ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 75 ਸਾਲਾ ਬਿੱਲ ਕਲਿੰਟਨ ਦੀ ਸਿਹਤ ਵਿਗੜ ਗਈ ਐ, ਜਿਸ ਕਾਰਨ ਉਨ੍ਹਾਂ ਨੂੰ ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਫਿਲਹਾਲ ਉਨ੍ਹਾਂ ਦੀ ਸਿਹਤ ‘ਚ ਸੁਧਾਰ ਦੱਸਿਆ ਜਾ ਰਿਹਾ ਹੈ।
ਬਿਲ ਕÇਲੰਟਨ 1993 ਤੋਂ 2001 ਤੱਕ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਰਹੇ। ਉਹ ਮੋਨਿਕਾ ਲੇਵਿੰਸਕੀ ਕਾਂਡ ਵਿੱਚ ਫਸਣ ਕਾਰਨ ਵਿਵਾਦਾਂ ਵਿੱਚ ਘਿਰ ਗਏ ਸਨ। ਕੈਲੀਫੋਰਨੀਆ ਦੇ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦੋ ਦਿਨਾਂ ਦੇ ਇਲਾਜ ਤੋਂ ਬਾਅਦ ਬਿਲ ਕÇਲੰਟਨ ਦੀ ਵ੍ਹਾਈਟ ਬਲੱਡ ਕਾਊਂਟ ਦੀ ਗਿਣਤੀ ਘੱਟ ਹੋ ਰਹੀ ਹੈ ਤੇ ਐਂਟੀਬਾਇਓਟਿਕ ਦਵਾਈਆਂ ਦਾ ਚੰਗਾ ਅਸਰ ਹੋ ਰਿਹਾ ਹੈ।
ਕੈਲੀਫੋਰਨੀਆ ਦੀ ਮੈਡੀਕਲ ਟੀਮ ਰਾਸ਼ਟਰਪਤੀ ਦੀ ਨਿਊਯਾਰਕ ਸਥਿਤ ਮੈਡੀਕਲ ਟੀਮ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ। ਉਮੀਦ ਹੈ ਕਿ ਉਹ ਜਲਦ ਹੀ ਠੀਕ ਹੋ ਕੇ ਘਰ ਪਰਤ ਜਾਣਗੇ।