ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂਏਈ) ‘ਤੇ ਯਮਨ ਦੇ ਹੂਤੀ ਬਾਗੀਆਂ ਨੇ ਵੱਡਾ ਹਮਲਾ ਕੀਤਾ ਹੈ। ਜਾਣਕਾਰੀ ਮੁਤਾਬਕ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਨਿਰਮਾਣ ਸਥਾਨ ‘ਤੇ ਸੋਮਵਾਰ ਨੂੰ ਦੋ ਜ਼ੋਰਦਾਰ ਧਮਾਕੇ ਹੋਏ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲੇ ਡਰੋਨ ਰਾਹੀਂ ਕੀਤੇ ਗਏ ਹਨ। ਹਾਲਾਂਕਿ, ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਨਿਊਜ਼ ਏਜੰਸੀ ਏਐਫਪੀ ਨੇ ਆਬੂ ਧਾਬੀ ਪੁਲਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰੀ ਖ਼ਬਰ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਆਬੂ ਧਾਬੀ ਵਿੱਚ ਸ਼ੱਕੀ ਡਰੋਨ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਜਦਕਿ ਛੇ ਜ਼ਖ਼ਮੀ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਝਟਕਾ, ਸਾਲ 2021 ‘ਚ ਆਬਾਦੀ 5 ਲੱਖ ਤੋਂ ਵੀ ਘੱਟ ਵਧੀ, ਲਗਾਤਾਰ ਪੰਜਵੇਂ ਸਾਲ ਸਭ ਤੋਂ ਘੱਟ ਜਨਮ ਦਰ
ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿੱਚ ਇੱਕ ਪ੍ਰਮੁੱਖ ਤੇਲ ਸਟੋਰੇਜ ਸਹੂਲਤ ਨੇੜੇ ਇੱਕ ਤੇਲ ਪੈਟਰੋਲ ਟੈਂਕ ਵਿੱਚ ਧਮਾਕੇ ਵਿੱਚ ਮਾਰੇ ਗਏ ਤਿੰਨ ਲੋਕਾਂ ਵਿੱਚ ਦੋ ਭਾਰਤੀ ਨਾਗਰਿਕ ਸ਼ਾਮਲ ਹਨ, ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।ਰਾਜ ਸਮਾਚਾਰ ਏਜੰਸੀ ਡਬਲਯੂਏਐਮ ਨੇ ਕਿਹਾ ਕਿ ਆਬੂ ਧਾਬੀ ਵਿੱਚ ਇੱਕ ਤੇਲ ਟੈਂਕਰ ਧਮਾਕੇ ਵਿੱਚ ਦੋ ਭਾਰਤੀ ਅਤੇ ਇੱਕ ਪਾਕਿਸਤਾਨੀ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ।ਪੁਲਸ ਨੇ ਅੱਜ ਪਹਿਲਾਂ ਕਿਹਾ ਸੀ ਕਿ ਆਬੂ ਧਾਬੀ ਵਿੱਚ ਤਿੰਨ ਤੇਲ ਟੈਂਕਰਾਂ ਵਿੱਚ ਵਿਸਫੋਟ ਅਤੇ ਅਮੀਰਾਤ ਦੇ ਨਵੇਂ ਹਵਾਈ ਅੱਡੇ ਦੇ ਵਿਸਤਾਰ ਦੇ ਨਿਰਮਾਣ ਸਥਾਨ ਵਿੱਚ ਅੱਗ ਸੰਭਾਵਤ ਤੌਰ ‘ਤੇ ਡਰੋਨਾਂ ਕਾਰਨ ਹੋਈ ਸੀ।
ਆਬੂ ਧਾਬੀ ਪੁਲਸ ਨੇ ਕਿਹਾ ਕਿ ਤਿੰਨ ਤੇਲ ਟੈਂਕਰਾਂ ਵਿੱਚ ਅੱਗ ਅਤੇ ਹਵਾਈ ਅੱਡੇ ਦੇ ਬਾਹਰਵਾਰ ਲੱਗੀ ਇੱਕ ਮਾਮੂਲੀ ਅੱਗ ਡਰੋਨ ਧਮਾਕੇ ਕਾਰਨ ਹੋ ਸਕਦੀ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਤਿੰਨੋਂ ਤੇਲ ਟੈਂਕਰਾਂ ‘ਚ ਸਭ ਤੋਂ ਪਹਿਲਾਂ ਮੁਸਾਫਾ ਇਲਾਕੇ ‘ਚ ਧਮਾਕਾ ਹੋਇਆ। ਹੂਤੀ ਸੰਗਠਨ ਦੁਆਰਾ ਨਿਯੰਤਰਿਤ ਫੋਰਸ ਦੇ ਬੁਲਾਰੇ ਯਾਹਿਆ ਸਾਰੀ ਨਾਲ ਜੁੜੇ ਇੱਕ ਟਵਿੱਟਰ ਅਕਾਉਂਟ ਦੁਆਰਾ ਇੱਕ ਪੋਸਟ ਦੇ ਅਨੁਸਾਰ, ਹਾਉਤੀ ਆਉਣ ਵਾਲੇ ਘੰਟਿਆਂ ਵਿੱਚ ਯੂਏਈ ਵਿੱਚ ਇੱਕ ਵੱਡੀ ਫ਼ੌਜੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ। ਸਾਊਦੀ ਅਰਬ ਤੋਂ ਬਾਅਦ ਹੂਤੀ ਬਾਗੀਆਂ ਨੇ ਯੂਏਈ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਸਥਾਨਕ ਮੀਡੀਆ ਮੁਤਾਬਕ ਦੋਵਾਂ ਥਾਵਾਂ ‘ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ ਇਸ ਹਮਲੇ ਨਾਲ ਹਵਾਈ ਆਵਾਜਾਈ ਪ੍ਰਭਾਵਿਤ ਨਹੀਂ ਹੋਈ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੱਡੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਯੂਏਈ ਅਤੇ ਯਮਨ ਵਿਚਾਲੇ 2015 ਤੋਂ ਸੰਘਰਸ਼ ਚੱਲ ਰਿਹਾ ਹੈ। ਹੂਤੀ ਫ਼ੌਜੀ ਬੁਲਾਰੇ ਯਾਹੀਆ ਸਰਈ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਅੰਦਰ ਤੱਕ ਹਮਲੇ ਕੀਤੇ ਹਨ। ਯਾਹੀਆ ਨੇ ਹੋਰ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਅਤੇ ਕਿਹਾ ਕਿ ਜਲਦੀ ਹੀ ਇੱਕ ਬਿਆਨ ਜਾਰੀ ਕੀਤਾ ਜਾਵੇਗਾ।