ਭਵਾਨੀਗੜ੍ਹ : ਦਿੱਲੀ ਲਾਗੇ ਟਿਕਰੀ ਮੋਰਚੇ ਵਿਚ ਸ਼ਾਮਲ ਹੋ ਕੇ ਪਰਤੇ ਨੇੜਲੇ ਪਿੰਡ ਰੇਤਗੜ੍ਹ ਦੇ ਕਿਸਾਨ ਦੀ ਮੌਤ ਹੋ ਗਈ ਹੈ। ਮਿ੍ਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨਾਲ ਸਬੰਧਤ ਸੀ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਪਿੰਡ ਇਕਾਈ ਰੇਤਗੜ੍ਹ ਦੇ ਪ੍ਰਧਾਨ ਹਰਨੇਕ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਹੇਠ ਦਿੱਲੀ ਮੋਰਚੇ ਵਿਚ ਸ਼ਾਮਲ ਹੋਇਆ ਪਿੰਡ ਦਾ ਕਿਸਾਨ ਕਰਮਜੀਤ ਸਿੰਘ (45) ਉੱਥੇ ਬਿਮਾਰ ਹੋਣ ‘ਤੇ ਬੀਤੀ 15 ਅਪ੍ਰਰੈਲ ਨੂੰ ਘਰ ਆਇਆ ਸੀ।
ਬਿਮਾਰ ਚੱਲ ਰਹੇ ਕਰਮਜੀਤ ਸਿੰਘ ਦੀ ਬੀਤੀ ਰਾਤ ਤਬੀਅਤ ਜ਼ਿਆਦਾ ਖ਼ਰਾਬ ਹੋ ਜਾਣ ਕਾਰਨ ਮੌਤ ਹੋ ਗਈ। ਕਿਸਾਨ ਆਗੂ ਹਰਨੇਕ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਯੂਨੀਅਨ ਵਰਕਰਾਂ ਨੇ ਕਿਸਾਨੀ ਝੰਡਿਆਂ ਨਾਲ ਸਨਮਾਨ ਕਰਨ ਪਿੱਛੋਂ ਮਰਹੂਮ ਕਿਸਾਨ ਦਾ ਸਸਕਾਰ ਕੀਤਾ। ਕਿਸਾਨ ਆਗੂਆਂ ਨੇ ਪਰਿਵਾਰ ਦੀ ਵਿੱਤੀ ਮਦਦ ਤੋਂ ਇਲਾਵਾ ਇਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।