ਅਮਰੀਕਾ : ਅਮਰੀਕਾ (America) ਦੇ ਇੰਡੀਆਨਾਪੋਲਿਸ (Indianapolis) ਵਿਚ ਫੇਡੈਕਸ (FedEx) ਗਰਾਊਂਡ ਵਿੱਚ ਹੋਈ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋ ਗਈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੱਸ ਦੇਈਏ ਕਿ, ਅਮਰੀਕਾ ਵਿੱਚ ਹੋਈ ਇਸ ਅੰਨੇਵਾਹ ਫਾਇਰਿੰਗ ਵਿੱਚ ਚਾਰ ਸਿੱਖਾਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਪੰਜ ਹੋਰ ਲੋਕ ਜ਼ਖਮੀ ਵੀ ਹੋਏ ਹਨ। ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਦੁਖੱਦ ਘਟਨਾ ਤੇ ਸੋਗ ਪ੍ਰਗਾਟਿਆ ਹੈ।
ਕੈਪਟਨ ਨੇ ਟਵੀਟ ਕਰ ਲਿਖਿਆ, “ ਇੰਡੀਆਨਾਪੋਲਿਸ ਵਿੱਚ ਫੇਡੈਕਸ ਗਰਾਉਂਡ ‘ਚ ਵੱਡੀ ਗੋਲੀਬਾਰੀ ਦੀ ਘਟਨਾ ਤੋਂ ਹੈਰਾਨ ਹਾਂ, ਜਿਸ ਵਿੱਚ 4 ਸਿੱਖਾਂ ਸਣੇ 8 ਲੋਕਾਂ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਤਾਕਤ ਦੀ ਪ੍ਰਾਰਥਨਾ ਕਰੋ। “
ਬੰਦੂਕਧਾਰੀ ਹਮਲਾਵਰ ਦਾ ਪਛਾਣ 19 ਸਾਲਾ ਬਰੈਂਡਨ ਸਕਾਟ ਹੋਲ ਵਜੋਂ ਹੋਈ ਹੈ, ਜਿਸ ਨੇ ਇੰਡੀਆਨਾਪੋਲਿਸ ਦੇ ਫੇਡੈਕਸ ਕੰਪਨੀ ਦੇ ਕੈਂਪਸ ਵਿੱਚ ਵੀਰਵਾਰ ਦੇਰ ਰਾਤ ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਡਿਲਵਰੀ ਸੇਵਾ ਦੇਣ ਵਾਲੀ ਕੰਪਨੀ ਦੇ ਇਸ ਕੈਂਪਸ ਵਿਚ ਕੰਮ ਕਰਨ ਵਾਲੇ 90 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ।