Stock Market Crash: ਸ਼ੇਅਰ ਬਾਜ਼ਾਰ ਦੀ ਹਾਲਤ ਅੱਜ ਖ਼ਰਾਬ ਨਜ਼ਰ ਆ ਰਹੀ ਹੈ ਅਤੇ ਕੱਲ੍ਹ ਵੀ ਇਸ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਜੇਕਰ ਅੱਜ ਅਤੇ ਕੱਲ੍ਹ ਦੋਵਾਂ ਦਿਨਾਂ ਦੀ ਗਿਰਾਵਟ ‘ਤੇ ਨਜ਼ਰ ਮਾਰੀਏ ਤਾਂ ਸੈਂਸੇਕਸ 1000 ਤੋਂ ਵੱਧ ਅੰਕ ਟੁੱਟ ਗਿਆ ਹੈ। ਇਸ ਸਮੇਂ ਸੈਂਸੇਕਸ 60,000 ਦੇ ਨਾਜ਼ੁਕ ਪੱਧਰ ਤੋਂ ਹੇਠਾਂ ਚਲਾ ਗਿਆ ਹੈ ਅਤੇ ਨਿਵੇਸ਼ਕਾਂ ਨੂੰ ਅੱਜ 2.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੁਪਹਿਰ 1 ਵਜੇ ਬਾਜ਼ਾਰ ਦਾ ਹਾਲ- ਸੈਂਸੇਕਸ 60,000 ਤੋਂ ਹੇਠਾਂ ਖਿਸਕਿਆ ਜੇਕਰ ਦੁਪਹਿਰ ਇਕ ਵਜੇ ਦੇ ਕਾਰੋਬਾਰ ‘ਤੇ ਨਜ਼ਰ ਮਾਰੀਏ ਤਾਂ ਸੈਂਸੈਕਸ ‘ਚ 770.11 ਅੰਕ ਜਾਂ 1.27 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 60,000 ਤੋਂ ਹੇਠਾਂ ਖਿਸਕ ਗਿਆ ਹੈ। ਦੁਪਹਿਰ 1:30 ਵਜੇ ਸੈਂਸੇਕਸ 59,984.75 ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 18,000 ਤੋਂ ਹੇਠਾਂ ਖਿਸਕਿਆ ਨਿਫਟੀ 18,000 ਤੋਂ ਹੇਠਾਂ ਖਿਸਕ ਗਿਆ ਹੈ ਅਤੇ 218 ਅੰਕ ਜਾਂ 1.02 ਫੀਸਦੀ ਦੀ ਗਿਰਾਵਟ ਤੋਂ ਬਾਅਦ 17895 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਦੇ ਕਾਰੋਬਾਰ ‘ਚ 17,884 ਰਿਕਾਰਡ ਬਣਾਇਆ।
ਬਜ਼ਾਰ ਖੁੱਲ੍ਹਣ ਦੇ ਸਮੇਂ ਤੋਂ ਹੀ ਇਸ ‘ਚ ਗਿਰਾਵਟ ਆ ਗਈ, ਜੋ ਬਾਅਦ ‘ਚ ਵਧ ਗਈ। BSE Sensex ਦੇ ਸ਼ੇਅਰ ਦਾ ਹਾਲ ਸੈਂਸੈਕਸ ਦੇ 303 ਸ਼ੇਅਰ ਅਪ ਸਰਕਟ ਵਿਚ ਅਤੇ 367 ਸ਼ੇਅਰ ਲੋਅਰ ਸਰਕਟ ‘ਚ ਲੱਗ ਚੁੱਕੇ ਹਨ।। ਸੈਂਸੇਕਸ ਦੇ 30 ਸਟਾਕਾਂ ‘ਚੋਂ ਸਿਰਫ 2 ਸਟਾਕ ਹੀ ਹਰੇ ਨਿਸ਼ਾਨ ‘ਤੇ ਹਨ ਤੇ ਬਾਕੀ 28 ਸਟਾਕ ਗਿਰਾਵਟ ਦੇ ਨਾਲ ਲਾਲ ਹਨ। ਅੱਜ ਦੀ ਗਿਰਾਵਟ ‘ਚ ਟੈੱਕ ਜੁਅਇੰਟ ਕੰਪਨੀ ਇਨਫੋਸਿਸ ਤੇ ਵਿਪਰੋ ਨੇ 2-2 ਫੀਸਦੀ ਦੀ ਗਿਰਾਵਟ ਨਾਲ ਬਾਜ਼ਾਰ ਨੂੰ ਆਪਣੇ ਵੱਲ ਖਿੱਚ ਲਿਆ ਹੈ। ਬਜਾਜ ਫਾਈਨਾਂਸ ਦੇ ਸ਼ੇਅਰਾਂ ‘ਚ 3 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਟੈੱਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਸਨ ਫਾਰਮਾ, ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ਟੀਸੀਐਸ, ਨੇਸਲੇ ਅਤੇ ਕੋਟਕ ਮਹਿੰਦਰਾ ਬੈਂਕ ਵੀ ਭਾਰੀ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ।