ਜੇਕਰ ਤੁਸੀਂ ਵੀ ਪੰਜਾਬੀ ਛੋਲੇ ਮਸਾਲਾ ਖਾਣਾ ਪਸੰਦ ਕਰਦੇ ਹੋ ਅਤੇ ਅਜੇ ਤੱਕ ਇਸ ਨੂੰ ਘਰ ‘ਚ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤਾਂ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ ਦੱਸ ਰਹੇ ਹਾਂ। ਕੁਝ ਸਧਾਰਨ ਤਰੀਕੇ ਅਪਣਾ ਕੇ ਤੁਸੀਂ ਘਰ ‘ਚ ਹੀ ਸੁਆਦੀ ਛੋਲੇ ਮਸਾਲਾ ਤਿਆਰ ਕਰ ਸਕਦੇ ਹੋ।
ਜ਼ਰੂਰੀ ਗੱਲਾਂ
ਤਿਆਰੀ ਦਾ ਸਮਾਂ: 15 ਮਿੰਟ
ਪੱਕਣ ਦਾ ਸਮਾਂ: 1 ਘੰਟਾ
ਸਰਵਿੰਗ: 4 ਲੋਕਾਂ ਲਈ
ਕੈਲੋਰੀਜ਼: 223
ਪੰਜਾਬੀ ਛੋਲੇ ਮਸਾਲਾ ਬਣਾਉਣ ਲਈ ਸਮੱਗਰੀ
ਚਿੱਟੇ ਛੋਲੇ: 1 ਕੌਲੀ
ਟਮਾਟਰ: 2
ਅਦਰਕ (ਕੱਦੂਕਸ਼ ਕੀਤਾ ਹੋਇਆ) 1 ਇੰਚ
ਜ਼ੀਰਾ: 1 ਟੀ ਸਪੂਨ
ਹਰੀ ਮਿਰਚ ਕੱਟੀ ਹੋਈ: 2
ਤੇਜਪੱਤਾ: 1
ਹਲਦੀ ਪਾਊਡਰ: 1 ਟੀ ਸਪੂਨ
ਲਾਲ ਮਿਰਚ ਪਾਊਡਰ: 1/2 ਅੱਧਾ ਟੀ ਸਪੂਨ
ਧਨੀਆ ਪਾਊਡਰ: 1 ਟੀ ਸਪੂਨ
ਕਾਲੀ ਮਿਰਚ ਪਾਊਡਰ: 1/2 ਟੀ ਸਪੂਨ
ਕਾਲਾ ਨਮਕ: 1 ਟੀ ਸਪੂਨ
ਅਨਾਰਦਾਣਾ ਪਾਊਡਰ: 1 ਟੀ ਸਪੂਨ
ਹਰਾ ਧਨੀਆ ਕੱਟਿਆ ਹੋਇਆ: 1 ਟੇਬਲ ਸਪੂਨ
ਅੰਬਚੂਰ ਪਾਊਡਰ: 1 ਟੇਬਲ ਸਪੂਨ
ਤੇਲ: 1 ਟੇਬਲ ਸਪੂਨ
ਨਮਕ: ਸੁਆਦ ਅਨੁਸਾਰ
ਪੰਜਾਬੀ ਛੋਲੇ ਮਸਾਲਾ ਬਣਾਉਣ ਦਾ ਤਰੀਕਾ
ਪੰਜਾਬੀ ਛੋਲੇ ਮਸਾਲਾ ਬਣਾਉਣ ਲਈ ਸਭ ਤੋਂ ਪਹਿਲਾਂ ਚਿੱਟੇ ਛੋਲਿਆਂ ਨੂੰ ਲੈ ਕੇ ਚੰਗੀ ਤਰ੍ਹਾਂ ਧੋ ਲਓ ਅਤੇ 8 ਤੋਂ 10 ਘੰਟਿਆਂ ਲਈ ਪਾਣੀ ‘ਚ ਭਿਓ ਦਿਓ। ਹੁਣ ਕੁੱਕਰ ‘ਚ ਪਾਣੀ ਅਤੇ ਅੱਧਾ ਚਮਚ ਨਮਕ ਪਾ ਕੇ ਛੋਲਿਆਂ ਨੂੰ ਵੀ ਮਿਲਾ ਲਓ ਅਤੇ ਕੁੱਕਰ ਨੂੰ ਬੰਦ ਕਰਕੇ ਗੈਸ ‘ਤੇ ਰੱਖ ਦਿਓ।
ਇਸ ਦੌਰਾਨ ਗੈਸ ਦੀ ਲਾਟ ਨੂੰ ਤੇਜ਼ ਰੱਖੋ। ਇਨ੍ਹਾਂ ਨੂੰ 8-9 ਸੀਟੀਆਂ ਤੱਕ ਚੰਗੀ ਤਰ੍ਹਾਂ ਪਕਾਓ। ਇਸ ਤੋਂ ਬਾਅਦ ਗੈਸ ਦੀ ਅੱਗ ਨੂੰ ਘੱਟ ਕਰੋ ਅਤੇ 10 ਮਿੰਟ ਹੋਰ ਪਕਣ ਦਿਓ। ਇਸ ਤੋਂ ਬਾਅਦ ਕੁੱਕਰ ਨੂੰ ਗੈਸ ਤੋਂ ਉਤਾਰ ਲਓ ਅਤੇ ਕੁੱਕਰ ਦਾ ਪ੍ਰੈਸ਼ਰ ਆਪਣੇ ਆਪ ਬਾਹਰ ਹੋ ਜਾਣ ਦਿਓ।
ਹੁਣ ਇਕ ਪੈਨ ਲਓ ਅਤੇ ਇਸ ਵਿਚ ਤੇਲ ਗਰਮ ਕਰਨ ਲਈ ਰੱਖੋ। ਜੀਰਾ, ਤੇਜਪੱਤਾ ਅਤੇ ਅਦਰਕ ਪਾਓ ਅਤੇ ਲਗਭਗ ਅੱਧਾ ਮਿੰਟ ਲਈ ਫਰਾਈ ਕਰੋ। ਇਸ ਤੋਂ ਬਾਅਦ ਟਮਾਟਰ ਦੀ ਪਹਿਲਾਂ ਤੋਂ ਤਿਆਰ ਪਿਊਰੀ ਪਾ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਇਸ ‘ਚ ਸਾਰੇ ਮਸਾਲੇ ਮਿਲਾਓ ਅਤੇ 5-7 ਮਿੰਟ ਤੱਕ ਪਕਣ ਦਿਓ। ਜਦੋਂ ਗ੍ਰੇਵੀ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਇਸ ‘ਚ ਅੰਬਚੂਰ ਪਾਊਡਰ, ਕਾਲੀ ਮਿਰਚ ਅਤੇ ਅਨਾਰਦਾਣਾ ਪਾਊਡਰ ਮਿਲਾਓ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਓ. ਗ੍ਰੇਵੀ ਨੂੰ ਹੋਰ 3-4 ਮਿੰਟ ਪਕਣ ਦਿਓ।
ਜਦੋਂ ਗ੍ਰੇਵੀ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਇਸ ‘ਚ ਪਕਾਏ ਹੋਏ ਛੋਲੇ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਸਵਾਦ ਅਨੁਸਾਰ ਨਮਕ ਪਾਓ। ਇਸ ਵਿਚ ਥੋੜ੍ਹਾ ਜਿਹਾ ਉਬਲਿਆ ਹੋਇਆ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਪੈਨ ਨੂੰ ਭਾਂਡੇ ਨਾਲ ਢੱਕ ਕੇ ਅੱਧੇ ਘੰਟੇ ਤੱਕ ਪਕਣ ਦਿਓ। ਨਿਰਧਾਰਤ ਸਮੇਂ ਤੋਂ ਬਾਅਦ ਗੈਸ ਬੰਦ ਕਰ ਦਿਓ। ਇਸ ਤਰ੍ਹਾਂ ਤੁਹਾਡਾ ਸੁਆਦੀ ਗਰਮਾ ਗਰਮ ਪੰਜਾਬੀ ਛੋਲੇ ਮਸਾਲਾ ਤਿਆਰ ਹੈ। ਇਸ ਵਿਚ ਹਰੀ ਮਿਰਚ ਅਤੇ ਹਰਾ ਧਨੀਆ ਪਾ ਕੇ ਸਰਵ ਕਰੋ। ਇਸ ਨੂੰ ਭਟੂਰੇ ਨਾਲ ਪਰੋਸਿਆ ਜਾ ਸਕਦਾ ਹੈ।