੀਂਦ ਉਸ ਦੀਆਂ ਕਈ ਬਿਮਾਰੀਆਂ ਦਾ ਇਲਾਜ ਹੈ। ਜਦੋਂ ਅਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹਾਂ ਤਾਂ ਨੀਂਦ ਹੀ ਇਕ ਅਜਿਹਾ ਤਰੀਕਾ ਹੈ ਜਿਸ ਨਾਲ ਸਾਡੇ ਸਰੀਰ ਤੇ ਮਨ ਦੋਵਾਂ ਨੂੰ ਆਰਾਮ ਮਿਲਦਾ ਹੈ ਪਰ ਅੱਜ ਕੱਲ੍ਹ ਲੋਕਾਂ ਨੂੰ ਨੀਂਦ ਬਹੁਤ ਘੱਟ ਆਉਂਦੀ। ਚੰਗੀ ਨੀਂਦ ਲੈਣ ਲਈ ਸਾਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ। ਜੇਕਰ ਅਸੀਂ ਕੁਝ ਤਰੀਕੇ ਅਪਣਾਵਾਂਗੇ ਤਾਂ ਸਾਨੂੰ ਚੰਗੀ ਨੀਂਦ ਆਵੇਗੀ ਤੇ ਸਾਡੇ ਸਰੀਰ ਨੂੰ ਆਰਾਮ ਵੀ ਮਿਲੇਗਾ। ਆਓ ਜਾਣਦੇ ਹਾਂ ਕਿ ਅਸੀਂ ਚੰਗੀ ਨੀਂਦ ਕਿਵੇਂ ਲੈ ਸਕਦੇ ਹਾਂ?

ਇੱਕ ਮੀਡੀਆ ਰਿਪੋਰਟ ਮੁਤਾਬਕ ਫਿਟਨੈੱਸ ਗੁਰੂ ਜਸਟਿਨ ਆਗਸਟੀਨ ਨੇ ਨੀਂਦ ਦੀ ਸਮੱਸਿਆ ਤੋਂ ਪੀੜ੍ਹਤ ਲੋਕਾਂ ਲਈ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਜਲਦੀ ਸੌਣ ਦੇ ਕੁਝ ਆਸਾਨ ਤਰੀਕੇ ਦੱਸੇ ਹਨ। ਜਸਟਿਨ ਤੋਂ ਪਹਿਲਾਂ ਲੇਖਕ ਲਾਇਲ ਬਡ ਵਿੰਟਰ ਨੇ ਆਪਣੀ ਕਿਤਾਬ ‘ਰਿਲੈਕਸ ਐਂਡ ਵਿਨ ਚੈਂਪੀਅਨਸ਼ਿਪ ਪਰਫ਼ਾਰਮੈਂਸ’ ‘ਚ ਇਨ੍ਹਾਂ ਤਰੀਕਿਆਂ ਦਾ ਵਰਣਨ ਕੀਤਾ ਹੈ। ਕਿਤਾਬ ਕਹਿੰਦੀ ਹੈ ਕਿ ਤੁਸੀਂ ਚੰਗੀ ਨੀਂਦ ਲੈ ਕੇ ਤੇ ਆਪਣੇ ਸਰੀਰ ਨੂੰ ਆਰਾਮ ਦੇ ਕੇ ਆਪਣੇ ਪ੍ਰਦਰਸ਼ਨ ਨੂੰ ਸੁਧਾਰ ਸਕਦੇ ਹੋ।

ਜੇਕਰ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾਉਂਦੇ ਹੋ ਤਾਂ ਤੁਸੀਂ ਸਿਰਫ਼ ਦੋ ਮਿੰਟਾਂ ‘ਚ ਚੰਗੀ ਨੀਂਦ ਲੈ ਸਕਦੇ ਹੋ। ਅਮਰੀਕਨ ਮਿਲਟਰੀ ਸਰਵਿਸ ਨਾਲ ਜੁੜੇ ਲੋਕ ਵੀ ਇਸ ਟ੍ਰਿਕ ਨੂੰ ਅਪਣਾਉਂਦੇ ਹਨ। ਇਹ ਟ੍ਰਿਕ ਲਗਭਗ 96 ਫ਼ੀਸਦੀ ਲੋਕਾਂ ਲਈ ਕੰਮ ਕਰਦੀ ਹੈ ਅਤੇ ਇਸ ਨੂੰ ਕਰਨ ਵਾਲਿਆਂ ਨੇ ਇਸ ਦਾ ਬਿਹਤਰ ਨਤੀਜਾ ਮੰਨਿਆ ਹੈ। ਇਸ ਟ੍ਰਿਕ ‘ਚ ਸੌਣ ਦੀ ਵਿਧੀ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ‘ਚ 4 ਸਟੈੱਪ ਹਨ ਤੇ ਦੂਜੇ ਭਾਗ ‘ਚ ਇੱਕ ਤਸਵੀਰ ਦੀ ਕਲਪਨਾ ਕਰਨੀ ਹੁੰਦੀ ਹੈ।

ਪਹਿਲਾ ਭਾਗ :
1. ਸਭ ਤੋਂ ਪਹਿਲਾਂ ਆਪਣੇ ਜਬਾੜੇ, ਜੀਭ ਤੇ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿਓ।
2. ਆਪਣੀਆਂ ਬਾਹਾਂ ਨੂੰ ਅਰਾਮ ਦਿਓ ਤੇ ਬਾਹਾਂ ਦੇ ਉਪਰਲੇ ਅਤੇ ਹੇਠਲੇ ਹਿੱਸਿਆਂ ਨੂੰ ਛੱਡ ਦਿਓ।
3. ਛਾਤੀ ਨੂੰ ਅਰਾਮ ਦਿਓ ਅਤੇ ਸਾਹ ਛੱਡੋ।
4. ਆਪਣੇ ਪੈਰ ਨੂੰ ਉੱਪਰ ਤੋਂ ਹੇਠਾਂ ਤੱਕ ਢਿੱਲਾ ਹੋਣ ਦਿਓ।

ਦੂਜਾ ਭਾਗ :
ਪਹਿਲਾ ਭਾਗ ਪੂਰਾ ਕਰਨ ਤੋਂ ਬਾਅਦ ਦੂਜਾ ਭਾਗ ਸ਼ੁਰੂ ਕਰੋ। ਤੁਸੀਂ ਆਪਣੇ ਮਨ ‘ਚ ਇੱਕ ਤਸਵੀਰ ਦੀ ਕਲਪਨਾ ਕਰਨੀ ਹੈ। ਤੁਸੀਂ ਇੱਕ ਕੁਦਰਤੀ ਦ੍ਰਿਸ਼ ਦੀ ਕਲਪਨਾ ਕਰ ਸਕਦੇ ਹੋ। ਇੱਕ ਹਰੇ ਖੇਤ ਬਾਰੇ ਸੋਚੋ। ਇਸ ਤੋਂ ਬਾਅਦ 10 ਸਕਿੰਟਾਂ ਲਈ ਆਪਣੇ ਦਿਮਾਗ ‘ਚ ਇੱਕ ਲਾਈਨ ਨੂੰ ਦੁਹਰਾਓ- ਨਾ ਸੋਚੋ, ਨਾ ਸੋਚੋ, ਨਾ ਸੋਚੋ। ਰਿਪੋਰਟ ਮੁਤਾਬਕ ਅਜਿਹਾ ਕਰਨ ਨਾਲ ਤੁਹਾਨੂੰ 2 ਮਿੰਟ ਦੇ ਅੰਦਰ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਹਰ ਵਿਅਕਤੀ ਦੀ ਸਥਿਤੀ ਇੱਕੋ ਜਿਹੀ ਨਹੀਂ ਹੁੰਦੀ ਹੈ। ਮਨੁੱਖ ਚਾਹ ਕੇ ਵੀ ਖੁਦ ਨੂੰ ਹਲਕਾ ਨਹੀਂ ਕਰ ਸਕਦਾ। ਅਜਿਹੇ ‘ਚ ਜ਼ਰੂਰੀ ਨਹੀਂ ਕਿ ਇਹ ਤਰੀਕਾ ਹਰ ਵਿਅਕਤੀ ‘ਤੇ ਲਾਗੂ ਹੋਵੇ।

RELATED ARTICLES

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਨਰਸਿੰਗ ਦਾਖਲਿਆਂ ‘ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ

ਨਰਸਿੰਗ ਦਾਖਲਿਆਂ 'ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫਤਾਰ ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਮੁਹਾਲੀ (ਪੀ.ਐਨ.ਆਰ.ਸੀ.)...

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ

3rd Medal: ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਜਿੱਤਿਆ ਕਾਂਸੀ ਦਾ ਤਗ਼ਮਾ Paris: ਪੈਰਿਸ ਓਲੰਪਿਕ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਪੈਰਿਸ ਓਲੰਪਿਕ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments