ਟੋਰਾਂਟੋ : ਬਰੈਂਪਟਨ ਦੇ ਪੰਜਾਬੀ ਨੌਜਵਾਨ ਪਲਵਿੰਦਰ ਸਿੰਘ ਗੋਰਾਇਆ ਦਾ 2018 ਵਿੱਚ ਉਸ ਦੇ ਘਰ ਵਿੱਚ ਹੀ ਕਤਲ ਹੋ ਗਿਆ ਸੀ।
ਇਸ ਕੇਸ ਵਿੱਚ ਅਦਾਲਤ ਨੇ ਅੱਜ ਟੋਰਾਂਟੋ ਦੇ ਹਮਾਸ ਖਾਨ ਨੂੰ ਸਾਢੇ 8 ਸਾਲ ਕੈਦ ਦੀ ਸਜ਼ਾ ਸੁਣਾਈ, ਜਦਕਿ ਇੱਕ ਸ਼ਖਸ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ 7 ਸਾਲ ਦੀ ਸਜ਼ਾ ਹੋ ਚੁੱਕੀ ਐ ਤੇ ਉਹ ਜੇਲ੍ਹ ਵਿੱਚ ਬੰਦ ਹੈ।
ਸੁਪੀਰੀਅਰ ਕੋਰਟ ਦੀ ਜਸਟਿਸ ਰੀਆ ਜ਼ਿਮਾਸ ਨੇ ਇਸ ਘਟਨਾ ਨੂੰ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਕਤਲ ਕਰਾਰ ਦਿੱਤਾ।
ਇਹ ਵਾਰਦਾਤ 16 ਜੁਲਾਈ 2018 ਨੂੰ ਬਰੈਂਪਟਨ ਦੇ ਇੱਕ ਮਕਾਨ ਵਿੱਚ ਵਾਪਰੀ ਸੀ। ਅਦਾਲਤ ਨੇ ਇਸ ਕੇਸ ਵਿੱਚ ਬੀਤੇ ਅਗਸਤ ਮਹੀਨੇ ਵਿੱਚ ਟੋਰਾਂਟੋ ਦੇ ਹਮਾਸ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ ਉੁਸ ਨੂੰ ਸਜ਼ਾ ਸੁਣਾ ਦਿੱਤੀ ਗਈ।