ਸ਼ੂਗਰ ਦੇ ਮਰੀਜ਼ : ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਹੈ, ਉਨ੍ਹਾਂ ਨੂੰ ਹਲਦੀ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਅਤੇ ਬਲੱਡ ਥਿਨਰ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਅਜਿਹੇ ‘ਚ ਹਲਦੀ ਦਾ ਜ਼ਿਆਦਾ ਸੇਵਨ ਸਰੀਰ ‘ਚ ਖੂਨ ਦੀ ਮਾਤਰਾ ਨੂੰ ਘੱਟ ਕਰ ਸਕਦਾ ਹੈ ਅਤੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਪੱਥਰੀ ਦੇ ਮਰੀਜ਼: ਪੱਥਰੀ ਦੇ ਰੋਗੀਆਂ ਨੂੰ ਹਮੇਸ਼ਾ ਡਾਕਟਰ ਦੀ ਸਲਾਹ ‘ਤੇ ਹਲਦੀ ਦਾ ਸੇਵਨ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਅਕਸਰ ਰਹਿੰਦੀ ਹੈ, ਹਲਦੀ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਇਸ ਲਈ ਜਿੰਨਾ ਹੋ ਸਕੇ ਹਲਦੀ ਦਾ ਸੇਵਨ ਘੱਟ ਕਰੋ ਅਤੇ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਪੀਲੀਆ ਦੇ ਮਰੀਜ਼: ਜਿਨ੍ਹਾਂ ਲੋਕਾਂ ਨੂੰ ਪੀਲੀਆ ਯਾਨੀ ਜੋਂਡਿਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹਲਦੀ ਨਹੀਂ ਖਾਣੀ ਚਾਹੀਦੀ। ਇਸ ਬਿਮਾਰੀ ਤੋਂ ਠੀਕ ਹੋਣ ਦੇ ਬਾਅਦ ਵੀ ਹਲਦੀ ਦਾ ਸੇਵਨ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ।
ਇੱਕ ਦਿਨ ਵਿੱਚ ਕਿੰਨੀ ਹਲਦੀ ਦਾ ਸੇਵਨ ਕਰਨਾ ਚਾਹੀਦਾ ਹੈ : ਹਲਦੀ ਦੇ ਇੱਕ ਚਮਚ ਵਿੱਚ ਲਗਭਗ 170-190 ਮਿਲੀਗ੍ਰਾਮ ਕਰਕਿਊਮਿਨ ਹੁੰਦਾ ਹੈ। ਪ੍ਰਤੀ ਦਿਨ 400 ਮਿਲੀਗ੍ਰਾਮ ਤੋਂ ਲੈ ਕੇ 800 ਮਿਲੀਗ੍ਰਾਮ ਤੋਂ ਵੱਧ ਕਰਕਿਊਮਿਨ ਦਾ ਸੇਵਨ ਕਰਨਾ ਸੁਰੱਖਿਅਤ ਹੈ। ਇਸ ਲਈ, ਆਮ ਲੋਕਾਂ ਵੱਲੋਂ ਇੱਕ ਦਿਨ ਵਿੱਚ 1 ਤੋਂ 3 ਚਮਚ ਹਲਦੀ ਦਾ ਸੇਵਨ ਕੀਤਾ ਜਾ ਸਕਦਾ ਹੈ।
ਜੇ ਨੱਕ ‘ਚੋਂ ਖੂਨ ਆਉਂਦਾ ਹੈ: ਹਲਦੀ ਖੂਨ ਦੇ ਜੰਮਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀ ਹੈ। ਇਸ ਲਈ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਅਚਾਨਕ ਨੱਕ ਜਾਂ ਸਰੀਰ ਦੇ ਹੋਰ ਹਿੱਸਿਆਂ ਤੋਂ ਖੂਨ ਵਗਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਹਲਦੀ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ। ਇਸ ਵਿੱਚ ਕੋਈ ਵੀ ਲਾਪਰਵਾਹੀ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।