ਉਨਟਾਰੀਓ : ਉਨਟਾਰੀਓ ਸੂਬੇ ਵਿੱਚ ਪੈਂਦੇ ਕੈਨੇਡਾ ਦੇ ਸ਼ਹਿਰ ਬਰÇਲੰਗਟਨ ਵਿੱਚ ਹਾਲਟਨ ਰੀਜਨਲ ਪੁਲਿਸ ਨੇ 48 ਸਾਲਾ ਭਾਰਤੀ ਬਰਿਆਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ‘ਤੇ ਅੱਠ ਲੋਕਾਂ ਨਾਲ 6 ਲੱਖ ਤੋਂ ਵੱਧ ਡਾਲਰ ਦੀ ਧੋਖਾਧੜੀ ਦੇ ਲੱਗੇ ਹਨ।
ਹਾਲਟਨ ਰੀਜਨਲ ਪੁਲਿਸ ਸਰਵਿਸ (ਐਚਆਰਪੀਐਸ) ਨੇ 2019 ਤੋਂ ਚੱਲ ਰਹੀ ਲੰਮੀ ਜਾਂਚ ਮਗਰੋਂ ਬਰਿਆਨ ਕੁਮਾਰ ‘ਤੇ ਧੋਖਾਧੜੀ ਦੇ ਦੋਸ਼ ਆਇਦ ਕੀਤੇ ਹਨ। ਪੁਲਿਸ ਦੱਸਿਆ ਕਿ ਬਰਿਆਨ ਕੁਮਾਰ ਲੋਨ ਅਤੇ ਨਿਵੇਸ਼ ਰਾਹੀਂ ਕੁਝ ਹੀ ਸਮੇਂ ਵਿੱਚ ਚੰਗਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੰਦਾ ਸੀ। ਅੱਠ ਲੋਕ ਉਸ ਦੇ ਜਾਲ ਵਿੱਚ ਫਸ ਗਏ, ਜਿਨ੍ਹਾਂ ਕੋਲੋਂ ਉਸ ਨੇ 6 ਲੱਖ ਤੋਂ ਵੱਧ ਡਾਲਰ ਹੜੱਪ ਲਏ, ਪਰ ਕਦੇ ਵਾਪਸ ਨਹੀਂ ਕੀਤੇ।
ਹਾਲਟਲ ਰੀਜਨਲ ਪੁਲਿਸ ਸਰਵਿਸ ਦੀ ਰੀਜਨਲ ਫਰੌਡ ਯੂਨਿਟ ਨੇ ਲੰਮੀ ਜਾਂਚ ਮਗਰੋਂ ਬੀਤੇ ਦਿਨ ਬਰਿਆਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ‘ਤੇ 5 ਹਜ਼ਾਰ ਤੋਂ ਵੱਧ ਡਾਲਰ ਦੀ ਧੋਖਾਧੜੀ ਦੇ ਅੱਠ ਮਾਮਲੇ ਦਰਜ ਕੀਤੇ ਗਏ ਹਨ। ਫਿਲਹਾਲ ਉਸ ਨੂੰ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ ਹੈ। ਹਾਲਟਨ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਨ੍ਹਾਂ ਧੋਖਾਧੜੀਆਂ ਸਬੰਧੀ ਕੋਈ ਜਾਣਕਾਰੀ ਜਾਂ ਸਬੂਤ ਹੈ ਤਾਂ ਉਹ ਫਰੌਡ ਇੰਟੇਕ ਆਫਿਸ ਨਾਲ ਫੋਨ ਨੰਬਰ : 905-465-8741 ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਗੁਪਤ ਤੌਰ ‘ਤੇ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1-800-222-8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਪੰਜਾਬੀਆਂ ਸਣੇ ਸੈਂਕੜੇ ਭਾਰਤੀ ਹਰ ਸਾਲ ਕੈਨੇਡਾ ਵਿੱਚ ਪੜ੍ਹਾਈ ਜਾਂ ਵਰਕ ਪਰਮਿਟ ‘ਤੇ ਪਹੁੰਚ ਰਹੇ ਹਨ ਤੇ ਉਹ ਆਪਣੀ ਮਿਹਨਤ ਦੇ ਦਮ ‘ਤੇ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ, ਪਰ ਕੁਝ ਮਾੜੀ ਸੋਚ ਦੇ ਲੋਕਾਂ ਕਾਰਨ ਪੂਰੇ ਭਾਈਚਾਰੇ ਦਾ ਨਾਂ ਖਰਾਬ ਹੁੰਦਾ ਹੈ। ਬਰÇਲੰਗਟਨ ਦੇ ਵਾਸੀ ਬਰਿਆਨ ਕੁਮਾਰ ਦਾ ਮਾਮਲਾ ਵੀ ਇਹੀ ਗਵਾਹੀ ਭਰਦਾ ਹੈ। ਅਜੇ ਇੱਕ ਦਿਨ ਪਹਿਲਾਂ ਹੀ ਬਰੈਂਪਟਨ ਵਿੱਚ ਗੱਡੀ ਲੁੱਟਣ ਦੇ ਦੋਸ਼ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਨ੍ਹਾਂ ਦਾ ਚੌਥਾ ਸਾਥੀ ਅਜੇ ਫਰਾਰ ਚੱਲ ਰਿਹਾ ਹੈ, ਜਿਸ ਨੂੰ ਫੜ੍ਹਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।