ਕੋਲਕਾਤਾ : ਬੰਗਾਲ ‘ਚ ਨਦੀਆ ਜ਼ਿਲ੍ਹੇ ਦੇ ਚਕਦਹ ‘ਚ ਐਤਵਾਰ ਦੀ ਸਵੇਰ ਭਾਜਪਾ ਵਰਕਰ ਦਿਲੀਪ ਕੀਰਤਨੀਆ (31) ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਭਾਜਪਾ ਵਰਕਰ ਨੇ ਸੜਕ ‘ਤੇ ਚੱਕਾ ਜਾਮ ਕਰ ਕੇ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਤਿ੍ਣਮੂਲ ਕਾਂਗਰਸ (TMC) ਦੇ ਵਰਕਰਾਂ ‘ਤੇ ਉਨ੍ਹਾਂ ਦੀ ਹੱਤਿਆ ਦਾ ਦੋਸ਼ ਲਗਾਇਆ।
ਪੁਲਿਸ ਦਾ ਕਹਿਣਾ ਹੈ ਕਿ ਕੀਰਤਨੀਆ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਪਖਾਨੇ ਲਈ ਸ਼ਨਿਚਰਵਾਰ ਨੂੰ ਰਾਤ ਨੂੰ ਬਾਹਰ ਗਏ ਸਨ, ਪਰ ਵਾਪਸ ਨਹੀਂ ਪਰਤੇ। ਜਦੋਂ ਉਹ ਬਹੁਤ ਦੇਰ ਤਕ ਤਕ ਨਹੀਂ ਪਰਤੇ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਉਹ ਘਰੋਂ ਕੁਝ ਹੀ ਮੀਟਰ ਦੂਰ ਜ਼ਖ਼ਮੀ ਹਾਲਤ ‘ਚ ਮਿਲੇ।
ਉਨ੍ਹਾਂ ਨੂੰ ਚਕਦਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤ ਐਲਾਨ ਦਿੱਤਾ। ਉਨ੍ਹਾਂ ਦੇ ਨਿੱਜੀ ਅੰਗਾਂ ‘ਚ ਕਈ ਸੱਟਾਂ ਲੱਗੀਆਂ ਸਨ। ਪਾਰਟੀ ਵਰਕਰਾਂ ਨੇ ਕੀਰਤਨੀਆ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ‘ਚ ਮੁਜ਼ਾਹਰਾ ਕੀਤਾ। ਪੁਲਿਸ ਨੇ ਦੱਸਿਆ ਕਿ ਭਾਜਪਾ ਵਰਕਰਾਂ ਨੇ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਤੇ ਰਾਸ਼ਟਰੀ ਰਾਜ ਮਾਰਗ 24 ਰੋਕਣ ਦੀ ਕੋਸ਼ਿਸ਼ ਕੀਤੀ। ਜ਼ਿਕਰਯੋਗ ਹੈ ਕਿ ਬੰਗਾਲ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਗੇੜ ‘ਚ ਸ਼ਨਿਚਰਵਾਰ ਨੂੰ ਚਕਦਹ ਸੀਟ ਲਈ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਪੁਲਿਸ ਨੇ ਇਕ ਪੋਲਿੰਗ ਕੇਂਦਰ ਦੇ ਬਾਹਰ ਆਜ਼ਾਦ ਉਮੀਦਵਾਰ ਕੌਸ਼ਿਕ ਭੌਮਿਕ ਨੂੰ ਗਿ੍ਫ਼ਤਾਰ ਕੀਤਾ ਸੀ। ਉਨ੍ਹਾਂ ਕੋਲੋਂ ਕੱਟਾ ਵੀ ਬਰਾਦਮ ਕੀਤਾ ਸੀ।