ਟੋਰਾਂਟੋ: ਉਨਟਾਰੀਓ ਵਿਧਾਨ ਸਭਾ ਚੋਣਾਂ ਲਈ ਸਿਆਸਤਦਾਨਾਂ ਨੇ ਕਮਰ ਕਸ ਲਈ ਹੈ ਅਤੇ ਵੱਡੇ-ਵੱਡੇ ਐਲਾਨ ਹੋਣੇ ਸ਼ੁਰੂ ਹੋ ਗਏ ਹਨ।
ਲਿਬਰਲ ਆਗੂ ਆਗੂ ਸਟੀਵਨ ਡੈਲ ਡੁਕਾ ਨੇ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਵਾਅਦਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਹਫ਼ਤੇ ਵਿਚ ਸਿਰਫ਼ ਚਾਰ ਦਿਨ ਕੰਮ ਅਤੇ ਤਿੰਨ ਦਿਨ ਛੁੱਟੀ ਦੀਆਂ ਸੰਭਾਵਨਾਵਾਂ ਉਪਰ ਗੌਰ ਕਰਨ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ, ਸਪੇਨ ਅਤੇ ਜਾਪਾਨ ਵਰਗੇ ਮੁਲਕਾਂ ਵਿਚ ਇਸ ਪਾਸੇ ਡੂੰਘਾਈ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਲਿਬਰਲ ਪਾਰਟੀ ਚਾਹੁੰਦੀ ਹੈ ਕਿ ਉਨਟਾਰੀਓ ਵਿਚ ਵੀ ਚਾਰ ਦਿਨ ਦੇ ਕੰਮਕਾਜੀ ਹਫ਼ਤੇ ਉਪਰ ਵਿਚਾਰ ਕੀਤਾ ਜਾਵੇ।