ਭਾਰਤ ਵਿੱਚ ਕ੍ਰਿਪਟੋ ਕਰੰਸੀ ਦੇ ਤੇਜ਼ੀ ਨਾਲ ਹੋਏ ਵਾਧੇ ਨਾਲ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਇਸ ਦੇ ਨਾਲ ਨਾਲ ਦੇਸ਼ ਵਿੱਚ ਇਸ ਨੂੰ ਨਜ਼ਰ ਅੰਦਾਜ਼ ਵੀ ਕੀਤਾ ਜਾ ਰਿਹਾ ਹੈ। ਇਸ ਲਈ, ਸਮਾਂ ਆ ਗਿਆ ਹੈ ਜਦਕਿ ਜਦੋਂ ਇਸ ਉਦਯੋਗ ਦੇ ਪ੍ਰਮੁੱਖ ਮੇਂਬਰ ਨਿਵੇਸ਼ਕਾਂ ਅਤੇ ਇਸ ਵਿੱਚ ਕੰਮ ਕਰਨ ਵਾਲੇ ਉੱਦਮੀਆਂ ਦੀ ਸੁਰੱਖਿਆ ਲਈ ਅਹਿਮ ਕਦਮ ਲੈ ਕੇ ਅੱਗੇ ਆਉਣ। ਵਜ਼ੀਰਐਕਸ ਦੁਆਰਾ ਪਾਰਦਰਸ਼ਤਾ ਰਿਪੋਰਟ ਵਰਗੀਆਂ ਪਹਿਲਕਦਮੀਆਂ ਨਾਲ ਇਸ ਗੱਲ ਦੀ ਸਮਝ ਵਧਾਈ ਜਾ ਸਕਦੀ ਹੈ ਕਿ ਭਾਰਤ ਨੂੰ ਕਿਉਂ ਅਜਿਹੇ ਕਦਮਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਵਜ਼ੀਰਐਕਸ (WazirX) ਅਜਿਹੀ ਪਹਿਲੀ ਕ੍ਰਿਪਟੋ ਐਕਸਚੇਂਜ ਹੈ ਜਿਸਨੇ ਭਾਰਤ ਵਿੱਚ ਕ੍ਰਿਪਟੋ ਟ੍ਰਾੰਸਪੇਰੇੰਸੀ ਰਿਪੋਰਟ ਲਾਂਚ ਕੀਤੀ ਹੈ ਤੇ ਇਸ ਨਾਲ ਹੀ ਕ੍ਰਿਪਟੋ ਬਾਰੇ ਜ਼ਿਆਦਾ ਸਮਝ ਅਤੇ ਪਾਰਦਰਸ਼ਤਾ ਲਿਆਉਣ ਵਿੱਚ ਮਦਦ ਕੀਤੀ ਹੈ। ਅਜਿਹੇ ਕਦਮ ਸਾਰੇ ਉਦਯੋਗ ਨੂੰ ਜ਼ਿਆਦਾ ਪਾਰਦਰਸ਼ੀ ਹੋਣ ਲਈ ਪ੍ਰੇਰਿਤ ਵੀ ਕਰਦੇ ਹਨ।
ਵਜ਼ੀਰ ਐਕਸ ਕਨੂੰਨੀ ਮਸਲਿਆਂ ਦਾ ਕਰੀਬੀ ਨਾਲ ਅਧਿਐਨ ਕਰਕੇ ਕਈ ਏਜੇਂਸੀਆਂ ਵੱਲੋਂ ਮਿਲੀਆਂ ਪਿਛਲੀਆਂ ਅਰਜ਼ੀਆਂ ਦੇ ਅਧਾਰ ਤੇ ਬਣਾਉਂਦਾ ਹੈ। ਵਜ਼ੀਰ ਐਕਸ ਦਾ 377 ਅਰਜ਼ੀਆਂ ਉੱਤੇ ਪਾਲਣਾ ਕਰਨ ਦਾ 100 ਫ਼ੀਸਦੀ ਰੇਟ ਹੈ। ਅਪ੍ਰੈਲ 2021 ਤੋਂ ਲੈ ਕੇ ਸਤੰਬਰ 2021 ਤੱਕ 14,000 ਅਕਾਊਂਟ ਵਜ਼ੀਰ ਐਕਸ ਵੱਲੋਂ ਲੌਕ ਕੀਤੇ ਗਏ। ਵਜ਼ੀਰਐਕਸ ਨੇ ਬਿਆਨ ਵਿੱਚ ਕਿਹਾ ਕਿ ਕਨੂੰਨੀ ਸੰਸਥਾਵਾਂ ਨਾਲ ਜਾਣਕਾਰੀ ਦੀ ਅਰਜ਼ੀਆਂ ਬਾਰੇ ਕੰਮ ਕਰਦੇ ਹੋਏ ਹਰ ਅਰਜ਼ੀ ਉੱਤੇ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਹ ਜਾਣਕਾਰੀ ਪਾਉਣ ਦੇ ਹਕ਼ਦਾਰ ਹੈ ਕਿ ਨਹੀਂ।
ਕੰਪਨੀ ਨੇ ਕਿਹਾ ਕਿ ਉਸਨੇ ਇਸ ਸਮੇਂ ਦੌਰਾਨ 14,469 ਅਕਾਊਂਟ ਲੌਕ ਕੀਤੇ। “ਇਨ੍ਹਾਂ ਵਿੱਚੋਂ 90% ਯੂਜ਼ਰ ਦੀ ਅਕਾਊਂਟ ਬੰਦ ਕਰਨ ਦੀਆਂ ਅਰਜ਼ੀਆਂ ਸਨ ਅਤੇ 10% ਲੀਗਲ ਟੀਮਾਂ ਵੱਲੋਂ ਪੈਸਿਆਂ ਦੇ ਲੈਣ ਦੇਣ ਵਿੱਚ ਗੜਬੜੀ ਕਰਕੇ ਬੰਦ ਅਕਾਊਂਟ ਕਰਨ ਦੀ ਅਰਜ਼ੀਆਂ ਸਨ।
“ਟ੍ਰਾੰਸਪੇਰੇੰਸੀ ਰਿਪੋਰਟ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਸ ਨਾਲ ਕ੍ਰਿਪਟੋ ਕਰੰਸੀ ਉੱਪਰ ਵਿਸ਼ਵਾਸ ਪੈਦਾ ਹੁੰਦਾ ਹੈ, ਨਿਸ਼ਚਲ ਸ਼ੇੱਟੀ, ਸੀ ਈ ਓ ਅਤੇ ਫਾਊਂਡਰ ਵਜ਼ੀਰ ਐਕਸ ਨੇ ਕਿਹਾ।