ਟੋਰਾਂਟੋ : ਸਿੱਖਾਂ ਅਤੇ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਨੂੰ ਬੇੜੀਆਂ ਵਿਚ ਜਕੜਨ ਵਾਲੇ ਬਿਲ 21 ਨੂੰ ਰੱਦ ਕਰਵਾਉਣ ਲਈ ਬਰੈਂਪਟਨ ਤੋਂ ਸ਼ੁਰੂ ਹੋਇਆ ਕਾਫ਼ਲਾ ਲਗਾਤਾਰ ਲੰਮਾ ਹੁੰਦਾ ਜਾ ਰਿਹਾ ਹੈ।
ਉਨਟਾਰੀਓ ਦੇ ਬਰÇਲੰਗਟਨ ਸ਼ਹਿਰ ਦੀ ਕੌਂਸਲ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਇਸ ਕਾਨੂੰਨ ਲੜਾਈ ਵਿਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ।
ਬਰÇਲੰਗਟਨ ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਬਿਲ 21 ਨੂੰ ਸਰਾਸਰ ਵਿਤਕਰੇ ਵਾਲਾ ਕਰਾਰ ਦਿਤਾ ਗਿਆ ਜੋ ਨਾ ਸਿਰਫ਼ ਧਾਰਮਿਕ ਹੱਕਾਂ ਦੀ ਉਲੰਘਣਾ ਕਰਦਾ ਹੈ ਬਲਕਿ ਘੱਟ ਗਿਣਤੀਆਂ ਤੋਂ ਰੁਜ਼ਗਾਰ ਖੋਹੇ ਜਾਣ ਦਾ ਕਾਰਨ ਵੀ ਬਣ ਰਿਹਾ ਹੈ।