ਇਸ ਵਿਚ Economy ਦੇ ਸੁਧਾਰ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ। ਦੇਸ਼ ਦੀ Economy ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਦੇਸ਼ ਦੀ ਮੁਦਰਾ ਤੇ ਕਰਜ਼ਾ ਸਥਿਤੀ ਵਿਚ ਵੀ ਸੁਧਾਰ ਹੋ ਰਿਹਾ ਹੈ। ਕਰਜ਼ਾ ਵੰਡਣ ਦੀ ਰਫ਼ਤਾਰ ਵੀ ਸੁਧਰ ਰਹੀ ਹੈ।
ਡਿਜੀਟਲ ਭੁਗਤਾਨ ‘ਚ ਵੀ ਭਾਰਤ ਦੀ ਸਥਿਤੀ ਕਾਫੀ ਬਿਹਤਰ ਹੈ। ਸਾਲ 2021 ‘ਚ ਭਾਰਤ ਵਿਚ ਡਿਜੀਟਲ ਭੁਗਤਾਨ ਦੀ ਮਾਤਰਾ 300 ਬਿਲੀਅਨ ਡਾਲਰ ਸੀ, ਜੋ ਸਾਲ 2026 ਤਕ ਵੱਧ ਕੇ 1000 ਡਾਲਰ ਬਿਲੀਅਨ ਹੋ ਸਕਦੀ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਸਪਲਾਈ ਚੇਨ ਦੀਆਂ ਸਮੱਸਿਆਵਾਂ ਵੀ ਖਤਮ ਹੋਣ ਜਾ ਰਹੀਆਂ ਹਨ। ਇਕ ਸਮੱਸਿਆ ਮਹਿੰਗਾਈ ਹੈ ਜਿਸ ਨੂੰ ਹੇਠਾਂ ਆਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ।
ਆਰਬੀਆਈ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੀ ਸ਼ੁਰੂਆਤ ‘ਚ ਜਾਰੀ ਮਾਸਿਕ ਰਿਪੋਰਟ ਕਾਫੀ ਅੱਲਗ ਸੀ, ਜਦੋਂ ਓਮੀਕ੍ਰੋਨ ਨੂੰ ਲੈ ਕੇ ਸਾਵਧਾਨ ਰਹਿਣ ਦੀ ਗੱਲ ਕੀਤੀ ਗਈ। ਆਰਬੀਆਈ ਨੇ ਕਈ ਹੋਰ ਅੰਕੜੇ ਪੇਸ਼ ਕਰ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ Economy ‘ਚ ਚਿੰਤਾਵਾਂ ਨਾਲੋਂ ਜ਼ਿਆਦਾ ਸੰਭਾਵਨਾਵਾਂ ਹਨ। ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ਦਾ ਆਕਾਰ 632.7 ਡਾਲਰ ਬਿਲੀਅਨ ਹੈ, ਜੋ ਕਿ ਦੇਸ਼ ਦੇ 13 ਮਹੀਨਿਆਂ ਦੇ ਦਰਾਮਦ ਬਿੱਲ ਦੇ ਬਰਾਬਰ ਹੈ।ਸ਼ੇਅਰ ਬਾਜ਼ਾਰ ‘ਚ ਭਾਰੀ ਉਤਸ਼ਾਹ ਹੈ ਤੇ ਬਾਜ਼ਾਰ ‘ਚੋਂ ਪੂੰਜੀ ਇਕੱਠੀ ਕਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।
ਸਾਲ 2021 ‘ਚ 64 ਕੰਪਨੀਆਂ ਨੇ ਬਾਜ਼ਾਰ ‘ਚੋਂ 1.2 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ, ਜਦਕਿ ਸਾਲ 2020 ‘ਚ 14 ਕੰਪਨੀਆਂ ਨੇ 26,312 ਕਰੋੜ ਰੁਪਏ ਇਕੱਠੇ ਕੀਤੇ ਹਨ। ਸਾਲ 2021 ‘ਚ ਭਾਰਤੀ ਸਟਾਕ ਮਾਰਕੀਟ ਸਾਰੇ ਦੇਸ਼ਾਂ ‘ਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ‘ਚ ਤੀਜੇ ਸਥਾਨ ‘ਤੇ ਹੈ। ਆਰਬੀਆਈ ਵਲੋਂ ਕਿਹਾ ਗਿਆ ਹੈ ਕਿ ਸੂਬਿਆਂ ਦੀ ਆਰਥਿਕ ਤੇ ਵਿਤੀ ਸਥਿਤੀ ਵਿਚ ਵੀ ਬਹੁਤ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।