Sat, 18 January , 2025 Home About Us Advertisement Contact Us
Breaking News

ਚੋਣ ਕਮਿਸ਼ਨ ਵਲੋਂ ਨਵਜੋਤ ਸਿੱਧੂ ਦੇ ਚੋਣ ਪ੍ਰਚਾਰ ’ਤੇ 72 ਘੰਟਿਆਂ ਲਈ ਪਾਬੰਦੀ

ਚੋਣ ਕਮਿਸ਼ਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰ ਨਵਜੋਤ ਸਿੰਘ ਸਿੱਧੂ ’ਤੇ 72 ਘੰਟਿਆਂ ਤਕ ਚੋਣ ਪ੍ਰਚਾਰ ’ਤੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ 23 ਅਪ੍ਰੈਲ 2019 ਤੋਂ ਸਵੇਰੇ 10 ਵਜੇ ਤੋਂ 72 ਘੰਟਿਆਂ (ਤਿੰਨ ਦਿਨਾਂ) ਤਕ ਚੱਲਣ ਵਾਲੇ ਚੋਣ ਪ੍ਰਚਾਰ ਸਬੰਧੀ ਕਿਸੇ ਵੀ ਜਨਤਕ ਮੀਟਿੰਗ, ਰੋਡ ਸ਼ੋਅ, ਜਨਤਕ ਰੈਲੀ ਅਤੇ ਮੀਡੀਆ ਚ ਬਿਆਨਬਾਜ਼ੀ ਅਤੇ ਪ੍ਰੈੱਸ ਕਾਨਫ਼ਰੰਸ ਨਹੀਂ ਕਰ ਸਕਣਗੇ।

 

ਚੋਣ ਕਮਿਸ਼ਨ ਨੇ ਨਵਜੋਤ ਸਿੰਘ ਸਿੱਧੂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਲੈ ਕੇ ਨੋਟਿਸ ਵੀ ਜਾਰੀ ਕੀਤਾ ਹੈ।

 

ਦੱਸਣਯੋਗ ਹੈ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਲੰਘੇ ਕੁਝ ਦਿਨਾਂ ਪਹਿਲਾਂ ਬਿਹਾਰ ਦੇ ਕਟਿਹਾਰ ਚ ਕੀਤੀ ਇਕ ਜਨਤਕ ਰੈਲੀ ਚ ਕਿਹਾ ਸੀ ਕਿ ਇੱਥੇ ਜਾਤਪਾਤ ਚ ਵੰਡਣ ਦੀ ਸਿਆਸਤ ਹੋ ਰਹੀ ਹੈ। ਮੈਂ ਆਪਣੇ ਮੁਸਲਿਮ ਭਰਾਵਾਂ ਨੂੰ ਆਪਣੀ ਗੱਲ ਕਹਿਣ ਆਇਆ ਹਾਂ। ਇਹ ਇਕ ਅਜਿਹੀ ਸੀਟ ਹੈ ਜਿੱਥੇ ਤੁਸੀਂ ਘੱਟ ਗਿਣਤੀ ਚ ਨਹੀਂ ਬਹੁਗਿਣਤੀ ਚ ਹੋ। ਭਾਜਪਾ ਦੇ ਸਾਜ਼ਿਸਕਰਤਾ ਲੋਕ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਤੁਹਾਡੀਆਂ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਸਾਰੇ ਇਕੱਠੇ ਰਹੇ ਤਾਂ ਕਾਂਗਰਸ ਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕੇਗੀ। ਮੈਂ ਤੁਹਾਨੂੰ ਚੇਤਾਵਨੀ ਦੇਣ ਆਇਆ ਹਾਂ ਮੁਸਲਿਮ ਭਰਾਓ। ਇਹ ਤੁਹਾਡੀਆਂ ਵੋਟਾਂ ਵੰਡ ਰਹੇ ਹਨ। ਇਹ ਇੱਥੇ ਓਵੈਸੀ ਵਰਗੇ ਲੋਕਾਂ ਨੂੰ ਲਿਆ ਕੇ, ਇਕ ਨਵੀਂ ਪਾਰਟੀ ਨਾਲ ਖੜ੍ਹੀ ਕਰਕੇ ਤੁਹਾਡੇ ਲੋਕਾਂ ਦੀਆਂ ਵੋਟਾਂ ਵੰਡ ਕੇ ਜਿੱਤਣਾ ਚਾਹੁੰਦੇ ਹਨ। ਜੇਕਰ ਤੁਸੀਂ ਲੋਕ ਇਕੱਠੇ ਹੋਏ, ਇਕਜੁੱਟ ਹੋ ਕੇ ਵੋਟਾਂ ਪਾਈਆਂ ਤਾਂ ਮੋਦੀ ਹਾਰ ਜਾਵੇਗਾ।

Comments

comments