Sunday, November 17, 2024
Home Uncategorized ਪੰਜਾਬ ਸਰਕਾਰ ਨੇ ਆਕਸੀਜਨ ਸਪਲਾਈ ਲਈ ਸੂਬੇ ਦੇ ਲੋਹੇ ਅਤੇ ਸਟੀਲ ਪਲਾਂਟ...

ਪੰਜਾਬ ਸਰਕਾਰ ਨੇ ਆਕਸੀਜਨ ਸਪਲਾਈ ਲਈ ਸੂਬੇ ਦੇ ਲੋਹੇ ਅਤੇ ਸਟੀਲ ਪਲਾਂਟ ਕੀਤੇ ਬੰਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸੂਬੇ ਵਿਚ ਲੋਹੇ ਤੇ ਸਟੀਲ ਉਦਯੋਗਾਂ ਦੀਆਂ ਕਾਰਵਾਈਆਂ ਬੰਦ ਕਰਨ ਦੇ ਹੁਕਮ ਦਿੱਤੇ ਤਾਂ ਜੋ ਮੈਡੀਕਲ ਇਸਤੇਮਾਲ ਲਈ ਆਕਸੀਜਨ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਇਸ ਦੇ ਨਾਲ ਹੀ ਸੂਬੇ ਵਿਚ, ਜਿੱਥੇ ਕਿ ਅੱਜ ਸਵੇਰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਰਕੇ 6 ਮਰੀਜ਼ਾਂ ਦੀ ਮੌਤ ਹੋ ਗਈ, ਆਕਸੀਜਨ ਦੀ ਕਮੀ ਕਾਰਨ ਪੈਦਾ ਹੋਏ ਸੰਕਟ ਦੇ ਮੱਦੇਨਜ਼ਰ ਤੁਰੰਤ ਹੀ ਸੂਬਾ ਤੇ ਜ਼ਿਲ੍ਹਾ ਪੱਧਰ ‘ਤੇ ਆਕਸੀਜਨ ਕੰਟਰੋਲ ਰੂਮ ਸਥਾਪਿਤ ਕਰਨ ਦੇ ਵੀ ਹੁਕਮ ਦਿੱਤੇ।

ਮੁੱਖ ਮੰਤਰੀ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਦੇ ਹਸਪਤਾਲ ਵਿਚ ਵਾਪਰੇ ਦਰਦਨਾਕ ਹਾਦਸੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰਨ ਦੇ ਵੀ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੂੰ ਹਸਪਤਾਲ ਵਿਖੇ ਹੋਈਆਂ ਮੌਤਾਂ ਬਾਰੇ ਤੱਥਾਂ ਆਧਾਰਿਤ ਜਾਂਚ ਕਰਨ ਅਤੇ ਹੋਈਆਂ ਮੌਤਾਂ ਦਾ ਕਾਰਨ ਪਤਾ ਕਰਨ ਲਈ ਆਖਿਆ ਗਿਆ ਹੈ। ਪਹਿਲੀ ਨਜ਼ਰੇ ਲੱਗਦਾ ਹੈ ਕਿ ਹਸਪਤਾਲ ਵੱਲੋੰ ਸਰਕਾਰ ਦੇ ਉਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਜਿਹਨਾਂ ਤਹਿਤ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਸਮੂਹ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਮਰੀਜ਼ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਲਈ ਆਖਿਆ ਸੀ। ਇਕ ਸਰਕਾਰੀ ਬੁਲਾਰੇ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਪੀ ਸੀ ਐਸ ਅਧਿਕਾਰੀ ਡਾ. ਰਜਤ ਓਬਰਾਏ (ਡਿਪਟੀ ਡਾਇਰੈਕਟਰ ਸਥਾਨਕ ਸਰਕਾਰ) ਜੋ ਕਿ ਮੌਤਾਂ ਦਾ ਅਧਿਐਨ ਕਰਨ ਵਾਲੀ ਕਮੇਟੀ ਦੇ ਇੰਚਾਰਜ ਵੀ ਹਨ ਅਤੇ ਸਿਵਿਲ ਸਰਜਨ ਅੰਮ੍ਰਿਤਸਰ ਉੱਤੇ ਅਧਾਰਿਤ ਦੋ-ਮੇੈਂਬਰੀ ਕਮੇਟੀ ਵੀ ਬਣਾਈ ਗਈ ਹੈ ਤਾਂ ਜੋ ਹਾਦਸੇ ਦੀ ਜਾਂਚ ਕੀਤੀ ਜਾ ਸਕੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਵੱਖੋ-ਵੱਖ ਹਸਪਤਾਲਾਂ ਤੋਂ ਆ ਰਹੀਆਂ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅਤੇ ਪੰਜਾਬ ਨੂੰ ਮੌਜੂਦਾ ਸਮੇਂ ਅਲਾਟ ਕੀਤੀ ਜਾਂਦੀ ਆਕਸੀਜਨ ਦੀ ਥੋੜ੍ਹੀ ਮਾਤਰਾ ਨੂੰ ਦੇਖਦੇ ਹੋਏ, ਉਨ੍ਹਾਂ ਨੇ ਕੇਂਦਰ ਸਰਕਾਰ ਕੋਲ ਪਹਿਲਾਂ ਹੀ ਇਹ ਮੁੱਦਾ ਚੁੱਕਦੇ ਹੋਏ ਫੌਰੀ ਤੌਰ ‘ਤੇ ਕੋਟਾ ਵਧਾਉਣ ਦੀ ਮੰਗ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਮੁੱਖ ਸਕੱਤਰ ਵਿਨੀ ਮਹਾਜਨ ਇਸ ਮੁੱਦੇ ਦੀ ਪੈਰਵੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀ ਸੂਬਿਆਂ ਤੋਂ ਅਚਾਨਕ ਹੀ ਮਰੀਜ਼ਾਂ ਦੀ ਵਧੀ ਗਿਣਤੀ ਦੇ ਕਾਰਨ ਪੰਜਾਬ ਨੂੰ ਆਕਸੀਜਨ ਦੀ ਵੱਡੀ ਮਾਤਰਾ ਵਿਚ ਲੋੜ ਪੈਦਾ ਹੋ ਗਈ ਹੈ।

ਲੋਹੇ ਅਤੇ ਸਟੀਲ ਦੇ ਪਲਾਂਟਾਂ ਵਿਖੇ ਉਦਯੋਗਿਕ ਗਤੀਵਿਧੀਆਂ ਬੰਦ ਕਰਨ ਦਾ ਹੁਕਮ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਆਪਣੇ ਫੈਸਲੇ ਬਾਰੇ ਕੇਂਦਰ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਬਿਜਲੀ ਵਿਭਾਗ ਤੋਂ ਮੈਡੀਕਲ ਇਸਤੇਮਾਲ ਲਈ ਆਕਸੀਜ਼ਨ ਉਪਲੱਬਧ ਕਰਵਾਉਣ ਲਈ ਥਰਮਲ ਪਲਾਂਟਾਂ ਨੂੰ ਵਰਤੇ ਜਾਣ ਸਬੰਧੀ ਵਿਵਹਾਰਿਕਤਾ ਰਿਪੋਰਟ ਵੀ ਮੰਗੀ ਹੈ।

ਪੰਜਾਬ ਵਿੱਚ ਬੀਤੇ ਕੁੱਝ ਦਿਨਾਂ ਦੌਰਾਨ ਆਕਸੀਜਨ ਦੀ ਮੰਗ ਵਿਚ ਕਾਫੀ ਵਾਧਾ ਹੋਇਆ ਹੈ। ਇਹ ਮੰਗ ਮੌਜੂਦਾ ਸਮੇਂ ਦੌਰਾਨ 250 ਐਮ ਟੀ ਉੱਤੇ ਖੜੀ ਹੈ ਅਤੇ ਕੋਵਿਡ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਇਹ ਮੰਗ 300 ਐਮ ਟੀ ਤੱਕ ਪਹੁੰਚ ਸਕਦੀ ਹੈ।
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਨਿੱਜੀ ਹਸਪਤਾਲਾਂ ਤਹਿਤ ਇਕਰਾਰਬੱਧ ਆਕਸੀਜਨ ਸਪਲਾਈ ਦੀ ਵੀ ਸਮੀਖਿਆ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਕਸੀਜਨ ਦੀ ਸਪਲਾਈ ਲੋੜ ਅਨੁਸਾਰ ਸੂਬੇ ਭਰ ਵਿੱਚ ਵਿਵਹਾਰਿਕ ਤੇ ਤਰਕਸੰਗਤ ਢੰਗ ਨਾਲ ਕੀਤੀ ਜਾ ਸਕੇ। ਸਪਲਾਇਰਾਂ ਦੁਆਰਾ ਆਕਸੀਜਨ ਦੀ ਕੀਮਤ ਵਿੱਚ ਵਾਧੇ ਦੀਆ ਰਿਪੋਰਟਾਂ ਬਾਰੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਨੇ ਪ੍ਰਮੁੱਖ ਸਕੱਤਰ ਉਦਯੋਗ ਅਤੇ ਵਣਜ ਨੂੰ ਥੋਕ ਸਪਲਾਇਰਾਂ ਨਾਲ ਕੀਮਤ ਦੇ ਮੁੱਦੇ ਨੂੰ ਵਿਚਾਰ ਕੇ ਹੱਲ ਕਰਨ ਅਤੇ ਅੰਤਿਮ ਫੈਸਲੇ ਬਾਰੇ ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਨੂੰ ਜਾਣੂ ਕਰਾਉਣ ਲਈ ਕਿਹਾ।

ਇਕ ਹੋਰ ਫੈਸਲੇ ਵਿੱਚ ਮੁੱਖ ਮੰਤਰੀ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਪਹਿਲਾਂ ਮਨਜ਼ੂਰ ਕੀਤੇ 50 ਆਕਸੀਜਨ ਕੰਸਨਟ੍ਰੇਟਰਾਂ ਸਮੇਤ 100 ਹੋਰ ਆਕਸੀਜਨ ਕੰਸਨਟ੍ਰੇਟਰਾਂ ਦਾ ਇੰਤਜਾਮ ਕਰਨ ਲਈ ਕਿਹਾ ਜੋ ਕਿ ਕੋਵਿਡ ਸੰਸਥਾਨਾਂ ਵਿੱਚ ਪਹਿਲਾਂ ਹੀ ਇਸਤੇਮਾਲ ਕੀਤੇ ਜਾ ਰਹੇ ਆਕਸੀਜਨ ਕੰਸਨਟ੍ਰੇਟਰਾਂ ਤੋਂ ਵਾਧੂ ਤੌਰ ‘ਤੇ ਹੋਣ। ਉਨ੍ਹਾਂ ਇਹ ਵੀ ਦੱਸਿਆ ਕਿ ਮਰੀਜ਼ਾਂ ਦੀ ਮੌਜੂਦਾ ਗਿਣਤੀ ਵਾਲੀਆਂ ਐਲ-2 ਸੰਸਥਾਵਾਂ ਦੀ ਇਹਨਾਂ ਆਕਸੀਜਨ ਕੰਸਨਟ੍ਰੇਟਰਾਂ ਨਾਲ ਕਾਫੀ ਮਦਦ ਹੋ ਸਕਦੀ ਹੈ ਅਤੇ ਇਹਨਾਂ ਸੰਸਥਾਵਾਂ ਵਿੱਚ ਐਲ-2 ਬਿਸਤਰਿਆਂ ਦੀ ਗਿਣਤੀ ਵਧਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ ਜਿਵੇਂ ਕਿ ਤਰਨ ਤਾਰਨ ਅਤੇ ਗੁਰਦਾਸਪੁਰ ਵਿੱਚ ਜਿੱਥੇ ਕਿ ਹੋਰ ਐਲ-2 ਬਿਸਤਰਿਆਂ ਦੀ ਲੋੜ ਹੈ।

ਮੁੱਖ ਮੰਤਰੀ ਦੁਆਰਾ ਪ੍ਰਮੁੱਖ ਸਕੱਤਰ ਉਦਯੋਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਫ਼ੌਰੀ ਤੌਰ ‘ਤੇ ਉਦਯੋਗ ਭਵਨ, ਚੰਡੀਗੜ੍ਹ ਵਿਖੇ ਇਕ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇ, ਜਿਸ ਵਿੱਚ ਡਾਇਰੈਕਟਰ ਉਦਯੋਗ ਅਤੇ ਵਣਜ ਤੋਂ ਇਲਾਵਾ ਪਰਸੋਨਲ ਵਿਭਾਗ ਦੁਆਰਾ ਲੋੜ ਪੈਣ ‘ਤੇ ਆਪਣੇ ਅਫ਼ਸਰ ਮੁਹੱਈਆ ਕਰਵਾ ਕੇ ਮਦਦ ਕੀਤੀ ਜਾ ਸਕੇ। ਪ੍ਰਮੁੱਖ ਸਕੱਤਰ ਉਦਯੋਗ ਨੂੰ ਛੇਤੀ ਹੀ ਜ਼ਿਲਿਆਂ ਵਿੱਚ ਵੀ ਕੰਟਰੋਲ ਰੂਮ ਸਥਾਪਿਤ ਕਰਨ ਲਈ ਕਿਹਾ ਗਿਆ ਹੈ।
ਸੂਬਾਈ ਕੰਟਰੋਲ ਰੂਮ ਇਹ ਯਕੀਨੀ ਬਣਾਏਗਾ ਕਿ ਪੰਜਾਬ ਦੇ ਅੰਦਰੋਂ ਤੇ ਬਾਹਰੋਂ ਆਉਣ ਵਾਲੀ ਆਕਸੀਜਨ ਦੀ ਸਾਰੀ ਸਪਲਾਈ ਉੱਤੇ ਸਰਕਾਰ ਕਰੜੀ ਨਜ਼ਰ ਬਣਾਈ ਰੱਖੇ। ਮੁੱਖ ਮੰਤਰੀ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਇਸ ਸਬੰਧੀ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ। ਜ਼ਿਲ੍ਹਾ ਪੱਧਰ ਦੇ ਕੰਟਰੋਲ ਰੂਮਾਂ ਵੱਲੋਂ ਸਾਰੇ ਆਕਸੀਜਨ ਵਿਕਰੇਤਾਵਾਂ, ਸਪਲਾਇਰਾਂ, ਬਾਟਲਰਾਂ ਅਤੇ ਹਰੇਕ ਹਸਪਤਾਲ ਲਈ ਮੁੜ ਭਰਾਈ ਕਰਨ ਵਾਲੀਆਂ ਦੀ ਮੈਪਿੰਗ ਕੀਤੀ ਜਾਵੇ ਤਾਂ ਜੋ ਆਕਸੀਜਨ ਦੀ ਲੋੜ ਅਨੁਸਾਰ ਸਪਲਾਈ ਕੀਤੇ ਜਾਣ ਦੀ ਪ੍ਰਕਿਰਿਆ ਉੱਤੇ ਨਿਗਰਾਨੀ ਰੱਖੀ ਜਾ ਸਕੇ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਦੌਰਾਨ ਕਿਹਾ ਕਿ 2 ਸੀਨੀਅਰ ਅਧਿਕਾਰੀਆਂ ਹਰਪ੍ਰੀਤ ਸੂਦਨ (ਆਈ ਏ ਐਸ) ਰਾਹੁਲ ਗੁਪਤਾ (ਪੀ ਸੀ ਐਸ) ਦੀ ਤਾਇਨਾਤੀ ਸਾਰੀਆਂ ਗਤੀਵਿਧੀਆਂ ਸਬੰਧੀ ਤਾਲਮੇਲ ਬਣਾਉਣ ਲਈ ਕੰਟਰੋਲ ਰੂਮ ਵਿਖੇ ਕੀਤੀ ਜਾ ਰਹੀ ਹੈ। ਆਕਸੀਜਨ ਸਲਿੰਡਰਾਂ ਦੀ ਕਮੀ ਨੂੰ ਦੇਖਦੇ ਹੋਏ ਸਾਰੇ ਜ਼ਿਲ੍ਹਿਆਂ ਵਿਚਲੇ ਉਦਯੋਗਾਂ ਦੇ ਖ਼ਾਲੀ ਅਤੇ ਅਣਵਰਤੇ ਸਿਲੰਡਰ ਦਾ ਇਸਤੇਮਾਲ ਮੈਡੀਕਲ ਵਰਤੋਂ ਲਈ ਮੁੜ ਭਰਾਈ ਹਿੱਤ ਕੀਤਾ ਜਾਵੇਗਾ।

ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸਪੱਸ਼ਟ ਕੀਤਾ ਹੈ ਕਿ ਸਟੀਲ ਉਦਯੋਗ ਵਿੱਚ ਕੁਝ ਅਜਿਹੀਆਂ ਪ੍ਰਕਿਰਿਆਵਾਂ ਹਨ ਜਿੱਥੇ ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਸਿਰਫ ਉਹਨਾਂ ਨੂੰ ਰੋਕਣ ਦੇ ਹੁਕਮ ਦਿੱਤੇ ਗਏ ਹਨ ਅਤੇ ਪੰਜਾਬ ਰਾਜ ਵਿੱਚ ਸਟੀਲ ਉਦਯੋਗ ਦੇ ਕੰਮਕਾਜ ਨੂੰ ਬੰਦ ਕਰਨ ਦਾ ਕੋਈ ਨਿਰਦੇਸ਼ ਨਹੀਂ ਹੈ।

ਐਮਰਜੈਂਸੀ ਸਿਹਤ ਸਥਿਤੀ ਦੇ ਮੱਦੇਨਜ਼ਰ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਕੋਵਿਡ ਦੇ ਮਰੀਜਾਂ ਲਈ ਮੈਡੀਕਲ ਗ੍ਰੇਡ ਆਕਸੀਜਨ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਹ ਸੰਕਟਕਾਲੀ ਕਦਮ ਚੁੱਕੇ ਗਏ ਹਨ।

ਉਨਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਸੂਬਾ ਪੱਧਰ ‘ਤੇ ਇਕ ਕੋਵਿਡ-ਆਕਸੀਜਨ ਕੰਟਰੋਲ ਰੂਮ ਸਥਾਪਤ ਕੀਤਾ ਜਾ ਰਿਹਾ ਹੈ ਅਤੇ ਮੈਡੀਕਲ ਆਕਸੀਜਨ ਲਿਆਉਣ-ਲਿਜਾਣ ਵਾਲੇ ਵਾਹਨਾਂ ਦੀ ਆਵਾਜਾਈ ਲਈ ਗ੍ਰੀਨ ਕੋਰੀਡੋਰ ਦੀ ਸਹੂਲਤ ਦਿੱਤੀ ਜਾ ਰਹੀ ਹੈ।

RELATED ARTICLES

ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ‘ਸਤਿਸੰਗ’ ਦੌਰਾਨ ਭਗਦੜ, 122 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਹਾਥਰਸ 'ਚ 'ਸਤਿਸੰਗ' ਦੌਰਾਨ ਭਗਦੜ, 122 ਲੋਕਾਂ ਦੀ ਮੌਤ ਹਾਥਰਸ: ਸਿਕੰਦਰਰਾਉ ਤੋਂ ਏਟਾ ਰੋਡ 'ਤੇ ਸਥਿਤ ਪਿੰਡ ਫੁੱਲਰਾਈ 'ਚ ਸਤਿਸੰਗ ਤੋਂ ਬਾਅਦ...

Nri Punjabi: ਪੰਜਾਬੀ ਨੌਜਵਾਨਾਂ ਨੂੰ ਨਕਲੀ ਬੰਦੂਕਾਂ ਨਾਲ ਖੇਡਣਾ ਪਿਆ ਮਹਿੰਗਾ, ਕੈਨੇਡਾ ਪੁਲਿਸ ਨੇ ਕੀਤੀ ਕਾਰਵਾਈ

Nri Punjabi: ਪੰਜਾਬੀ ਨੌਜਵਾਨਾਂ ਨੂੰ ਨਕਲੀ ਬੰਦੂਕਾਂ ਨਾਲ ਖੇਡਣਾ ਪਿਆ ਮਹਿੰਗਾ, ਕੈਨੇਡਾ ਪੁਲਿਸ ਨੇ ਕੀਤੀ ਕਾਰਵਾਈ ਵੈਨਕੂਵਰ : ਸਥਾਨਕ ਪੁਲਿਸ ਵੱਲੋਂ ਪੰਜਾਬੀ ਨੌਜਵਾਨਾਂ ਖ਼ਿਲਾਫ਼...

India Modi: PM ਮੋਦੀ ਨੇ ਲਾਈ ਜਿੱਤ ਦੀ ਹੈਟ੍ਰਿਕ, ਇਟਲੀ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

India Modi: PM ਮੋਦੀ ਨੇ ਲਾਈ ਜਿੱਤ ਦੀ ਹੈਟ੍ਰਿਕ, ਇਟਲੀ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ New Delhi: ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ...

LEAVE A REPLY

Please enter your comment!
Please enter your name here

- Advertisment -

Most Popular

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ

ਇਨਡਰਾਈਵ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤਾ ਡਰਾਈਵਿੰਗ ਨਾਰੀ ਪ੍ਰੋਗਰਾਮ ਚੰਡੀਗੜ੍ਹ - ਡੌਨ ਬੌਸਕੋ ਨਵਜੀਵਨ ਸੋਸਾਇਟੀ ਚੰਡੀਗੜ੍ਹ ਅਤੇ ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਗਲੋਬਲ ਮੋਬਿਲਿਟੀ...

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ

ਸੁਨਾਮ ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬਜ਼ ਸਥਾਪਤ ਚੰਡੀਗੜ੍ਹ: ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਲਈ ਇੱਕ...

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ ‘ਚੋਂ ਬਾਹਰ ਆਏ ਹਨ: ਹਰਪਾਲ ਚੀਮਾ

ਮਨੀਸ਼ ਸਿਸੋਦੀਆ ਲੰਬੇ ਸਮੇਂ ਬਾਅਦ ਇਕ ਝੂਠੇ ਅਤੇ ਫ਼ਰਜੀ ਕੇਸ 'ਚੋਂ ਬਾਹਰ ਆਏ ਹਨ - ਹਰਪਾਲ ਸਿੰਘ ਚੀਮਾ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ...

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ...

Recent Comments