Home / ਤਾਜ਼ਾ ਖਬਰਾਂ / ਹਾਈ ਕੋਰਟ ਵੱਲੋਂ ਵਿਕਾਸ ਬਰਾਲਾ ਨੂੰ ਜ਼ਮਾਨਤ
ਹਾਈ ਕੋਰਟ ਵੱਲੋਂ ਵਿਕਾਸ ਬਰਾਲਾ ਨੂੰ ਜ਼ਮਾਨਤ

ਹਾਈ ਕੋਰਟ ਵੱਲੋਂ ਵਿਕਾਸ ਬਰਾਲਾ ਨੂੰ ਜ਼ਮਾਨਤ

ਚੰਡੀਗੜ੍ਹ, ਪੰਜਾਬ ਹਰਿਆਣਾ ਹਾਈ ਕੋਰਟ ਨੇ ਅੱਜ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਜ਼ਮਾਨਤ ਦੇ ਦਿੱਤੀ। ਉਸ ਨੂੰ 29 ਸਾਲਾ ਮੁਟਿਆਰ ਦਾ ਪਿੱਛਾ ਕਰਨ ਅਤੇ ਅਗਵਾ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਕਾਸ ਬੀਤੇ ਵਰ੍ਹੇ ਅਗਸਤ ਮਹੀਨੇ ਤੋਂ ਜੇਲ੍ਹ ਵਿੱਚ ਸੀ। ਬਰਾਲਾ ਦੇ ਵਕੀਲ ਵਿਨੋਦ ਘਈ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਵਿਕਾਸ ਇਸ ਮਾਮਲੇ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ, ਜਿਸ ਤੋਂ ਬਾਅਦ ਜਸਟਿਸ ਲੀਜ਼ਾ ਗਿੱਲ ਨੇ ਵਿਕਾਸ ਦੀ ਜ਼ਮਾਨਤ ਮਨਜ਼ੂਰ ਕਰ ਲਈ। ਬਰਾਲਾ ਦੇ ਵਕੀਲ ਨੇ ਦੱਸਿਆ ਕਿ ਬਚਾਅ ਪੱਖ ਵੱਲੋਂ ਅਦਾਲਤ ਵਿੱਚ ਇਸ ਸਬੰਧੀ ਹੁਣ ਤਕ ਕੋਈ ਅਰਜ਼ੀ ਨਹੀਂ ਦਿੱਤੀ ਗਈ ਕਿ ਕਥਿਤ ਦੋਸ਼ੀ ਨੇ ਇਸ ਮਾਮਲੇ ਵਿੱਚ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਖਿਲਾਫ਼ ਸੀਨੀਅਰ ਆਈਏਐਸ ਅਫਸਰ ਦੀ ਧੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਕੋਈ ਕੇਸ ਨਹੀਂ ਬਣਦਾ। ਜ਼ਿਕਰਯੋਗ ਹੈ ਕਿ ਹੇਠਲੀ ਅਦਾਲਤ ਨੇ ਬਰਾਲਾ ਦੀ ਜ਼ਮਾਨਤ ਅਰਜ਼ੀ ਚਾਰ ਵਾਰ ਰੱਦ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਐਫਆਈਆਰ ਦਰਜ ਕਰਾਉਣ ਸਮੇਂ ਮਹਿਲਾ ਦਾ ਪਿਤਾ ਅਤੇ ਉਸ ਦਾ ਵਕੀਲ ਥਾਣੇ ਵਿਚ ਹਾਜ਼ਰ ਸੀ ਅਤੇ ਇਹ ਸੰਭਾਵਨਾ ਹੈ ਕਿ ਪੂਰੀ ਕਹਾਣੀ ਨੂੰ ਤੋੜ ਕੇ ਪੇਸ਼ ਕੀਤਾ ਗਿਆ ਹੋਵੇ। ਨੌਂ ਅਤੇ ਦਸ ਜਨਵਰੀ ਨੂੰ ਜ਼ਿਲ੍ਹਾ ਅਦਾਲਤ ਵਿੱਚ ਵਰਣਿਕਾ ਨਾਲ ਜਿਰ੍ਹਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਪਿਛਲੇ ਮਹੀਨੇ ਜ਼ਿਲ੍ਹਾ ਅਦਾਲਤ ਨੂੰ 11 ਜਨਵਰੀ ਤਕ ਵਰਣਿਕਾ ਨਾਲ ਜਿਰ੍ਹਾ ਮੁਕੰਮਲ ਕਰਨ ਲਈ ਕਿਹਾ ਸੀ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top