Wed, 25 December , 2024 Home About Us Advertisement Contact Us
Breaking News

ਸਾਵਧਾਨ! ਰੋਜ਼ਾਨਾ ਇਨ੍ਹਾਂ ਗਲਤੀਆਂ ਨਾਲ ਡੈਮੇਜ਼ ਹੋ ਸਕਦੀਆਂ ਹਨ ਤੁਹਾਡੀਆਂ ਅੱਖਾਂ

ਨੁੱਖੀ ਸਰੀਰ ‘ਚ ਅੱਖਾਂ ਸਭ ਤੋਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਸਾਡੇ ਆਲੇ-ਦੁਆਲੇ ਦੀ ਸੁੰਦਰਤਾ ਨੂੰ ਸਾਡੀਆਂ ਅੱਖਾਂ ਸਾਡੇ ਤੱਕ ਪਹੁੰਚਾਉਂਦੀਆਂ ਹਨ। ਇਸ ਲਈ ਇਨ੍ਹਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ। ਅਸੀਂ ਸਭ ਜਾਣਦੇ ਹਾਂ ਕਿ ਫੋਨ, ਲੈਪਟਾਪ ਜਾਂ ਟੀਵੀ ਸਕਰੀਨ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਜਿਸ ਕਾਰਨ ਅੱਖਾਂ ‘ਚ ਦਰਦ, ਭਾਰਾਪਣ, ਸਿਰ ਦਰਦ, ਧੁੰਦਲਾ ਨਜ਼ਰ ਆਉਣਾ, ਅੱਖਾਂ ਖੁਸ਼ਕ ਹੋਣ ਅਤੇ ਮੋਢੇ ਦੇ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਇਸ ਕਾਰਨ ਤੁਹਾਨੂੰ ਧਿਆਨ ਕੇਂਦਰਿਤ ਕਰਨ ਅਤੇ ਸੌਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਰੋਜ਼ਾਨਾ ਦੀ ਜ਼ਿੰਦਗੀ ‘ਚ ਲੋਕ ਕਈ ਅਜਿਹੀਆਂ ਗਲਤੀਆਂ ਕਰਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ ਜਿਨ੍ਹਾਂ ਕਾਰਨ ਤੁਹਾਡੀਆਂ ਅੱਖਾਂ ਖਰਾਬ ਹੋ ਰਹੀਆਂ ਹਨ-

ਅੱਖਾਂ ਧੋਣ ਲਈ ਗਰਮ ਪਾਣੀ ਦੀ ਵਰਤੋਂ – ਕਈ ਲੋਕਾਂ ਨੂੰ ਗਰਮ ਪਾਣੀ ਨਾਲ ਅੱਖਾਂ ਧੋਣ ਦੀ ਆਦਤ ਹੁੰਦੀ ਹੈ ਪਰ ਇਹ ਉਚਿਤ ਨਹੀਂ ਹੈ। ਅੱਖਾਂ ਨੂੰ ਹਮੇਸ਼ਾ ਕਮਰੇ ਦੇ ਤਾਪਮਾਨ ਵਾਲੇ ਪਾਣੀ ਜਾਂ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ।

ਅੱਖਾਂ ਨੂੰ ਨਾ ਝਪਕਾਉਣਾ – ਅੱਖਾਂ ਵਿਚ ਭਾਰੀਪਨ ਅਤੇ ਤਣਾਅ ਤੋਂ ਬਚਣ ਲਈ ਪਲਕ ਝਪਕਣਾ ਸਭ ਤੋਂ ਵਧੀਆ ਤਰੀਕਾ ਹੈ। ਇਹ ਨਾ ਸਿਰਫ ਅੱਖਾਂ ਨੂੰ ਬਰੇਕ ਦਿੰਦਾ ਹੈ, ਬਲਕਿ ਇਹ ਅੱਖਾਂ ਨੂੰ ਲੁਬਰੀਕੇਟ ਕਰਦਾ ਹੈ ਅਤੇ ਉਨ੍ਹਾਂ ਨੂੰ ਸੁੱਕਣ ਤੋਂ ਰੋਕਦਾ ਹੈ ਅਤੇ ਅੱਖਾਂ ਦੇ ਅੰਦਰ ਦੀ ਗੰਦਗੀ ਨੂੰ ਵੀ ਦੂਰ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਕਸਰ ਲੋਕ ਮੋਬਾਈਲ ਜਾਂ ਟੀਵੀ ਦੇਖਦੇ ਸਮੇਂ ਆਪਣੀਆਂ ਅੱਖਾਂ ਨਹੀਂ ਝਪਕਦੇ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਲਗਾਤਾਰ ਆਪਣੀਆਂ ਅੱਖਾਂ ਝਪਕਦੇ ਰਹੋ।

ਆਈ ਡ੍ਰੌਪਸ ਦੀ ਬਹੁਤ ਜ਼ਿਆਦਾ ਵਰਤੋਂ– ਬਹੁਤ ਸਾਰੇ ਲੋਕ ਕਿਸੇ ਵੀ ਤਰ੍ਹਾਂ ਦੇ ਦਰਦ ਜਾਂ ਜਲਣ ਤੋਂ ਤੁਰੰਤ ਰਾਹਤ ਪਾਉਣ ਲਈ ਆਈ ਡ੍ਰੌਪਸਦੀ ਜ਼ਿਆਦਾ ਵਰਤੋਂ ਕਰਦੇ ਹਨ। ਹਾਲਾਂਕਿ ਇਹ ਥੋੜ੍ਹੇ ਸਮੇਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ ਪਰ ਲੰਬੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕਰਨ ਨਾਲ ਇਹ ਤੁਹਾਡੀਆਂ ਅੱਖਾਂ ਨੂੰ ਖੁਸ਼ਕ ਕਰ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਲੰਬੇ ਸਮੇਂ ਤੱਕ ਆਈ ਡ੍ਰਾਪ ਦੀ ਵਰਤੋਂ ਕਰਨੀ ਪਵੇ ਤਾਂ ਤੇਲ ਆਧਾਰਿਤ ਆਈ ਡ੍ਰੌਪਸ ਦੀ ਹੀ ਵਰਤੋਂ ਕਰੋ।

ਸੌਂਦੇ ਸਮੇਂ ਆਈ ਮਾਸਕ ਦੀ ਵਰਤੋਂ – ਕਈ ਲੋਕ ਸੌਂਦੇ ਸਮੇਂ ਆਈ ਮਾਸਕ ਦੀ ਵਰਤੋਂ ਕਰਦੇ ਹਨ। ਹਾਲਾਂਕਿ ਤੁਸੀਂ ਗਰਮ ਕੰਪਰੈੱਸ ਆਈ ਮਾਸਕ ਤੋਂ ਕੁਝ ਲਾਭ ਪ੍ਰਾਪਤ ਕਰ ਸਕਦੇ ਹੋ। ਪਰ ਸੌਣ ਲਈ ਹਰ ਸਮੇਂ ਆਈ ਮਾਸਕ ਦੀ ਵਰਤੋਂ ਕਰਨਾ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਸਾਬਤ ਨਹੀਂ ਹੁੰਦਾ। ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੀਆਂ ਅੱਖਾਂ ਨੂੰ ਸਾਹ ਲੈਣ ਦਿਓ ਅਤੇ ਉਹਨਾਂ ਨੂੰ ਖੁੱਲ੍ਹਾ ਰੱਖੋ। ਮਾਹਿਰਾਂ ਦਾ ਕਹਿਣਾ ਹੈ ਕਿ ਅੱਖਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਣ ਲਈ ਗਰਮ ਪੈਕ ਦੀ ਬਜਾਏ ਕੋਲਡ ਪੈਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਅੱਖਾਂ ਨੂੰ ਰਗੜਨਾ– ਅਕਸਰ ਲੋਕ ਖਾਰਸ਼ ਆਦਿ ਕਾਰਨ ਬਿਨਾਂ ਕੁਝ ਸੋਚੇ ਅੱਖਾਂ ਨੂੰ ਰਗੜਨਾ ਸ਼ੁਰੂ ਕਰ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਾਰਨ ਅੱਖਾਂ ਨੂੰ ਰਗੜਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਾਡੀਆਂ ਅੱਖਾਂ ‘ਚ ਬਹੁਤ ਪਤਲੀ ਪਰਤ ਹੁੰਦੀ ਹੈ ਜੋ ਉਨ੍ਹਾਂ ਦੀ ਰੱਖਿਆ ਕਰਦੀ ਹੈ। ਅੱਖਾਂ ਨੂੰ ਰਗੜਨ ਨਾਲ ਉਸ ਪਰਤ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਅੱਖਾਂ ਨੂੰ ਰਗੜਨ ਦੀ ਬਜਾਏ ਠੰਡੇ ਪਾਣੀ ਨਾਲ ਧੋਣਾ ਜ਼ਰੂਰੀ ਹੈ।

Comments

comments