ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ (Kangana Ranaut) ਅਕਸਰ ਆਪਣੇ ਬੋਲਾਂ ਕਾਰਨ ਟ੍ਰੋਲਰਜ਼ ਦੇ ਨਿਸ਼ਾਨੇ ‘ਤੇ ਆਉਂਦੀ ਹੈ। ਹੁਣ ਅਜਿਹਾ ਹੀ ਇਕ ਵਾਰ ਫਿਰ ਹੋਇਆ ਹੈ। ਕੰਗਨਾ ਰਨੌਤ ਨੇ ਦੇਸ਼ ਵਿਚ ਵੱਧ ਰਹੀ ਆਬਾਦੀ ਬਾਰੇ ਇਕ ਪੋਸਟ ਸਾਂਝਾ ਕੀਤਾ ਹੈ, ਜਿਸ ਵਿੱਚ ਉਸ ਨੇ ਵੱਧ ਰਹੀ ਅਬਾਦੀ ਦੇ ਨਿਯੰਤਰਣ ਬਾਰੇ ਗੱਲ ਕੀਤੀ ਹੈ। ਪਰ, ਹੁਣ ਇਸੇ ਟਵੀਟ ਕਾਰਨ ਕੰਗਨਾ ਟਰੋਲੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ।
ਕੰਗਨਾ ਰਣੌਤ ਨੇ ਆਪਣੇ ਟਵੀਟ ਵਿੱਚ ਲਿਖਿਆ- ‘ਵੋਟਾਂ ਦੀ ਰਾਜਨੀਤੀ’ ਨੂੰ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ ਅਤੇ ਅੱਜ ਸੰਕਟ ਦੇ ਮੱਦੇਨਜ਼ਰ ਘੱਟੋ ਘੱਟ ਤੀਜੇ ਬੱਚੇ ਲਈ ਜੁਰਮਾਨਾ ਜਾਂ ਕੈਦ ਹੋਣੀ ਚਾਹੀਦੀ ਹੈ।’ ਕੰਗਨਾ ਦੇ ਇਸ ਟਵੀਟ ਤੋਂ ਬਾਅਦ ਹੁਣ ਲੋਕਾਂ ਨੇ ਉਸ ਦੀ ਭੈਣ ਰੰਗੋਲੀ ਚੰਦੇਲ ਅਤੇ ਭਰਾ ਅਕਸ਼ਤ ਰਣੌਤ ਬਾਰੇ ਅਭਿਨੇਤਰੀ ਨੂੰ ਯਾਦ ਕਰਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਯੂਜ਼ਰਸ ਨੇ ਕੰਗਨਾ ਦੇ ਟਵੀਟ ‘ਤੇ ਪ੍ਰਤੀਕ੍ਰਿਆ ਦਿੱਤੀ ਹੈ।
ਕੰਗਨਾ ਰਣੌਤ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਮੇਡੀਅਨ ਸਲੋਨੀ ਗੌਰ ਨੇ ਉਸ ਨੂੰ ਆਪਣੇ ਭੈਣਾਂ-ਭਰਾਵਾਂ ਦੀ ਯਾਦ ਦਿਵਾਉਂਦੇ ਹੋਏ ਲਿਖਿਆ -‘ ਕੰਗਨਾ ਰਣੌਤ ਦੇ ਖੁਦ ਵੀ ਤਿੰਨ ਭੈਣ-ਭਰਾ ਹਨ। ਵੱਡੀ ਭੈਣ ਰੰਗੋਲੀ ਚੰਦੇਲ ਅਤੇ ਛੋਟੇ ਭਰਾ ਅਕਸ਼ਤ ਰਣੌਤ। ਸਲੋਨੀ ਦੇ ਟਵੀਟ ‘ਤੇ ਪ੍ਰਤੀਕ੍ਰਿਆ ਦਿੰਦਿਆਂ ਅਦਾਕਾਰਾ ਨੇ ਉਸ ਨੂੰ’ ਮੂਰਖ ‘ਦੱਸਿਆ।