ਸਰੀ/ਲਾਸ ਏਂਜਲਸ : ਕੈਨੇਡਾ ਪੜ੍ਹਨ ਆਇਆ ਕਿ ਇਕ ਹੋਰ ਪੰਜਾਬੀ ਵਿਦਿਆਰਥੀ ਆਪਣੇ ਮਾਪਿਆਂ ਨੂੰ ਵਿਲਕਦਾ ਛੱਡ ਗਿਆ। ਵਿਦਿਆਰਥੀ ਦੀ ਸ਼ਨਾਖ਼ਤ ਸਿਮਰਜੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਲਾਸ਼ ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਦਰਿਆ ਵਿਚੋਂ ਬਰਾਮਦ ਕੀਤੀ ਗਈ।
ਦੂਜੇ ਪਾਸੇ ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਬਲਜਿੰਦਰ ਸਿੰਘ ਦੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ।
19 ਸਾਲ ਦਾ ਸਿਮਰਜੀਤ ਸਿੰਘ ਦੋ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ ਅਤੇ ਇਹ ਅਣਹੋਣੀ 14 ਜਨਵਰੀ ਦੀ ਰਾਤ ਵਾਪਰੀ। ਪੁਲਿਸ ਵੱਲੋਂ ਅਲੈਕਸ ਫ਼ਰੇਜ਼ਰ ਬ੍ਰਿਜ ਨੇੜਿਉਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਪੜਤਾਲ ਕੀਤੀ ਜਾ ਰਹੀ ਹੈ।