ਟੋਰਾਂਟੋ : ਅਮਰੀਕਾ ਦੇ ਗੇੜੇ ਲਾਉਣ ਵਾਲੇ ਕੈਨੇਡੀਅਨ ਟਰੱਕ ਡਰਾਈਵਰਾਂ ਲਈ ਵੈਕਸੀਨੇਸ਼ਨ ਲਾਜ਼ਮੀ ਕੀਤੇ ਜਾਣ ਦੇ ਮਸਲੇ ਨੇ ਸਿਆਸੀ ਜੰਗ ਛੇੜ ਦਿਤੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਹੈ ਕਿ ਕੰਜ਼ਰਵੇਟਿਵ ਪਾਰਟੀ ਮਹਿੰਗਾਈ ਵਧਣ ਅਤੇ ਸਪਲਾਈ ਚੇਨ ਵਿਚ ਰੁਕਾਵਟਾਂ ਆਉਣ ਦੇ ਦਾਅਵੇ ਕਰ ਕੇ ਡਰ ਵਾਲਾ ਮਾਹੌਲ ਪੈਦਾ ਕਰ ਰਹੀ ਹੈ
ਜਦਕਿ ਵਿਰੋਧੀ ਧਿਰ ਦੇ ਐਮ.ਪੀ. ਦਾਅਵਾ ਕਰ ਰਹੇ ਹਨ ਕਿ ਟਰੂਡੋ ਸਰਕਾਰ ਦੀਆਂ ਨੀਤੀਆਂ ਕਈ ਕੈਨੇਡੀਅਨਜ਼ ਨੂੰ ਭੁਖਮਰੀ ਦੀ ਕਗਾਰ ’ਤੇ ਲੈ ਜਾਣਗੀਆਂ।