ਇੰਡੀਅਨ ਵੇਲਸ- ਚੋਟੀ ਦਰਜਾ ਪ੍ਰਾਪਤ ਪੁਰਸ਼ ਖਿਡਾਰੀ ਦਾਨਿਲ ਮੇਦਵੇਦੇਵ ਨੇ ਬੀ. ਐੱਨ. ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਵਿਚ ਜਿੱਤ ਦੇ ਨਾਲ ਆਖਰੀ-16 ਵਿਚ ਜਗ੍ਹਾ ਪੱਕੀ ਕੀਤੀ ਜਦਕਿ ਮਹਿਲਾਵਾਂ ਦੀ ਚੋਟੀ ਦਰਜਾ ਪ੍ਰਾਪਤ ਖਿਡਾਰੀ ਕੈਰੋਲਿਨਾ ਪਿਲਿਸਕੋਵਾ ਉਲਟਫੇਰ ਦਾ ਸ਼ਿਕਾਰ ਹੋ ਕੇ ਮੁਕਾਬਲੇ ਤੋਂ ਬਾਹਰ ਹੋ ਗਈ। ਯੂ. ਐੱਸ. (ਅਮਰੀਕੀ) ਓਪਨ ਚੈਂਪੀਅਨਸ਼ਿਪ ਮੇਦਵੇਦੇਵ ਨੇ ਫਿਲਿਪ ਕ੍ਰਾਜਿਨੋਵਿਚ ਨੂੰ 6-2, 7-6 ਨਾਲ ਹਰਾਇਆ ਤਾਂ ਪਿਲਿਸਕੋਵਾ ਨੂੰ ਬੀਟ੍ਰਿਜ਼ ਹੇਦਾਦ ਮਾਈਆ ਦੇ ਵਿਰੁੱਧ ਸਿੱਧੇ ਸੈੱਟਾਂ ਵਿਚ ਹਾਰ ਝੱਲਣੀ ਪਈ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ: ਇਨ੍ਹਾਂ 4 ਦੇਸ਼ਾਂ ਨੇ ਲਾਂਚ ਕੀਤੀ ਆਪਣੀ ਜਰਸੀ
ਲਕੀ ਲੂਜ਼ਰ ਦੇ ਰੂਪ ਵਿਚ ਮੁੱਖ ਡਰਾਅ ‘ਚ ਜਗ੍ਹਾ ਬਣਾਉਣ ਵਾਲੀ ਬੀਟ੍ਰਿਜ਼ ਨੇ 6-3, 7-5 ਨਾਲ ਜਿੱਤ ਦਰਜ ਕੀਤੀ। ਬੀਟ੍ਰਿਜ਼ ਨੂੰ ਕੁਆਲੀਫਾਇੰਗ ਦੇ ਆਖਰੀ ਦੌਰ ਵਿਚ ਹਾਰ ਝੱਲਣੀ ਪਈ ਸੀ ਪਰ 29ਵੀਂ ਦਰਜਾ ਪ੍ਰਾਪਤ ਪੋਦ੍ਰੋਸਕਾ ਦੇ ਸੱਟ ਕਾਰਨ ਟੂਰਨਾਮੈਂਟ ਤੋਂ ਹਟਣ ਦੇ ਬਾਅਦ ਉਨ੍ਹਾਂ ਨੇ ਮੁੱਖ ਡਰਾਅ ਵਿਚ ਜਗ੍ਹਾ ਬਣਾਈ। ਬੀਟ੍ਰਿਜ਼ ਨੂੰ ਪਹਿਲੇ ਦੌਰ ਵਿਚ ਪੋਦ੍ਰੋਸਕਾ ਦੀ ਬਾਈ ਦਾ ਫਾਇਦਾ ਮਿਲਿਆ ਤੇ ਉਨ੍ਹਾਂ ਨੇ ਦੂਜੇ ਦੌਰ ਵਿਚ ਮਾਇਰ ਸ਼ੇਰਿਫ ਨੂੰ ਹਰਾਇਆ।
ਦੁਨੀਆ ਦੀ 115ਵੇਂ ਨੰਬਰ ਦੀ ਬ੍ਰਾਜ਼ੀਲ ਦੀ ਇਸ ਖਿਡਾਰੀ ਨੇ ਪਹਿਲੀ ਵਾਰ ਡਬਲਯੂ. ਟੀ. ਏ. 1000 ਟੂਰਨਾਮੈਂਟ ਦੇ ਰਾਊਂਡ ਆਫ 16 ਵਿਚ ਜਗ੍ਹਾ ਬਣਾਈ ਹੈ। ਦਰਜਾ ਪ੍ਰਾਪਤ ਸੂਚੀ ਵਿਚ 15ਵੇਂ ਸਥਾਨ ‘ਤੇ ਕਾਬਜ਼ ਕੋਕੋ ਗਾਫ ਨੂੰ ਵੀ 21ਵੀਂ ਦਰਜਾ ਪ੍ਰਾਪਤ ਪਾਓਲ ਬਦੋਸਾ ਦੇ ਵਿਰੁੱਧ ਮੀਂਹ ਦੌਰਾਨ 2-6, 2-6 ਨਾਲ ਹਾਰ ਝੱਲਣੀ ਪਈ। 10ਵੀਂ ਦਰਜਾ ਪ੍ਰਾਪਤ ਐਂਜੇਲਿਕ ਕਰਬਰ ਨੇ 20ਵੀਂ ਦਰਜਾ ਪ੍ਰਾਪਤ ਦਾਰੀਆ ਕਸਾਤਿਕਨਾ ਨੂੰ ਤਿੰਨ ਸੈੱਟ ਵਿਚ 6-2, 1-6, 6-4 ਨਾਲ ਹਰਾਇਆ ਪਰ 16ਵੀਂ ਦਰਜਾ ਪ੍ਰਾਪਤ ਤੇ 2019 ਦੀ ਚੈਂਪੀਅਨ ਬਿਆਂਕਾ ਨੂੰ 18ਵੀਂ ਦਰਜਾ ਪ੍ਰਾਪਤ ਅਨੇਟ ਕੋਂਟਾ ਨੇ 7-6, 6-3 ਨਾਲ ਹਰਾਇਆ।