ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਬਾਜ਼ਾਰ ’ਚ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਦੀ ਮੰਗ ਵਧਦੀ ਜਾ ਰਹੀ ਹੈ। ਪਿਛਲੇ ਸਾਲ, Kia Carens ਨੂੰ ਭਾਰਤੀ ਬਾਜ਼ਾਰ ’ਚ ਗਾਹਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਆਟੋਮੇਕਰ ਕਿਆ ਇੰਡੀਆ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਸ ਨੂੰ ਆਪਣੇ ਆਉਣ ਵਾਲੇ ਮਾਡਲ Kia Carens ਲਈ ਬੁਕਿੰਗ ਦੇ ਪਹਿਲੇ ਦਿਨ 7,738 ਬੁਕਿੰਗ ਪ੍ਰਾਪਤ ਹੋਈਆਂਂਹਨ।
ਕੰਪਨੀ ਨੇ 14 ਜਨਵਰੀ ਨੂੰ 25,000 ਰੁਪਏ ਦੀ ਸ਼ੁਰੂਆਤੀ ਬੁਕਿੰਗ ਰਕਮ ਲਈ ਨਵੇਂਂ ਮਾਡਲ ਦੀ ਪ੍ਰੀ-ਬੁਕਿੰਗ ਸ਼ੁਰੂ ਕੀਤੀ ਸੀ।
ਪਹਿਲੇ ਦਿਨ ਸਭ ਤੋਂ ਵੱਧ ਬੁਕਿੰਗ
Kia Carens ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਤਾਏ-ਜਿਨ ਪਾਰਕ ਨੇ ਆਪਣੇ ਬਿਆਨ ਵਿੱਚ ਕਿਹਾ, ਹੈ ਕਿ ਇਹ ਭਾਰਤ ਵਿੱਚ ਸਾਡੇ ਕਿਸੇ ਵੀ ਉਤਪਾਦ ਲਈ ਪਹਿਲੇ ਦਿਨ ਦੀ ਸਭ ਤੋਂਂ ਵੱਧ ਬੁਕਿੰਗ ਹੈ। ਅਸੀਂ ਪ੍ਰੀ-ਬੁਕਿੰਗ ਸ਼ੁਰੂ ਕਰਨ ਦੇ ਪਹਿਲੇ 24 ਘੰਟਿਆਂ ਦੇ ਅੰਦਰ ਗਾਹਕਾਂ ਤੋਂ ਮਿਲੇ ਭਰਵੇ ਹੁੰਗਾਰੇ ਤੋਂ ਖ਼ੁਸ਼ ਹਾਂ। ਉਸਨੇ ਅੱਗੇ ਕਿਹਾ ਕਿ ਕੰਪਨੀ ਨੇ ਕਈ ਇੰਜਣ ਅਤੇ ਟਰਾਂਸਮਿਸ਼ਨ ਵਿਕਲਪਾਂ ਦੀ ਚੋਣ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਮਿਆਰੀ ਸੁਰੱਖਿਆ ਪੈਕੇਜ ਅਤੇ ਕਈ ਪਹਿਲੇ ਦਰਜੇ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਇਕ ਮਿਆਰੀ ਸੁਰੱਖਿਆ ਅਤੇ ਕਈ ਫਸਟ-ਇਨ-ਕਲਾਸ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਸੁਰੱਖਿਅਤ ਤੇ ਪਰਿਵਾਰ ਪ੍ਰੇਮੀ ਦੀ ਜ਼ਰੂਰਤ ਦੇ ਅਨੁਸਾਰ ਹੈ।
ਮਿਲਣਗੇ ਵਿਕਲਪ
ਇੱਥੇ ਪਾਰਕ ਨੇ ਕਿਹਾ ਕਿ ਕੀਆ ਬ੍ਰਾਂਡ ਵਿੱਚ ਗਾਹਕਾਂ ਦੇ ਭਰੋਸੇ ਨੂੰ ਦੇਖ ਕੇ ਖ਼ੁਸ਼ੀ ਹੁੰਦੀ ਹੈ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੇਸ਼ ਵਿੱਚ ਸਾਡੀ ਨਵੀਨਤਮ ਪੇਸ਼ਕਸ਼ ਦੀ ਵੱਧ ਰਹੀ ਪ੍ਰਸਿੱਧੀ ਦਾ ਪ੍ਰਮਾਣ ਹੈ। ਤਿੰਨ-ਕਤਾਰਾਂ ਵਾਲੇ ਮਨੋਰੰਜਨ ਵਾਹਨ ਕੈਰੇਂਸ ਨੂੰ ਪੰਜ ਟ੍ਰਿਮ ਪੱਧਰਾਂ ਵਿੱਚ ਪੇਸ਼ ਕੀਤਾ ਜਾਵੇਗਾ, ਜਿਵੇਂ ਪ੍ਰੀਮੀਅਮ, ਪ੍ਰੇਸਟੀਜ, ਪ੍ਰੈਸਟੀਜ ਪਲੱਸ, ਲਗਜ਼ਰੀ ਅਤੇ ਲਗਜ਼ਰੀ ਪਲੱਸ। ਇਹ ਮਲਟੀਪਲ ਪਾਵਰਟ੍ਰੇਨਾਂ ਅਤੇ ਛੇ ਅਤੇ ਸੱਤ ਸੀਟਰ ਵਿਕਲਪਾਂ ਨਾਲ ਉਪਲਬਧ ਹੈ।
ਤਿੰਨ ਪਾਵਰਟ੍ਰੇਨ ਵਿਕਲਪ
ਇਸ ਮਾਡਲ ਵਿੱਚ ਤਿੰਨ ਪਾਵਰਟ੍ਰੇਨ ਵਿਕਲਪ ਹਨ। ਇਹ 1.5 ਪੈਟਰੋਲ, 1.4 ਪੈਟਰੋਲ ਅਤੇ 1.5 ਡੀਜ਼ਲ ਵਿਕਲਪਾਂ ਵਿੱਚ ਉਪਲੱਬਧ ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ ਤਿੰਨ ਟਰਾਂਸਮਿਸ਼ਨ ਵਿਕਲਪਾਂ 6MT, 7DCT और 6 AT ਵਿੱਚੋਂ ਚੁਣਨ ਦਾ ਵਿਕਲਪ ਮਿਲੇਗਾ। ਵੱਖ-ਵੱਖ ਸੁਵਿਧਾਵਾਂ ਤੋਂ ਇਲਾਵਾ, ਇਹ ਮਾਡਲ 66 ਕਨੈਕਟੇਡ ਵਿਸ਼ੇਸ਼ਤਾਵਾਂ ਦੇ ਨਾਲ ਆਵੇਗਾ।
ਕਦੋਂ ਲਾਂਚ ਹੋਵੇਗਾ?
ਭਾਰਤ ਦੁਨੀਆ ਦੇ ਕਿਸੇ ਹੋਰ ਬਾਜ਼ਾਰ ਤੋਂ ਪਹਿਲਾਂ ਇਸ ਐੱਸਪੀਵੀ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ। Kia Carens MPV ਨੂੰ ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ਜਾਵੇਗਾ। ਇੱਥੇ ਇਹ ਵੀ ਦਰਸਾਉਂਦਾ ਹੈ ਕਿ ਦੱਖਣੀ ਕੋਰੀਆ ਦੇ ਵਾਹਨ ਨਿਰਮਾਤਾ ਭਾਰਤੀ ਬਾਜ਼ਾਰ ਨਾਲ ਜੁੜੇ ਮਹੱਤਵ ਨੂੰ ਸਮਝਦੇ ਹਨ। Kia Carens ਭਾਰਤ ਵਿੱਚ 2022 ਦੀ ਪਹਿਲੀ ਤਿਮਾਹੀ ਤੋਂ ਚੋਣਵੇਂ ਬਾਜ਼ਾਰਾਂ ਵਿੱਚ ਉਪਲਬਧ ਹੋ ਜਾਵੇਗੀ।