ਟੋਰਾਂਟੋ : ਉਨਟਾਰੀਓ ਵਿਚ ਕੋਰੋਨਾ ਮਹਾਂਮਾਰੀ ਮਗਰੋਂ ਲਾਗੂ ਬੰਦਿਸ਼ਾਂ ਨੂੰ ਪੜਾਅਵਾਰ ਤਰੀਕੇ ਨਾਲ ਹਟਾਉਣ ਦੀ ਪ੍ਰਕਿਰਿਆ ਤਹਿਤ ਅਗਲੇ ਹਫ਼ਤੇ ਜ਼ਿਆਦਾਤਰ ਬੰਦਿਸ਼ਾਂ ਖ਼ਤਮ ਕਰ ਦਿਤੀਆਂ ਜਾਣਗੀਆਂ।
ਵੈਕਸੀਨੇਸ਼ਨ ਦਾ ਸਬੂਤ ਮੰਗਣ ਵਾਲੀਆਂ ਜਨਤਕ ਥਾਵਾਂ ਜਿਵੇਂ ਰੈਸਟੋਰੈਂਟ ਅਤੇ ਜਿੰਮ ਆਦਿ ਵਿਚ ਲੋਕਾਂ ਦੀ ਗਿਣਤੀ ਨਾਲ ਸਬੰਧਤ ਸ਼ਰਤ ਖ਼ਤਮ ਕੀਤੀ ਜਾ ਰਹੀ ਹੈ ਅਤੇ ਇਥੇ ਮਾਰਚ 2020 ਤੋਂ ਪਹਿਲਾਂ ਵਰਗਾ ਮਾਹੌਲ ਨਜ਼ਰ ਆਵੇਗਾ। ਦੂਜੇ ਪਾਸੇ ਗੁਰਦਵਾਰਾ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਵੱਡੇ ਇਕੱਠ ਕਰਨ ਦੀ ਇਜਾਜ਼ਤ ਨਾਲ ਸਬੰਧਤ ਵੱਡਾ ਐਲਾਨ ਵੀ ਸੂਬਾ ਸਰਕਾਰ ਵੱਲੋਂ ਕੀਤਾ ਜਾ ਸਕਦਾ ਹੈ।
ਇਸ ਵੇਲੇ ਉਨਟਾਰੀਓ ਰੀਓਪਨਿੰਗ ਦੇ ਤੀਜੇ ਗੇੜ ਵਿਚੋਂ ਲੰਘ ਰਿਹਾ ਹੈ ਪਰ ਹੁਣ ਨਵੇਂ ਸਿਰੇ ਤੋਂ ਮਹਾਂਮਾਰੀ ਨਾਲ ਸਬੰਧਤ ਖਾਕਾ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਰੀਓਪਨਿੰਗ ਦੇ ਅੰਤਮ ਗੇੜ ਬਾਰੇ ਕਈ ਮਹੀਨੇ ਪਹਿਲਾਂ ਕੰਮ ਸ਼ੁਰੂ ਕਰ ਦਿਤਾ ਗਿਆ ਸੀ ਅਤੇ ਹੁਣ ਇਸ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ।
ਫਿਰ ਵੀ ਉਨਟਾਰੀਓ ਸਿਰਕਾਰ ਸਿਹਤ ਮਾਪਦੰਡਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਐਲਾਨ ਨਹੀਂ ਕਰੇਗੀ।
ਮਿਸਾਲ ਵਜੋਂ ਇਨਡੋਰ ਥਾਵਾਂ ’ਤੇ ਮਾਸਕ ਦੀ ਸ਼ਰਤ ਕਾਇਮ ਰਹੇਗੀ।