ਯਮਨ : ਬੀਤੇ ਦਿਨ ਸੰਯੁਕਤ ਅਰਬ ਅਮੀਰਾਤ ਦੇ ਆਬੂ ਧਾਬੀ ਵਿਚ ਹਮਲੇ ਤੋਂ ਬਾਅਦ ਹੂਤੀ ਵਿਦਰੋਹੀਆਂ ਨੇ ਯਮਨ ਦੀ ਜੇਲ੍ਹ ‘ਤੇ ਹਵਾਈ ਹਮਲਾ ਕੀਤਾ ਹੈ | ਹਮਲੇ ਵਿਚ ਘੱਟ ਤੋਂ ਘੱਟ 70 ਲੋਕ ਮਾਰੇ ਗਏ ਹਨ | ਸੰਯੁਕਤ ਰਾਸ਼ਟਰਪਤੀ ਮੁਖੀ ਗੁਤਰਸ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ | ਯਮਨ ਦੀ ਜੇਲ੍ਹ ‘ਤੇ ਸ਼ੁੱਕਰਵਾਰ ਨੂੰ ਕੀਤੇ ਗਏ ਇਸ ਹਮਲੇ ਤੋਂ ਬਾਅਦ ਸੈਨਾ ਅਤੇ ਵਿਦਰੋਹੀਆਂ ਦੇ ਵਿਚ ਤਣਾਅ ਵਧ ਗਿਆ ਹੈ | ਹਮਲੇ ਤੋ ਬਾਅਦ ਵਿਦਰੋਹੀਆਂ ਨੇ ਵੀਡੀਓ ਫੁਟੇਜ ਵੀ ਜਾਰੀ ਕੀਤੇ, ਜਿਸ ਵਿਚ ਮਲਬੇ ਵਿਚ ਦਬੀ ਲਾਸ਼ਾਂ , ਪੁਲਿਸ ਤੇ ਸੈਨਾ ਦੇ ਜਵਾਨ ਨਜ਼ਰ ਆ ਰਹੇ ਹਨ | ਇਹ ਹਵਾਈ ਹਮਲਾ ਯਮਨ ਦੇ ਮੱਧ ਸ਼ਹਿਰ ਸਾਦਾ ਵਿਚ ਕੀਤਾ ਗਿਆ |
ਹਮਲੇ ਵਿਚ ਜੇਲ੍ਹ ਦੀ ਇਮਾਰਤ ਤਬਾਹ ਹੋ ਗਈ | ਜਿਸ ਸਮੇਂ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਤਦ ਜੇਲ੍ਹ ਦੇ ਕੋਲ ਹੀ ਬੱਚੇ ਖੇਡ ਰਹੇ ਸੀ | ਹਮਲੇ ਵਿਚ ਬੱਚਿਆਂ ਦੇ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ | ਸਾਦਾ ਦੀ ਇਸ ਜੇਲ੍ਹ ਵਿਚ ਪਰਵਾਸੀਆਂ ਨੂੰ ਰੱਖਿਆ ਜਾਂਦਾ ਸੀ |
ਇਸ ਤੋਂ ਪਹਿਲਾਂ ਹੂਤੀ ਵਿਦਰੋਹੀਆਂ ਨੇ ਆਬੂ ਧਾਬੀ ਏਅਰਪੋਰਟ ‘ਤੇ ਡਰੋਨ ਹਮਲਾ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ | ਇਸ ਹਮਲੇ ਵਿਚ ਦੋ ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਮਾਰਿਆ ਗਿਆ ਸੀ |
ਇਸ ਤੋਂ ਬਾਅਦ ਯੂਏਈ ਦੀ ਸਰਕਾਰ ਦੀ ਬੇਨਤੀ ‘ਤੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਨੇ ਐਮਰਜੈਂਸੀ ਬੈਠਕ ਬੁਲਾਈ ਸੀ | ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਜਾਰੀ ਬਿਆਨ ਵਿਚ ਸਾਰੀ ਸਬੰਧਤ ਧਿਰਾਂ ਨੂੰ ਤਣਾਅ ਘਟਾਉਣ ਅਤੇ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨਾਂ ਦਾ ਸਾਹਮਣਾ ਕਰਨ ਅਤੇ ਸ਼ਾਂਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਦੀ ਮੰਗ ਕੀਤੀ ਸੀ | ਸੁਰੱਖਿਆ ਪ੍ਰੀਸ਼ਦ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਆਬੂ ਧਾਬੀ ਹਮਲੇ ਦੀ ਨਿੰਦਾ ਕੀਤੀ ਸੀ |
ਸਾਦਾ ਦੀ ਜੇਲ੍ਹ ‘ਤੇ ਹਮਲੇ ਵਿਚ ਕਈ ਲੋਕ ਜ਼ਖਮੀ ਹੋਏ ਹਨ | ਮਲਬੇ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ | ਡਾ. ਅਹਿਮਦ ਨੇ ਦੱਸਿਆ ਕਿ ਕਈ ਲੋਕ ਲਾਪਤਾ ਹਨ ਅਤੇ ਮੰਨਿਆ ਜਾ ਰਿਹਾ ਕਿ ਉਹ ਮਲਬੇ ਵਿਚ ਦਬੇ ਹੋ ਸਕਦੇ ਹਨ | ਕੁਝ ਜ਼ਖ਼ਮੀਆਂ ਨੁੂੰ ਹਸਪਤਾਲਾਂ ਭਰਤੀ ਕਰਾਇਆ ਗਿਆ ਹੈ |
ਯਮਨ ਦੀ ਜੇਲ੍ਹ ‘ਤੇ ਹਵਾਈ ਹਮਲੇ ਵਿਚ 70 ਮੌਤਾਂ
Recent Comments
Hello world!
on