ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕਿੰਗ ਹੋਲੀਡੇ ਮੇਕਰਸ ਨੂੰ ਆਸਟ੍ਰੇਲੀਆ ਆਉਣ ਲਈ ਹੋਰ ਉਤਸ਼ਾਹਿਤ ਕਰਨ ਵਾਸਤੇ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਉਨ੍ਹਾਂ ਦੀ ਵੀਜ਼ਾ ਅਰਜ਼ੀ ਦੀਆਂ ਫੀਸਾਂ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਪ੍ਰਧਾਨ ਮੰਤਰੀ ਸਕੌਟੌਮੋਰੀਸਨ ਨੇ ਬੁੱਧਵਾਰ ਨੂੰ ਓਮਿਕਰੋਨ ਵੇਰੀਐਂਟ ਦੇ ਫੈਲਣ ਕਰਕੇ ਦੇਸ਼ ਵਿੱਚ ਕਰਮਚਾਰੀਆਂ ਦੀ ਕਮੀ ਨੂੰ ਦੂਰ ਕਰਨ ਲਈ ਇਨ੍ਹਾਂ ਤਬਦੀਲੀਆਂ ਦਾ ਐਲਾਨ ਕੀਤਾ।
ਉਨ੍ਹਾਂ ਕੈਨਬੇਰਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਅੱਜ ਤੋਂ ਦੇਸ਼ ਵਿੱਚ ਪਹੁੰਚਣ ਵਾਲੇ ਸਾਰੇ ਲੋਕਾਂ ਨੂੰ ਵੀਜ਼ਾ ਅਰਜ਼ੀ ਫੀਸਾਂ ਵਿੱਚ ਛੋਟ ਦੇਵਾਂਗੇ।
Visa charges waived
ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਬੁੱਧਵਾਰ ਤੋਂ ਅੱਠ ਹਫ਼ਤਿਆਂ ਲਈ ਮੁਆਫ਼ ਕਰ ਦਿੱਤੀਆਂ ਜਾਣਗੀਆਂ, ਜਦੋਂਕਿ ਛੁੱਟੀਆਂ ‘ਤੇ ਕੰਮ ਕਰਨ ਵਾਲਿਆਂ ਲਈ ਇਹ ਤਬਦੀਲੀਆਂ 12 ਹਫ਼ਤਿਆਂ ਲਈ ਲਾਗੂ ਰਹਿਣਗੀਆਂ। ਮੌਰੀਸਨ ਨੇ ਵੀਜ਼ਾ ਧਾਰਕਾਂ ਨੂੰ ਛੇਤੀ ਤੋਂ ਛੇਤੀ ਆਸਟ੍ਰੇਲੀਆ ਆਉਣ ਬਾਰੇ ਵਿਚਾਰ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ‘ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਸਟ੍ਰੇਲੀਆ ਆਓ ਅਤੇ ਇੱਥੇ ਆਸਟ੍ਰੇਲੀਆ ਵਿੱਚ ਛੁੱਟੀਆਂ ਦਾ ਆਨੰਦ ਮਾਣੋ – ਪੂਰੇ ਦੇਸ਼ ਵਿੱਚ ਘੁੰਮੋ ਅਤੇ ਉਸੇ ਸਮੇਂ ਦੌਰਾਨ ਸਾਡੇ ਕਰਮਚਾਰੀਆਂ ਵਿੱਚ ਸ਼ਾਮਲ ਹੋਵੋ। ‘
ਹੋਮ ਅਫੇਅਰਜ਼ ਵੈੱਬਸਾਈਟ ਮੁਤਾਬਕ ਵਰਕਿੰਗ ਹੋਲੀਡੇ ਮੇਕਰ (WHM) ਪ੍ਰੋਗਰਾਮ ਅਧੀਨ ਨੌਜਵਾਨ 12 ਮਹੀਨਿਆਂ ਦੀ ਛੁੱਟੀ ਲੈ ਸਕਦੇ ਹਨ, ਜਿਸ ਦੌਰਾਨ ਉਹ ਥੋੜ੍ਹੇ ਸਮੇਂ ਲਈ ਕੰਮ ਅਤੇ ਪੜ੍ਹਾਈ ਕਰ ਸਕਦੇ ਹਨ।
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਵੇਲੇ ਵੀਜ਼ਾ ਅਰਜ਼ੀ ਫੀਸ 630 ਡਾਲਰ ਅਦਾ ਕਰਨੀ ਪੈਂਦੀ ਹੈ ਅਤੇ ਵਰਕਿੰਗ ਹੋਲੀਡੇ ਮੇਕਰਸ ਲਈ ਇਹ ਫੀਸ 495 ਡਾਲਰ ਹੈ। ਦਰਅਸਲ ਕੋਰੋਨਾ ਦੇ ਵਧਦੇ ਮਾਮਲਿਆਂ ਕਰਕੇ ਹਜ਼ਾਰਾਂ ਲੋਕਾਂ ਨੂੰ ਕੰਮ ਛੱਡਣ ਲਈ ਮਜ਼ਬੂਰ ਹੋਣਾ ਪਿਆ ਜਾਂ ਕਈਆਂ ਨੂੰ ਆਈਸੋਲੇਸ਼ਨ ਵਿੱਚ ਰਹਿਣਾ ਪੈ ਰਿਹਾ ਹੈ।
ਮਿਸਟਰ ਫਰਾਈਡਨਬਰਗ ਨੇ ਕਿਹਾ ਕਿ ਸਰਕਾਰ ਅੰਦਾਜ਼ਨ 175,000 ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਿੰਗ ਹੋਲੀਡੇ ਮੇਕਰਸ ਨੂੰ ਦੇਸ਼ ਵਿੱਚ ਆਉਣ ਲਈ ਲੁਭਾਉਣਾ ਚਾਹੁੰਦੀ ਹੈ ਅਤੇ ਇਸ ਯੋਜਨਾ ‘ਤੇ 55 ਮਿਲੀਅਨ ਡਾਲਰ ਦੀ ਲਾਗਤ ਆਉਣ ਦੀ ਉਮੀਦ ਹੈ।