ਵੈਨਕੁਵਰ : ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਉੱਥੇ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਚਲਾਈ ਮੁਹਿੰਮ ਤਹਿਤ ਕੈਨੇਡਾ ਨੇ 200 ਤੋਂ ਵੱਧ ਹੋਰ ਅਫ਼ਗਾਨੀ ਰਫਿਊਜੀਆਂ ਨੂੰ ਪਨਾਹ ਦੇ ਦਿੱਤੀ।
ਨਵੇਂ ਰਫਿਊਜੀਆਂ ਨਾਲ ਭਰਿਆ ਜਹਾਜ਼ ਵੈਨਕੁਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਲੈਂਡ ਹੋਇਆ, ਜਿੱਥੇ ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਦਾ ਸਵਾਗਤ ਕੀਤਾ ਗਿਆ।
ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਤੋਂ ਚਾਰਟਰ ਫਲਾਈਟ ਰਾਹੀਂ 18 ਜਨਵਰੀ ਨੂੰ ਵੈਨਕੁਵਰ ਦੇ ਏਅਰਪੋਰਟ ’ਤੇ 200 ਅਫ਼ਗਾਨੀ ਪੁੱਜੇ ਹਨ, ਜਿਨ੍ਹਾਂ ਵਿੱਚੋਂ 161 ਰਫਿਊਜੀ ਵੈਨਕੁਵਰ ਨੂੰ ਹੀ ਆਪਣਾ ਰਹਿਣ-ਬਸੇਰਾ ਬਣਾਉਣਗੇ, ਜਦਕਿ 48 ਰਫਿਊਜੀ ਕੈਨੇਡਾ ਦੇ ਹੋਰਨਾਂ ਇਲਾਕਿਆਂ ਵਿੱਚ ਜਾ ਰਹੇ ਨੇ, ਜਿੱਥੇ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵਸੇ ਹੋਏ ਹਨ।