Home / ਮਨੋਰੰਜਨ / ਸੰਯੁਕਤ ਰਾਸ਼ਟਰ ਨੇ ਦੀਆ ਮਿਰਜ਼ਾ ਨੂੰ ਬਣਾਇਆ ਵਾਤਾਵਰਨ ਸਦਭਾਵਨਾ ਸਫ਼ੀਰ
ਸੰਯੁਕਤ ਰਾਸ਼ਟਰ ਨੇ ਦੀਆ ਮਿਰਜ਼ਾ ਨੂੰ ਬਣਾਇਆ ਵਾਤਾਵਰਨ ਸਦਭਾਵਨਾ ਸਫ਼ੀਰ

ਸੰਯੁਕਤ ਰਾਸ਼ਟਰ ਨੇ ਦੀਆ ਮਿਰਜ਼ਾ ਨੂੰ ਬਣਾਇਆ ਵਾਤਾਵਰਨ ਸਦਭਾਵਨਾ ਸਫ਼ੀਰ

ਮੁੰਬਈ, 30 ਨਵੰਬਰ
ਅਦਾਕਾਰਾ ਦੀਆ ਮਿਰਜ਼ਾ ਨੂੰ ਸੰਯੁਕਤ ਰਾਸ਼ਟਰ ਵੱਲੋਂ ਭਾਰਤ ਲਈ ਵਾਤਾਵਰਣ ਸਦਭਾਵਨਾ ਸਫੀਰ ਚੁਣਿਆ ਗਿਆ ਹੈ। 35 ਸਾਲਾ ਅਦਾਕਾਰਾ ਨੂੰ ਉਸ ਦੀਆਂ ਵਾਤਾਵਰਣ ਪੱਖੀ ਸੇਵਾਵਾਂ ਬਦਲੇ ਸਦਭਾਵਨਾ ਸਫੀਰ ਬਣਾਇਆ ਗਿਆ ਹੈ।
ਦੀਆ ਮਿਰਜ਼ਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਾਤਾਵਰਣ ਸੰਭਾਲ ਜਿਹੇ ਭਲਾਈ ਕਾਰਜਾਂ ਲਈ ਸੰਯੁਕਤ ਰਾਸ਼ਟਰ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਦੂਸ਼ਣ ਦਾ ਮਸਲਾ ਅੱਜ ਵਾਤਾਵਰਣ ਸੰਭਾਲ ਲਈ ਚੁਣੌਤੀ ਹੈ।
ਉਹ ਕੋਸ਼ਿਸ਼ ਕਰੇਗੀ ਕਿ ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪੱਖੀ ਯਤਨਾਂ ਵਿੱਚ ਭਾਰਤ ਲਈ ਹਰ ਤਰ੍ਹਾਂ ਦੀ ਮਦਦ ਕਰ ਸਕੇ ਤਾਂ ਜੋ ਦੇਸ਼ ਦੇ ਲੋਕਾਂ ਨੂੰ ਬਿਹਤਰ ਭਵਿੱਖ ਮਿਲੇ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਮੁਖੀ ਨੇ ਦੀਆ ਮਿਰਜ਼ਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਭਾਰਤ ਹਵਾ ਪ੍ਰਦੂਸ਼ਣ ਜਿਹੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।  ਦੀਆ, ਸੰਯੁਕਤ ਰਾਸ਼ਟਰ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਨਾਲ ਵਾਤਾਵਰਣ ਪੱਖੀ ਯਤਨਾਂ ਨੂੰ ਹੋਰ ਹੁਲਾਰਾ ਦੇ ਸਕਦੀ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top