Home / ਸੰਪਾਦਕੀ / 2017 ਵੀ ਮਨਹੂਸ ਵਰ੍ਹਾਂ ਸਿੱਧ ਹੋਇਆ ਹੈ ਪੱਤਰਕਾਰਾਂ ਲਈ?
2017 ਵੀ ਮਨਹੂਸ ਵਰ੍ਹਾਂ ਸਿੱਧ ਹੋਇਆ ਹੈ ਪੱਤਰਕਾਰਾਂ ਲਈ?

2017 ਵੀ ਮਨਹੂਸ ਵਰ੍ਹਾਂ ਸਿੱਧ ਹੋਇਆ ਹੈ ਪੱਤਰਕਾਰਾਂ ਲਈ?


ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ

ਬੇਸ਼ੱਕ 2017 ਵਰ•ਾ ਵੀ ਪੱਤਰਕਾਰਾਂ ਲਈ ਬਹੁਤਾ ਵਧੀਆ ਸਿੱਧ ਨਹੀਂ ਹੋਇਆ, ਪਰ ਇਸ ਵਰ•ੇ ਦੌਰਾਨ 2016 ਵਿਚ ਆਪਣੀਆਂ ਪੱਤਰਕਾਰੀ ਸੇਵਾਵਾਂ ਨਿਭਾਉਂਦੇ ਹੋਏ ਮਾਰੇ ਗਏ 47 ਪੱਤਰਕਾਰਾਂ ਦੇ ਮੁਕਾਬਲੇ 42 ਪੱਤਰਕਾਰ ਆਪਣਾ ਕੰਮ ਕਰਦੇ ਹੋਏ ਮਾਰੇ ਗਏ ਹਨ। ਪੱਤਰਕਾਰਾਂ ਦੇ ਹਿਤਾਂ ਅਤੇ ਸੁਰੱਖਿਆ ਬਾਰੇ ਅਮਰੀਕਾ ਵਿਚ ਨਿਊਯਾਰਕ ਸਥਿਤ ਕੌਮਾਂਤਰੀ ਸੰਸਥਾ, ਪੱਤਰਕਾਰ ਸੁਰੱਖਿਆ ਕਮੇਟੀ (ਕਮੇਟੀ ਟੂ ਪਰੋਟੈਕਟ ਜਰਨਲਿਸਟਸ) ਵੱਲੋਂ 20 ਹੋਰ ਮਾਰੇ ਗਏ ਪੱਤਰਕਾਰਾਂ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ, ਜੋ ਇਸ ਵਰ•ੇ ਦੌਰਾਨ ਮਾਰੇ ਗਏ ਹਨ, ਪਰ ਉਹ ਮਾਰੇ ਜਾਣ ਵੇਲੇ ਪੱਤਰਕਾਰੀ ਸੇਵਾਵਾਂ ਨਹੀਂ ਕਰ ਰਹੇ ਸਨ। ਕਿਸੇ ਨੂੰ ਉਸ ਦੀ ਡਿਊਟੀ ਤੋਂ ਪਿੱਛੋਂ ਉਸ ਦੇ ਘਰ ਜਾ ਕੇ ਮਾਰਿਆ ਗਿਆ, ਅਤੇ ਕਿਸੇ ਨੂੰ ਸੁਪਾਰੀ ਦੇ ਕੇ ਜਾਂ ਹੋਰ ਕਿਸੇ ਢੰਗ ਨਾਲ ਮਰਵਾਇਆ ਗਿਆ ਹੈ। ਇਸ ਤਰ•ਾਂ ਪੱਤਰਕਾਰ ਸੁਰੱਖਿਆ ਕਮੇਟੀ ਵੱਲੋਂ 19 ਦਸੰਬਰ ਨੂੰ ਇਸ ਪੱਤਰਕਾਰ ਕੋਲ ਭੇਜੀ ਗਈ ਵਿਸ਼ੇਸ਼ ਰਿਪੋਰਟ ਅਨੁਸਾਰ 2017 ਵਿਚ ਕੁੱਲ 62 ਪੱਤਰਕਾਰ ਮਾਰੇ ਗਏ ਹਨ।
ਅਮਰੀਕੀ ਉਕਤ ਪੱਤਰਕਾਰ ਸੰਸਥਾ ਵਾਂਗ, ਯੂਰਪ ਵਿਚ ਫਰਾਂਸ ਵਿਖੇ ਸਥਿਤ ਇਕ ਹੋਰ ਕੌਮਾਂਤਰੀ ਪੱਤਰਕਾਰ ਸੰਸਥਾ ਅਤੇ ਸੂਚਨਾ ਕੇਂਦਰ, ਅਲ ਜਜ਼ੀਰਾ, ਦੀ 19 ਦਸੰਬਰ ਨੂੰ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਅਨੁਸਾਰ ਪਿਛਲੇ ਵਰ•ੇ ਵਿਚ ਮਾਰੇ ਗਏ 79 ਪੱਤਰਕਾਰਾਂ ਦੇ ਮੁਕਾਬਲੇ ਇਸ ਵਰ•ੇ 65 ਪੱਤਰਕਾਰ ਮਾਰੇ ਗਏ ਹਨ। ਅਮਰੀਕੀ ਸੰਸਥਾ ਦੀ ਰਿਪੋਰਟ ਵਿਚ ਆਪਣੀਆਂ ਸੇਵਾਵਾਂ ਨਿਭਾਉਂਦੇ ਮਾਰੇ ਗਏ 42 ਪੱਤਰਕਾਰਾਂ ਵਾਂਗ, ਅਲ ਜਜ਼ੀਰਾ ਅਨੁਸਾਰ ਇਸ ਵਰ•ੇ 39 ਪੱਤਰਕਾਰ ਆਪਣੀ ਪੱਤਰਕਾਰੀ ਡਿਊਟੀ ਨਿਭਾਉਂਦੇ ਹੋਏ ਮਾਰੇ ਗਏ, ਜਦ ਕਿ 26 ਪੱਤਰਕਾਰ ਕਿਸੇ ਹੋਰ ਝਗੜੇ ਜਾਂ ਕਿਸੇ ਇਸਲਾਮੀ ਜਾਂ ਅਤਿਵਾਦੀ ਜਥੇਬੰਦੀਆਂ ਦੇ ਆਪਸੀ ਝਗੜੇ ਜਾਂ ਕਿਸੇ ਇਸਲਾਮੀ ਦੇਸ਼ ਦੇ ਅੰਦਰੂਨੀ ਹਿਤਾਂ ਦੀ ਖਿੱਚੋਤਾਣ ਦਾ ਸ਼ਿਕਾਰ ਹੋਏ ਹਨ। ਇਰਾਕ, ਸੀਰੀਆ ਅਤੇ ਤੁਰਕੀ ਆਦਿ ਇਸਲਾਮੀ ਦੇਸ਼ ਨਿਰਪੱਖ ਅਤੇ ਕਾਬਿਲ ਪੱਤਰਕਾਰਾਂ ਲਈ ਵਧੇਰੇ ਅਸੁਰੱਖਿਅਤ ਸਿੱਧ ਹੋਏ ਹਨ। ਭਾਰਤ ਦੇ ਪੱਤਰਕਾਰ ਵੀ ਇਸ ਵਰ•ੇ ਬਹੁਤੇ ਸੁਰੱਖਿਅਤ ਨਹੀਂ ਰਹੇ। 
ਜੇਲ•ਾਂ ਵਿਚ ਬੰਦ ਪੱਤਰਕਾਰ : ਅਲ ਜਜ਼ੀਰਾ ਦੀ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਅਨੁਸਾਰ 2017 ਦੌਰਾਨ ਪੱਤਰਕਾਰੀ ਕਿੱਤੇ ਨਾਲ ਸਬੰਧਿਤ ਗ਼ੈਰ-ਕਾਨੂੰਨੀ ਪ੍ਰਕਾਸ਼ਨ ਅਤੇ ਖ਼ਬਰਾਂ ਕਾਰਨ 326 ਪੱਤਰਕਾਰ ਅਤੇ ਮੀਡੀਆ ਕਰਮਚਾਰੀ 2016 ਵਿਚ 348 ਦੇ ਮੁਕਾਬਲੇ ਇਸ ਸਾਲ ਜੇਲ•ਾਂ ਵਿਚ ਬੰਦ ਜਾਂ ਕੈਦ ਕੀਤੇ ਗਏ ਹਨ, ਜਦਕਿ ਅਮਰੀਕੀ ਸੰਸਥਾ, ਪੱਤਰਕਾਰ ਸੁਰੱਖਿਆ ਕਮੇਟੀ, ਅਨੁਸਾਰ 2017 ਵਿਚ 262 ਪੱਤਰਕਾਰ ਜੇਲ•ਾਂ ਵਿਚ ਕੈਦ ਕੀਤੇ ਗਏ ਹਨ। ਇਸ ਕਮੇਟੀ ਦੀ ਰਿਪੋਰਟ ਅਨੁਸਾਰ 262 ਵਿਚੋਂ 134 ਪੱਤਰਕਾਰ ਕੇਵਲ ਤਿੰਨ ਦੇਸ਼ਾਂ ਤੁਰਕੀ, ਚੀਨ ਅਤੇ ਮਿਸਰ ਦੀਆ ਜੇਲ•ਾਂ ਵਿਚ ਹਨ, ਜਦਕਿ ਅੱਧਿਆਂ ਤੋਂ ਘੱਟ 128 ਪੱਤਰਕਾਰ ਬਾਕੀ ਸਾਰੇ ਸੰਸਾਰ ਦੀਆਂ ਜੇਲ•ਾਂ ਵਿਚ ਕੈਦ ਹਨ। ਇਸ ਵਰ•ੇ ਦੌਰਾਨ ਤੁਰਕੀ ਸਭ ਤੋਂ ਵੱਡਾ ਜੇਲਰ ਸਿੱਧ ਹੋਇਆ ਹੈ। ਭਾਰਤ ਦੇ ਕਸ਼ਮੀਰ ਰਾਜ ਵਿਚ 23 ਸਾਲਾ ਫ਼ੋਟੋਗਰਾਫ਼ਰ, ਕਾਮਰਾਨ ਯੂਸਫ਼ ਅਤੇ ਗਾਜ਼ੀਆਬਾਦ ਦੇ ਵਿਨੋਦ ਬਰਮਾ ਦਾ ਨਾਉਂ ਵੀ ਇਸ ਸੂਚੀ ਵਿਚ ਬੋਲਦਾ ਹੈ।
ਪੱਤਰਕਾਰਾਂ ਲਈ ਖ਼ਤਰਨਾਕ ਦੇਸ਼ : 1992 ਤੋਂ ਸੰਸਾਰ ਭਰ ਵਿਚ ਮਾਰੇ ਜਾਣ ਵਾਲੇ ਪੱਤਰਕਾਰਾਂ ਬਾਰੇ ਜਾਣਕਾਰੀ ਰੱਖ ਰਹੀ ਅਮਰੀਕੀ ਪੱਤਰਕਾਰ ਸੁਰੱਖਿਆ ਕਮੇਟੀ ਅਨੁਸਾਰ ਇਰਾਕ ਵਿਚ ਇਸ ਵਰ•ੇ ਸਭ ਤੋਂ ਵੱਧ 8 ਪੱਤਰਕਾਰ ਮਾਰੇ ਜਾਂ ਕਤਲ ਕੀਤੇ ਗਏ ਹਨ ਅਤੇ ਸੀਰੀਆ ਵਿਚ 7 ਪੱਤਰਕਾਰ 2017 ਦੌਰਾਨ ਮਾਰੇ ਗਏ ਹਨ ਜਿੱਥੇ ਪਿਛਲੇ ਲਗਾਤਾਰ 6 ਵਰ•ੇ ਸੰਸਾਰ ਵਿਚ ਸਭ ਤੋਂ ਵੱਧ ਪੱਤਰਕਾਰ ਮਾਰੇ ਜਾਣ ਕਾਰਨ, ਸੀਰੀਆ ਪੱਤਰਕਾਰ ਲਈ ਸਭ ਤੋਂ ਖ਼ਤਰਨਾਕ ਦੇਸ਼ ਕਰਾਰ ਦਿੱਤਾ ਜਾਂਦਾ ਰਿਹਾ ਹੈ। ਭਾਰਤ ਵੀ ਹੁਣ ਪੂਰਾ ਸੁਰੱਖਿਅਤ ਦੇਸ਼ ਨਹੀਂ, ਜਿੱਥੇ ਇਸ ਵਰ•ੇ 6 ਪੱਤਰਕਾਰ ਮਾਰੇ ਗਏ ਹਨ।
ਅਲ ਜਜ਼ੀਰਾ ਸੂਚਨਾ ਕੇਂਦਰ ਅਨੁਸਾਰ 2017 ਵਿਚ ਮਾਰੇ ਗਏ 65 ਪੱਤਰਕਾਰਾਂ ਵਿਚੋਂ ਇਸ ਵਰ•ੇ ਵੀ ਪਿਛਲੇ 6 ਸਾਲ ਵਾਂਗ ਸੀਰੀਆ ਵਿਚ ਸਭ ਤੋਂ ਵੱਧ 12 ਪੱਤਰਕਾਰ ਮਾਰੇ ਗਏ ਹਨ, ਅਤੇ ਦੂਜੇ ਨੰਬਰ ਤੇ ਅਮਰੀਕਾ ਦੇ ਨਾਲ ਲਗਦੇ ਮੈਕਸੀਕੋ ਵਿਚ 11 ਪੱਤਰਕਾਰ ਮਾਰੇ ਗਏ ਹਨ। ਭਾਰਤ ਦਾ ਨਾਉਂ ਵੀ ਹੁਣ ਪੱਤਰਕਾਰਾਂ ਲਈ ਅਸੁਰੱਖਿਅਤ ਦੇਸ਼ਾਂ ਵਿਚ ਬੋਲਦਾ ਹੈ, ਜਿੱਥੇ 2017 ਵਿਚ 6 ਪੱਤਰਕਾਰ ਮਾਰੇ ਜਾਂ ਆਹਮੋ-ਸਾਹਮਣੇ ਗੋਲੀਬਾਰੀ ਦਾ ਸ਼ਿਕਾਰ ਹੋਏ ਹਨ, ਜਿਨ•ਾਂ ਬਾਰੇ ਅਸੀਂ ਕਾਬਲ ਪਾਠਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ।
1. 15 ਮਈ, 2017 ਨੂੰ ਮੱਧ ਪ੍ਰਦੇਸ਼ ਵਿਚ ਇੰਦੌਰ ਵਿਖੇ ਇਕ ਸਥਾਨਕ ਅਖ਼ਬਾਰ, ਅਗਨੀਬਾਨ, ਲਈ ਕੰਮ ਕਰਦਾ ਪੱਤਰਕਾਰ, ਸ਼ਿਆਮ ਸ਼ਰਮਾ, ਜਦੋਂ ਸ਼ਾਮ ਨੂੰ ਕਾਰ ਵਿਚ ਜਾ ਰਿਹਾ ਸੀ, ਤਾਂ ਦੋ ਮੋਟਰ-ਸਾਈਕਲ ਸਵਾਰਾਂ ਵੱਲੋਂ ਰੋਕ ਕੇ ਉਸ ਦਾ ਤੇਜ਼ ਹਥਿਆਰ ਨਾਲ ਗਲ ਵੱਢਿਆ ਗਿਆ, ਜੋ ਬਾਅਦ ਵਿਚ ਹਸਪਤਾਲ ਪੁੱਜਣ ਤੇ ਮਰਿਆ ਕਰਾਰ ਦਿੱਤਾ ਗਿਆ।
2. 31 ਮਈ 2017 ਨੂੰ ਇੰਦੌਰ ਸਥਿਤ ਹਿੰਦੀ ਅਖ਼ਬਾਰ ਰੋਜ਼ਾਨਾ ਨਈ ਦੁਨੀਆ ਲਈ ਕੰਮ ਕਰਦੇ ਪੱਤਰਕਾਰ ਕਮਲੇਸ਼ ਜੈਨ ਨੂੰ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਨੇੜੇ ਪੁੱਜ ਕੇ ਗੋਲੀਆਂ ਨਾਲ ਮਾਰਿਆ ਗਿਆ। ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ, ਕਮਲੇਸ਼ ਜੈਨ, ਨੂੰ ਗ਼ੈਰ-ਕਾਨੂੰਨੀ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਵਪਾਰੀਆਂ ਵੱਲੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
3. 5 ਸਤੰਬਰ 2017 ਨੂੰ ਕਰਨਾਟਕਾ ਵਿਚ ਬੰਗਲੂਰੂ ਦੇ ਉੱਤਰੀ ਹਲਕੇ ਵਿਚ ਰਹਿੰਦੀ 55 ਸਾਲਾ ਸੀਨੀਅਰ ਪੱਤਰਕਾਰਾਂ, ਗ਼ੌਰੀ ਲਾਂਕੇਸ਼, ਨੂੰ ਆਪਣੇ ਕੰਮ ਤੋਂ ਵਾਪਸ ਘਰ ਪਰਤਦੇ ਹੋਏ, ਉਸ ਦੇ ਘਰ ਦੇ ਬਾਹਰ ਹੀ, ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ 4 ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਕਰਨਾਟਕਾ ਦੇ ਮੁੱਖ ਮੰਤਰੀ, ਸਿਧਾਮਮਹੀਆ, ਵੱਲੋਂ ਗ਼ੌਰੀ ਲਾਂਕੇਸ਼ ਦੇ ਕਤਲ ਨੂੰ ”ਲੋਕਰਾਜ ਦਾ ਕਤਲ” ਕਰਾਰ ਦਿੱਤਾ ਗਿਆ ਸੀ।
4. 20 ਸਤੰਬਰ 2017 ਨੂੰ ਉੱਤਰ ਪੂਰਬੀ ਭਾਰਤ ਦੇ ਤ੍ਰਿਪੁਰਾ ਪ੍ਰਾਂਤ ਵਿਚ ”ਦਿਨ ਰਾਤ” ਟੈਲੀਵਿਜ਼ਨ ਚੈਨਲ ਲਈ ਕੰਮ ਕਰਦੇ 28 ਸਾਲਾ, ਸੰਤਾਨੂ ਭੌਮਿਕ, ਨੂੰ ਇੱਕ ਵੱਖਵਾਦੀ ਜਥੇਬੰਦੀ ਅਤੇ ਰਾਜ-ਸੱਤਾ ਵਾਲੀ ਮਾਰਕਸਵਾਦੀ ਕਮਿਊਨਿਸਟ ਗਰੁੱਪ ਦੀ ਆਪਸੀ ਖਿੱਚੋਤਾਣ ਵੇਲੇ ਸਿਰ ਵਿਚ ਸੱਟਾਂ ਮਾਰੀਆਂ ਗਈਆਂ, ਜਿਸ ਨੂੰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਵੱਲੋਂ ਮੋਇਆ ਕਰਾਰ ਦਿੱਤਾ ਗਿਆ ਸੀ।
5. 21 ਨਵੰਬਰ 2017 ਨੂੰ 49 ਸਾਲਾ ਪੱਤਰਕਾਰ, ਸੁਦੀਪ ਦੱਤਾ ਭੌਮਿਕ, ਨੂੰ ਤ੍ਰਿਪੁਰਾ ਵਿਚ, ਨੀਮ-ਫੌਜੀ ਤ੍ਰਿਪੜਾ ਰਾਜ ਰਾਈਫ਼ਲਜ਼, ਦੇ ਸਿਪਾਹੀ ਵੱਲੋਂ ਨੇੜੇ ਤੋਂ ਗੋਲੀ ਮਾਰ ਕੇ ਕਤਲ ਕੀਤਾ ਗਿਆ, ਜੋ ਇੱਕ ਬੰਗਾਲੀ ਪੱਤ੍ਰਿਕਾ ਅਤੇ ਸਥਾਨਕ ਟੈਲੀਵਿਜ਼ਨ ਚੈਨਲ ਲਈ ਕੰਮ ਕਰਦਾ ਸੀ ਅਤੇ ਉਸ ਨੇ ਇਸ ਹਥਿਆਰਬੰਦ ਸਰਕਾਰੀ ਸੁਰੱਖਿਆ ਨੀਮ-ਫੌਜੀ ਦਸਤੇ ਵਿਚ ਆਰਥਿਕ ਭ੍ਰਿਸ਼ਟਾਚਾਰਕ ਰੁਚੀਆਂ ਨੂੰ ਜਨਤਕ ਕੀਤਾ ਸੀ।
6. ”ਹਿੰਦੁਸਤਾਨ” ਹਿੰਦੀ ਪੱਤ੍ਰਿਕਾ ਲਈ ਪੱਤਰ ਪ੍ਰੇਰਕ ਦੇ ਤੌਰ ‘ਤੇ ਕੰਮ ਕਰਦੇ 35 ਸਾਲਾ ਨਵੀਨ ਗੁਪਤਾ ਨੂੰ ਮੋਟਰਸਾਈਕਲ ਸਵਾਰ ਜਵਾਨਾਂ ਵੱਲੋਂ ਪੰਜ ਗੋਲੀਆਂ ਮਾਰ ਕੇ ਕਾਨਪੁਰ ਵਿਖੇ ਕਤਲ ਕੀਤਾ ਗਿਆ ਸੀ।
ਭਾਰਤ ਅਤੇ ਪੱਤਰਕਾਰਤਾ : ਬੇਸ਼ੱਕ ਭਾਰਤ ਇੱਕ ਧਰਮ-ਨਿਰਪੱਖ ਲੋਕਰਾਜ ਦੇ ਤੌਰ ਤੇ 26 ਜਨਵਰੀ 1951 ਤੋਂ ਵਿਚਰ ਰਿਹਾ ਹੈ, ਜਿੱਥੇ ਅਨੇਕ ਸੰਪਾਦਕ ਅਤੇ ਰੇਡੀਓ-ਟੈਲੀਵਿਜ਼ਨ ਚੈਨਲਾਂ ਦੇ ਮੁਖੀ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਭਾਰਤੀ ਲੋਕਰਾਜ ਦਾ ਚੌਥਾ ਥੰਮ• ਸਮਝਦੇ ਅਤੇ ਕਰਾਰ ਦਿੰਦੇ ਹਨ, ਪਰ ਉਨ•ਾਂ ਨੂੰ ਆਪਣੀਆਂ ਹੀ ਥੰਮ•ੀਆਂ ਬਾਰੇ ਹੋਰ ਲੋਕਰਾਜੀ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਸੰਸਦੀ ਪ੍ਰਣਾਲੀ ਦੀਆਂ ਡੋਲਦੀਆਂ ਥੰਮ•ੀਆਂ ਨੂੰ ਲੱਗੀ ਸਿਉਂਕ ਵਾਂਗ ਘੱਟ ਖ਼ਬਰ ਹੈ। ਬਹੁਧਰਮੀ, ਬਹੁਭਾਸ਼ੀ ਅਤੇ ਬਹੁਨਸਲੀ ਸੁਤੰਤਰ ਭਾਰਤੀ ਲੋਕਰਾਜ ਦੀ ਥਾਂ ਕੁੱਝ ਸਮੇਂ ਤੋਂ ਇਸ ਦੇ ਇੱਕ-ਪੁਰਖੀ, ਇੱਕ ਧਰਮੀ, ਇੱਕ ਪਾਰਟੀ ਤਾਨਾਸ਼ਾਹੀ ਕਦਮਾਂ ਨੂੰ ਰੋਕਣ ਜਾਂ ਚੁਨੌਤੀ ਦੇਣ ਵਾਲੇ ਭਾਰਤ ਹਿਤੈਸ਼ੀ ਨਿਰਪੱਖ ਪੱਤਰਕਾਰਾਂ ਅਤੇ ਰੇਡੀਓ-ਟੈਲੀਵਿਜ਼ਨ ਚੈਨਲਾਂ ਦੇ ਰਿਪੋਰਟਰਾਂ ਲਈ ਪੂਰਨ ਸੁਰੱਖਿਅਤ ਦੇਸ਼ ਨਹੀਂ ਦਿਸ ਰਿਹਾ, ਜਿਸ ਨੂੰ ਇੱਕ ਤਾਜ਼ਾ ਪ੍ਰਕਾਸ਼ਿਤ ਰਿਪੋਰਟ ਨੇ ਪ੍ਰੈੱਸ ਦੀ ਆਜ਼ਾਦੀ ਬਾਰੇ ਵਿਸ਼ਵ ਸਰਵੇਖਣ ਅਨੁਸਾਰ ਭਾਰਤ ਸੰਸਾਰ ਦੇ 180 ਦੇਸ਼ਾਂ ਦੀ ਸੂਚੀ ਵਿਚ 136ਵੇਂ ਨੰਬਰ ਤੇ ਪੱਤਰਕਾਰਾਂ ਲਈ ਅਸੁਰੱਖਿਅਤ ਕਰਾਰ ਦਿੱਤਾ ਗਿਆ ਹੈ। ਭਾਰਤ ਦਾ ਆਪਣੇ ਆਪ ਨੂੰ ਸਮਝਦਾ ਹਰ ਭਾਰਤ-ਹਿਤੈਸ਼ੀ ਨਿਰਪੱਖ ਪੱਤਰਕਾਰ ਇੱਕ ਵੇਰ ਇਸ ਬਾਰੇ ਸੋਚੇ ਜ਼ਰੂਰ! ਏਹੋ ਮੇਰੀ ਬੇਨਤੀ ਹੈ। ”ਜਿਨਹੇਂ ਨਾਜ਼ ਹੈ ਹਿੰਦ ਪਰ, ਵੋਹ ਕਹਾਂ ਹੈਂ?”  

ਨਰਪਾਲ ਸਿੰਘ ਸ਼ੇਰਗਿੱਲ
ਮੋਬਾਈਲ : +91-94171-04002 (ਇੰਡੀਆ) 
(”.K.) 07903-190 838
5mail : shergill0journalist.com

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top