Home / ਸੰਪਾਦਕੀ / ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ੇਰਗਿਲ ਦੀ 52 ਸਾਲਾ ਸੰਸਾਰ ਦੀ ਯਾਤਰਾ
ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ੇਰਗਿਲ ਦੀ 52 ਸਾਲਾ ਸੰਸਾਰ ਦੀ ਯਾਤਰਾ

ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼ੇਰਗਿਲ ਦੀ 52 ਸਾਲਾ ਸੰਸਾਰ ਦੀ ਯਾਤਰਾ

ਉਜਾਗਰ ਸਿੰਘ
 ਸੰਸਾਰ ਬਹੁਰੰਗੀ ਹੈ। ਇਸ ਵਿਚ ਅਨੇਕ ਕਿਸਮ ਦੇ ਵਿਅਕਤੀਤਵ ਵਾਲੇ ਲੋਕ ਹੁੰਦੇ ਹਨ। ਆਮ ਤੌਰ ਤੇ ਹਰ ਵਿਅਕਤੀ ਆਪਣਾ ਅਤੇ ਆਪਣੇ ਪਰਿਵਾਰ ਦੀ ਪਰਵਰਿਸ਼ ਲਈ ਹੀ ਸੀਮਤ ਹੁੰਦਾ ਹੈ। ਪ੍ਰੰਤੂ ਕੁਝ ਵਿਰਲੇ ਇਨਸਾਨ ਸਮਾਜ ਬਾਰੇ ਵੀ ਚਿੰਤਾਤੁਰ ਹੁੰਦੇ ਹਨ। ਹਰ ਇਨਸਾਨ ਦਾ ਆਪਣਾ ਧਾਰਮਿਕ ਵਿਸ਼ਵਾਸ਼ ਹੁੰਦਾ ਹੈ ਕਿਉਂਕਿ ਧਰਮ ਨਿੱਜੀ ਫੈਸਲਾ ਹੁੰਦਾ ਹੈ। ਬਹੁਤੇ ਲੋਕ ਆਪਣੇ ਧਰਮ ਪ੍ਰਤੀ ਸੁਚੇਤ ਤਾਂ ਹੁੰਦੇ ਹਨ ਪ੍ਰੰਤੂ ਹੋਰ ਲੋਕਾਂ ਦੇ ਧਰਮ ਬਾਰੇ ਕੀ ਵਿਚਾਰ ਹਨ, ਉਨ•ਾਂ ਵਿਚ ਦਿਲਚਸਪੀ ਨਹੀਂ ਹੁੰਦੀ ਅਤੇ ਨਾ ਹੀ ਆਪਣੇ ਧਰਮ ਦੀ ਪ੍ਰਫੁਲਤਾ ਵਿਚ ਦਿਲਚਸਪੀ ਲੈਂਦੇ ਹਨ, ਪ੍ਰੰਤੂ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਆਪਣੇ ਧਰਮ ਦੇ ਫੈਲਾਓ ਲਈ ਤਤਪਰ ਹੁੰਦੇ ਹਨ। ਉਨ•ਾਂ ਵਿਚੋਂ ਇੱਕ ਅਜਿਹੇ ਉਦਮੀ ਅਤੇ ਧਰਮ ਦੇ ਪਾਸਾਰ ਤੇ ਪ੍ਰਚਾਰ ਲਈ ਬਚਨਬੱਧ ਵਿਅਕਤੀ ਹਨ ਸ੍ਰ.ਨਰਪਾਲ ਸਿੰਘ ਸ਼ੇਰਗਿਲ, ਜਿਹੜੇ ਪਿਛਲੇ 52 ਸਾਲਾਂ ਤੋਂ ਸਿੱਖ ਧਰਮ ਦੇ ਪਾਸਾਰ ਲਈ ਸੰਸਾਰ ਦੀ ਪਰਕਰਮਾ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਪਹੁੰਚ ਰਹੇ ਹਨ। ਆਮ ਤੌਰ ਤੇ ਸੰਸਾਰ ਵਿਚ ਆਪੋ ਆਪਣੇ ਧਰਮਾਂ ਦੀ ਵਿਚਾਰਧਾਰਾ ਦੇ ਫੈਲਾਓ ਲਈ ਉਨ•ਾਂ ਦੇ ਅਨੁਆਈਆਂ ਵੱਲੋਂ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲੇ ਕੀਤੇ ਜਾਂਦੇ ਹਨ। ਇਹ ਉਪਰਾਲੇ ਉਨ•ਾਂ ਧਰਮਾਂ ਨਾਲ ਸੰਬੰਧਤ ਧਾਰਮਿਕ ਸੰਸਥਾਵਾਂ ਯੋਜਨਾਬੱਧ ਢੰਗ ਨਾਲ ਪ੍ਰੋਗਰਾਮ ਉਲੀਕਕੇ ਕਰਦੀਆਂ ਹਨ। ਉਨ•ਾਂ ਸੰਸਥਾਵਾਂ ਦੇ ਮੁੱਖੀ ਪ੍ਰਸਿਧ ਵਿਦਵਾਨ ਹੁੰਦੇ ਹਨ, ਜਿਨ•ਾਂ ਨੂੰ ਆਪਣੇ ਧਰਮ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ। ਸੰਸਾਰ ਦੇ ਪ੍ਰਮੁੱਖ ਧਰਮਾਂ ਵਿਚ ਸਿੱਖ ਧਰਮ ਵੀ ਆਉਂਦਾ ਹੈ। ਸਿੱਖ ਧਰਮ ਸਾਰੇ ਧਰਮਾਂ ਨਾਲੋਂ ਨਵਾਂ ਅਤੇ ਆਧੁਨਿਕ ਹੈ। ਸਿਰਫ 500 ਸਾਲ ਪੁਰਾਣਾ। ਸਿੱਖ ਧਰਮ ਦੀ ਵਿਚਾਰਧਾਰਾ ਉਪਰ ਪਹਿਰਾ ਦੇਣ ਅਤੇ ਇਸਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਕਾਇਦਾ ਭਾਰਤ ਦੇ ਸੰਵਿਧਾਨ ਵਿਚ ਇੱਕ ਸੰਸਥਾ ਦਾ ਪ੍ਰਬੰਧ ਕੀਤਾ ਗਿਆ ਹੈ। ਉਸ ਸੰਸਥਾ ਦਾ ਨਾਮ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਸੰਵਿਧਾਨ ਵਿਚ 1925 ਦੇ ਗੁਰਦੁਆਰਾ ਐਕਟ ਅਧੀਨ ਬਣਾਈ ਗਈ ਹੈ। ਅੰਮ੍ਰਿਤਸਰ ਅਤੇ ਦਿੱਲੀ  ਵਿਖੇ ਇਹ ਦੋ ਸੰਸਥਾਵਾਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਦਾ ਕੰਮ ਕਰਦੀਆਂ ਹਨ। ਇਨ•ਾਂ ਸੰਸਥਾਵਾਂ ਦਾ ਹਜ਼ਾਰਾਂ ਕਰੋੜਾਂ ਦਾ ਸਾਲਾਨਾ ਬਾਕਾਇਦਾ ਬਜਟ ਹੈ, ਜਿਸ ਵਿਚ ਗੁਰੂ ਘਰ ਦਾ ਹਰ ਸ਼ਰਧਾਲੂ ਆਪਣੀ ਸ਼ਰਧਾ ਅਨੁਸਾਰ ਯੋਗਦਾਨ ਪਾਉਂਦਾ ਹੈ। ਇਨ•ਾਂ ਸੰਸਥਾਵਾਂ ਦੇ ਮੈਂਬਰ ਸਿੱਖ ਧਰਮ ਦੇ ਅਨੁਆਈਆਂ ਵੱਲੋਂ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਅਤੇ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵੀ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਇਨ•ਾਂ ਸੰਸਥਾਵਾਂ ਦੇ ਹੋਂਦ ਵਿਚ ਆਉਣ ਤੋਂ 92 ਸਾਲਾਂ ਤੱਕ ਵੀ ਸਿੱਖ ਧਰਮ ਦਾ ਸਹੀ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਸਕਿਆ। ਸਗੋਂ ਇਹ ਸੰਸਥਾਵਾਂ ਸਿੱਖ ਧਰਮ ਨੂੰ ਸੰਕੋੜਨ ਵਿਚ ਯੋਗਦਾਨ ਪਾ ਰਹੀਆਂ ਹਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਹ ਸੰਸਥਾਵਾਂ ਆਪਣੀ  ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੀਆਂ ਹਨ। ਸਿੱਖ ਧਰਮ ਦੇ ਪੈਰੋਕਾਰ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਵਿਚ ਪਰਵਾਸ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਪੀੜ•ੀ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਦਾ ਸਿੱਖ ਧਰਮ ਦਾ ਸਫਰ ਬੜਾ ਜਦੋਜਹਿਦ ਵਾਲਾ ਰਿਹਾ, ਜਿਸ ਕਰਕੇ ਸਿੱਖ  ਧਰਮ ਦੇ ਸੇਵਕਾਂ ਦਾ ਸੁਭਾਅ ਅਣਸੁਖਾਵੇਂ ਹਾਲਾਤ ਵਿਚ ਵੀ ਧਰਮ ਲਈ ਕੁਰਬਾਨੀ ਦੇਣ ਵਾਲਾ ਬਣ ਗਿਆ ਹੈ। ਪਟਿਆਲਾ ਜਿਲ•ੇ ਦੇ ਪਿੰਡ ਮਜਾਲ ਖ਼ੁਰਦ ਦਾ ਜੰਮਪਲ ਅਤੇ ਬਰਤਾਨੀਆਂ ਦੇ ਲੰਦਨ ਸ਼ਹਿਰ ਵਿਚ 1966 ਤੋਂ ਪੱਤਰਕਾਰੀ ਅਤੇ ਆਪਣਾ ਕਾਰੋਬਾਰ ਕਰਨ ਵਾਲਾ ਨਰਪਾਲ ਸਿੰਘ ਸ਼ੇਰਗਿੱਲ ਇਕੱਲਾ ਅਜਿਹਾ ਸਿੱਖ ਧਰਮ ਦਾ ਪੈਰੋਕਾਰ ਹੈ, ਜਿਹੜਾ ਇਨ•ਾਂ ਸਾਰੀਆਂ ਸੰਸਥਾਵਾਂ ਨਾਲੋਂ  ਜ਼ਿਆਦਾ ਸਿੱਖ ਧਰਮ ਦੀ  ਵਿਚਾਰਧਾਰਾ ਦਾ ਪਹਿਰੇਦਾਰ ਬਣਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੱਸੇ ਮਾਰਗ ਉਪਰ ਤੁਰਦਾ ਹੋਇਆ ਸਮੁਚੇ ਸੰਸਾਰ ਵਿਚ ਸਿੱਖ ਧਰਮ ਦੇ ਫ਼ਲਸਫ਼ੇ ਨੂੰ ਪਿਛਲੇ 52 ਸਾਲਾਂ ਤੋਂ ਲੋਕਾਂ ਤੱਕ ਪਹੁੰਚਾਕੇ ਪ੍ਰਚਾਰ ਅਤੇ ਪ੍ਰਸਾਰ ਕਰ ਰਿਹਾ ਹੈ। ਉਸਦੀਆਂ ਪ੍ਰਕਾਸ਼ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਸੰਸਥਾ ਜਿਤਨਾ ਇਕੱਲਾ ਇਕੱਹਰਾ ਵਿਅਕਤੀ ਕੰਮ ਕਰ ਰਿਹਾ ਹੈ। ਸਿੱਖ ਧਰਮ ਦੇ ਪ੍ਰਚਾਰ ਦਾ ਮੁੱਖ ਕੇਂਦਰ ਗੁਰਦੁਆਰੇ ਹੁੰਦੇ ਹਨ, ਉਨ•ਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਫਰਮਾਨ, ਗੁਰੂ ਮਾਨਿਓ ਗ੍ਰੰਥ, ਨੂੰ ਸੰਸਾਰ ਭਰ ਵਿਚ ਪੂਰਬ ਤੋਂ  ਪੱਛਮ ਤੱਕ ਪਰਕਰਮਾ ਕਰਕੇ ਸਭ ਤੋਂ ਪਹਿਲਾਂ1985 ਵਿਚ ਸੰਸਾਰ ਭਰ ਦੇ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਦੀ ਇੱਕ 250 ਪੰਨਿਆਂ ਦੀ ਅੰਤਰਰਾਸ਼ਟਰੀ ਡਾਇਰੈਕਟਰੀ ਅੰਗਰੇਜ਼ੀ ਭਾਸ਼ਾ ਵਿਚ ਪ੍ਰਕਾਸ਼ਤ ਕਰਕੇ ਸਿੱਖ ਜਗਤ ਨੂੰ ਭੇਂਟ ਕੀਤੀ ਸੀ। ਇਸ ਡਾਇਰੈਕਟਰੀ ਵਿਚ ਅਫ਼ਗਾਨਿਸਤਾਨ ਤੋਂ ਜਾਂਬੀਆ ਤੱਕ ਦੇ ਏ ਟੂ ਜੈਡ ਗੁਰਦੁਆਰਾ ਸਾਹਿਬਾਨ ਦੀ ਸੂਚੀ ਅਤੇ ਪੰਜ ਤਖ਼ਤਾਂ ਦੀ ਸੂਚੀ ਤਸਵੀਰਾਂ ਸਮੇਤ ਸ਼ਾਮਲ ਹੈ। ਇਸ ਡਾਇਰੈਕਟਰੀ ਦੇ ਪਹਿਲੇ ਪੰਨੇ ਉਪਰ ਇੱਕ ਖੰਡਾ ਪ੍ਰਕਾਸ਼ਤ ਕੀਤਾ ਹੈ, ਜਿਸ ਵਿਚ ਜਪੁਜੀ ਸਾਹਿਬ ਦੀ ਪੂਰੀ ਬਾਣੀ ਲਿਖੀ ਹੋਈ ਹੈ। ਇਸ ਤੋਂ ਬਾਅਦ ਨਰਪਾਲ ਸਿੰਘ ਸ਼ੇਰਗਿੱਲ ਨੇ 2004 ਵਿਚ ਸਿੱਖ ਸ਼ਤਾਬਦੀ ਸੁਵੀਨੀਰ ਪੰਜਾਬੀ ਅਤੇ ਅੰਗਰੇਜ਼ੀ ਦੋ ਭਾਸ਼ਾਵਾਂ ਵਿਚ ਪ੍ਰਕਾਸ਼ਤ ਕੀਤਾ ਜਿਸ ਵਿਚ ਸਿੱਖ ਪਰਵਾਸ ਅਤੇ ਸਿੱਖ ਧਰਮ ਦਾ ਵਿਕਾਸ ਬਾਰੇ ਪੂਰੀ ਜਾਣਕਾਰੀ ਉਪਲਭਧ ਕਰਵਾਈ ਸੀ। ਇਸ ਸੁਵੀਨੀਰ ਵਿਚ ਸਿੱਖ ਵਿਦਵਾਨਾਂ ਦੇ ਲੇਖ ਵੀ ਪ੍ਰਕਾਸ਼ਤ ਕੀਤੇ ਗਏ, ਜਿਨ•ਾਂ ਵਿਚ ਸਿੱਖ ਸ਼ਤਾਬਦੀਆਂ ਦੀ  ਮਹੱਤਤਾ ਅਤੇ  ਪਰਵਾਸ ਵਿਚ ਸਿੱਖ ਵਿਰੋਧੀ ਨਸਲਵਾਦ ਅਤੇ ਹੋਰ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ  ਗਈ ਸੀ। ਇਸ ਤੋਂ ਇਲਾਵਾ ਸੰਸਾਰ ਦੇ ਮਹੱਤਵਪੂਰਨ ਗੁਦੁਆਰਿਆਂ ਦੀਆਂ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ ਸਨ। ਜਦੋਂ 2005 ਵਿਚ ਫਰਾਂਸ ਦੇ ਸਕੂਲਾਂ ਵਿਚ ਦਸਤਾਰ ਸਜਾਉਣ ਉਪਰ ਪਾਬੰਦੀ ਲਗਾਈ, ਅਮਰੀਕਾ ਵਿਚ 9-11 ਦੇ ਹਮਲੇ  ਅਤੇ ਸਿੱਖਾਂ ਵਿਰੁਧ ਸ਼ੁਰੂ ਹੋਏ ਨਸਲੀ ਹਮਲਿਆਂ ਤੋਂ ਬਾਅਦ ਦਸਤਾਰ ਦੀ ਮਹੱਤਤਾ ਬਾਰੇ ਗੋਰਿਆਂ ਨੂੰ ਜਾਣਕਾਰੀ ਦੇਣ ਦੇ ਇਰਾਦੇ ਨਾਲ 2005 ਵਿਚ ਵੈਸਾਖੀ ਅੰਤਰਾਸ਼ਟਰੀ ਸੁਵੀਨੀਰ ਪ੍ਰਕਾਸ਼ਤ ਕੀਤਾ, ਜਿਸ ਵਿਚ ਮੁੱਖ ਪੰਨੇ ਉਪਰ ਪੰਜ ਪਿਆਰਿਆਂ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਅੰਮ੍ਰਿਤ ਛਕਾਉਣ ਦੀ ਤਸਵੀਰ ਅਤੇ ਸੰਸਾਰ ਵਿਚ ਨਾਮਣਾ ਖੱਟਣ ਵਾਲੇ ਸਿੱਖਾਂ ਦੀਆਂ ਤਸਵੀਰਾਂ ਵੀ  ਪ੍ਰਕਾਸ਼ਤ ਕੀਤੀਆਂ ਜਿਨ•ਾਂ ਨੇ ਸਿੱਖਾਂ ਦਾ ਸੰਸਾਰ ਵਿਚ ਨਾਮ ਰੌਸ਼ਨ ਕੀਤਾ। ਉਨ•ਾਂ ਵਿਚ ਮਾਰਸ਼ਲ ਅਰਜਨ ਸਿੰਘ, ਯੋਗੀ ਹਰਭਜਨ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਆਦਿ ਸ਼ਾਮਲ ਹਨ। ਇਹ ਸੋਵੀਨਰ ਅਪ੍ਰੈਲ 2005 ਦੇ ਸ਼ੁਰੂ ਵਿਚ ” ਰੋਜ਼ਾਨਾ ਅਜੀਤ ” ਦੇ ਦਫ਼ਤਰ ਵਿਚ ਸਾਬਕਾ ਐਮ.ਪੀ.ਅਤੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਵਿਚ ਦਸਤਾਰਾਂ ਦੇ ਵੱਖ-ਵੱਖ ਜੋ ਸਟਾਈਲ ਹਨ, ਉਨ•ਾਂ ਵਾਲੇ ਮਹੱਤਵਪੂਰਨ ਵਿਅਕਤੀਆਂ ਦੀਆਂ ਤਸਵੀਰਾਂ ਪ੍ਰਕਾਸ਼ਤ ਕਰਕੇ ਦਰਸਾਇਆ ਗਿਆ ਹੈ ਕਿ  ਸਿੱਖ  ਵੱਖਰੇ-ਵੱਖਰੇ ਢੰਗ ਨਾਲ ਦਸਤਾਰਾਂ ਸਜਾਉਂਦੇ ਹਨ। ਇਹ ਇਸ ਕਰਕੇ ਦਰਸਾਇਆ ਗਿਆ ਹੈ ਕਿਉਂਕਿ ਸੰਸਾਰ ਦੇ ਕਈ ਦੇਸ਼ਾਂ ਵਿਚ ਮੁਸਲਮਾਨਾਂ ਦੇ ਭੁਲੇਖੇ ਨਾਲ ਨਸਲੀ ਹਮਲੇ ਹੋ ਰਹੇ ਸਨ ਕਿਉਂਕਿ ਸਿੱਖਾਂ ਦੀਆਂ ਦਸਤਾਰਾਂ ਮੁਲਮਾਨ ਭਾਈਚਾਰੇ ਨਾਲ ਰਲਦੀਆਂ ਮਿਲਦੀਆਂ ਸਨ। ਇਸ ਵਿਚ  ਸਭ ਤੋਂ ਪਹਿਲਾਂ ਸੰਸਾਰ ਵਿਚ ਜਿਹੜੇ ਗੁਰਦੁਆਰੇ ਸਥਾਪਤ ਕੀਤੇ ਗਏ ਸਨ, ਉਨ•ਾਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਜਿਹੜੇ ਵਿਅਕਤੀਆਂ ਨੇ ਇਨ•ਾਂ ਗੁਰਦੁਆਰਿਆਂ ਨੂੰ ਸਥਾਪਤ ਕਰਨ ਵਿਚ  ਯੋਗਦਾਨ ਪਾਇਆ ਸੀ, ਉਨ•ਾਂ ਬਾਰੇ ਵੀ ਦਰਸਾਇਆ ਗਿਆ ਸੀ। ”ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ” ਜਾਂ ਪੰਜਾਬੀ ਵਿਚ ” ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ ” ਨਾਮ ਦੀ ਇਕ ਪੁਸਤਕ ਉਹ ਹਰ ਸਾਲ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਲਗਾਤਾਰ 20 ਸਾਲ ਤੋਂ ਪ੍ਰਕਾਸ਼ਤ ਕਰਦਾ ਆ ਰਿਹਾ ਹੈ। ਉਸਦੀ ਕਮਾਲ ਇਸ ਗੱਲ ਵਿਚ ਹੈ ਕਿ ਉਹ ਆਪਣੀ ਇਹ ਸਾਲਾਨਾ ਵੱਡ- ਅਕਾਰੀ ਪੁਸਤਕ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਦੇਸ਼ਾਂ ਦੀਆਂ ਸੰਸਦਾਂ ਵਿਚ ਉਥੋਂ ਦੇ ਪੰਜਾਬੀ ਸੰਸਦ ਦੇ ਮੈਂਬਰਾਂ ਤੋਂ ਜਾਰੀ ਕਰਵਾਉਂਦਾ ਰਹਿੰਦਾ ਹੈ। ਉਸਨੇ ਸਿੱਖਾਂ ਦੀ ਪਛਾਣ ਲਈ ਅੰਤਰਰਾਸ਼ਟਰੀ ਵੈਸਾਖ਼ੀ ਸੁਵੀਨਰ-2017 ਦਸਤਾਰ ਬਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਕੇ ਸੰਸਾਰ ਭਰ ਦੇ ਸੰਸਦ ਮੈਂਬਰਾਂ ਅਤੇ ਸਫਾਰਤਖਾਨਿਆਂ ਤੱਕ ਪਹੁੰਚਾਇਆ ਤਾਂ ਜੋ ਉਨ•ਾਂ ਨੂੰ ਪਤਾ ਲੱਗ ਸਕੇ ਕਿ ਸਿੱਖਾਂ ਦੀ ਪਛਾਣ ਕੀ ਹੈ। ਇਸ ਸੁਵੀਨਰ ਦੇ ਮੁੱਖ ਪੰਨੇ ” ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹਉ ਕਰੂੰ ਨਿਵਾਸ।” ਦੇ ਸਿਰਲੇਖ ਹੇਠ ਮਹੱਤਵਪੂਰਨ ਪੰਜਾਬੀ ਸਿੱਖਾਂ ਦੀਆਂ ਤਸਵੀਰਾਂ ਜਿਨ•ਾਂ ਵਿਚ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਅਮਰੀਕਾ ਦੇ ਉਦੋਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੰਤਰੀ ਨਵਦੀਪ ਸਿੰਘ ਬੈਂਸ, ਫ਼ੌਜ ਮੁੱਖੀ ਜਨਰਲ ਬਿਕਰਮ ਸਿੰਘ, ਰਾਸ਼ਟਰਪਤੀ ਪ੍ਰਣਾਬ ਮੁਕਰਜੀ ਨਾਲ ਡਾ.ਬਰਜਿੰਦਰ ਸਿੰਘ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾਲ ਕੈਪਟਨ ਅਮਰਿੰਦਰ ਸਿੰਘ, ਇੰਗਲੈਂਡ ਦੀ ਪ੍ਰਧਾਨ ਮੰਤਰੀ ਟਰੀਸਾ ਮੇਅ ਨਾਲ ਸੋਲੀਲਿਸਟਰ ਗੁਰਪਾਲ ਸਿੰਘ ਉਪਲ ਅਤੇ ਸੰਸਾਰ ਜੰਗਾਂ ਵਿਚ ਹਿੱਸਾ ਲੈਣ ਵਾਲੇ ਸਿੱਖ ਫ਼ੌਜੀਆਂ ਦੀਆਂ ਤਸਵੀਰਾਂ ਸ਼ਾਮਲ ਹਨ। ਇਸ ਤੋਂ ਇਲਾਵਾ 350 ਪ੍ਰਸਿਧ ਪੰਜਾਬੀ ਸਿੱਖਾਂ ਦੀਆਂ ਦਸਤਾਰਾਂ ਵਾਲੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ।
   ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਜਿਸਨੇ ਸਿੱਖ ਕੌਮ ਨੂੰ ਦਸਤਾਰ ਸਜਾਉਣ ਦੀ ਇਜ਼ਾਜਤ ਦੇ ਕੇ ਹਰ ਸਿੱਖ ਨੂੰ ਸਰਦਾਰ ਦਾ ਖ਼ਿਤਾਬ ਦਿੱਤਾ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਉਪਰ ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ ਅੰਤਰਰਾਸ਼ਟਰੀ ਸਚਿਤਰ ਰੰਗਦਾਰ ਡਾਇਰੈਕਟਰੀ-2017 ਦਾ ਵਿਸ਼ੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਅੰਕ ਪ੍ਰਕਾਸ਼ਤ ਕਰਕੇ ਸੱਚੀ ਸ਼ਰਧਾਂਜਲੀ ਭੇਂਟ ਕੀਤੀ। ਇਹ ਪੁਸਤਕ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਵਿਖੇ  ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਹੋਰ ਤਖ਼ਤਾਂ ਦੇ ਜਥੇਦਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਮੂਹਕ ਤੌਰ ਤੇ ਜਾਰੀ ਕੀਤੀ। ਇਸ ਤੋਂ ਬਾਅਦ ਬਰਤਾਨੀਆਂ ਅਤੇ ਕੈਨੇਡਾ ਦੀਆਂ ਸੰਸਦਾਂ ਵਿਚ ਵੀ ਜ਼ਾਰੀ ਕੀਤੀ ਗਈ। ਇਸਦਾ ਭਾਵ ਇਹ ਸੀ ਕਿ ਸਿੱਖਾਂ ਦੀ  ਦਸਤਾਰ ਬਾਰੇ ਜਾਣਕਾਰੀ ਗੋਰਿਆਂ ਨੂੰ ਦਿੱਤੀ ਜਾ ਸਕੇ ਤਾਂ ਜੋ ਸਿੱਖਾਂ ਵਿਰੁਧ ਨਸਲੀ ਵਿਤਕਰਿਆਂ ਨੂੰ ਰੋਕਿਆ ਜਾ ਸਕੇ। ਨਰਪਾਲ ਸਿੰਘ ਸ਼ੇਰਗਿਲ ਇਕ ਸੁਚੇਤ, ਸ਼ਰਧਾਵਾਨ ਅਤੇ ਗੁਰਮਤਿ ਦਾ ਧਾਰਨੀ ਸਿੱਖ ਦੇ ਤੌਰ ਤੇ ਸਥਾਪਤ ਹੋ ਚੁੱਕਾ ਹੈ। ਉਸਦੀ ਇਕ ਹੋਰ ਵਿਲੱਖਣ ਕਮਾਲ ਹੈ ਕਿ ਉਸਨੇ ਇਨ•ਾਂ ਪੁਸਤਕਾਂ ਵਿਚ ਹਰ ਉਸ ਪੰਜਾਬੀ ਸਿੱਖ ਬਾਰੇ ਜਾਣਕਾਰੀ ਉਪਲਭਧ ਕਰਵਾਈ ਹੈ ਜਿਸਨੇ ਚੰਗਾ ਕੰਮ ਕਰਕੇ ਸੰਸਾਰ ਵਿਚ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਵਿਅਕਤੀ ਵੱਲੋਂ ਆਪਣੇ ਪੱਧਰ ਤੇ ਖ਼ਰਚਾ ਕਰਕੇ ਸਿੱਖ ਧਰਮ ਦੇ ਪੈਰੋਕਾਰਾਂ ਦੀ ਸੇਵਾ ਵਿਚ ਸ਼ਲਾਘਾਯੋਗ ਕੰਮ ਕਰਕੇ ਸਿੱਖ ਸੰਸਥਾਵਾਂ ਨੂੰ ਬਹੁਤ ਜਾਣਕਾਰੀ ਦਿੱਤੀ ਹੈ। ਉਸਦੀ ਸਿੱਖੀ ਲਈ ਕੀਤੀ ਸੇਵਾ ਨੂੰ ਮੁੱਖ ਰਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਤਿਕਾਰਯੋਗ ਜਥੇਦਾਰ ਅਕਾਲ  ਤਖ਼ਤ ਅੰਮ੍ਰਿਤਸਰ ਨੇ ਸਤੰਬਰ 1995 ਦੇ ਵਿਸ਼ਵ ਸਿੱਖ ਸੰਮੇਲਨ ਵੇਲੇ ਸਿਰੋਪਾਓ ਦੀ ਬਖ਼ਸ਼ਿਸ਼ ਕਰਕੇ ਸਨਮਾਨਿਤ ਕੀਤਾ ਸੀ। ਵਾਹਿਗੁਰੂ ਉਸਨੂੰ ਹੋਰ ਸਮਰੱਥਾ ਬਖ਼ਸ਼ੇ ਤਾਂ ਜੋ ਭਵਿਖ ਵਿਚ ਵੀ ਉਹ ਸਿੱਖ ਧਰਮ ਦੀ ਬਿਹਤਰੀ, ਪ੍ਰਚਾਰ ਅਤੇ ਪ੍ਰਸਾਰ ਲÂਂੀ ਹੋਰ ਉਤਸ਼ਾਹ ਨਾਲ ਕੰਮ ਕਰ ਸਕੇ।
                                   ਸਾਬਕਾ ਜਿਲ•ਾ ਲੋਕ ਸੰਪਰਕ ਅਧਿਕਾਰੀ
                                     ਮੋਬਾਈਲ-94178 13072

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top