Home / ਤਾਜ਼ਾ ਖਬਰਾਂ / ਸਨਅਤਾਂ ਨੂੰ ਸਸਤੀ ਬਿਜਲੀ ਲਈ 748 ਕਰੋੜ ਸਬਸਿਡੀ ਦੇਣ ਦੇ ਹੁਕਮ
ਸਨਅਤਾਂ ਨੂੰ ਸਸਤੀ ਬਿਜਲੀ ਲਈ 748 ਕਰੋੜ ਸਬਸਿਡੀ ਦੇਣ ਦੇ ਹੁਕਮ

ਸਨਅਤਾਂ ਨੂੰ ਸਸਤੀ ਬਿਜਲੀ ਲਈ 748 ਕਰੋੜ ਸਬਸਿਡੀ ਦੇਣ ਦੇ ਹੁਕਮ

ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017-18 ਲਈ ਸਨਅਤਾਂ ਨੂੰ ਸਸਤੀ ਬਿਜਲੀ ਦੇਣ ਲਈ 748 ਕਰੋੜ ਰੁਪਏ ਦੀ ਸਬਸਿਡੀ ਸਹਿਣ ਕਰਨ ਲਈ ਬਿਜਲੀ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਸਨਅਤਾਂ ਨੂੰ ਪੰਜ ਰੁਪਏ ਦੇ ਹਿਸਾਬ ਬਿਜਲੀ ਦੇਣ ਲਈ ਵੀ ਕਿਹਾ ਹੈ।
ਡਿਪਟੀ ਸੈਕਟਰੀ (ਪਾਵਰ) ਨੇ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਥਐਸ਼ਈਥਆਰਥਸੀਥ) ਨੂੰ ਪੱਤਰ ਲਿਖ ਕੇ ਸਬਸਿਡੀ ਸਹਿਣ ਕਰਨ ਸਬੰਧੀ ਸਕਰਾਰ ਦਾ ਫੈਸਲਾ ਲਾਗੂ ਕਰਨ ਲਈ ਆਖਿਆ ਹੈ। ਪੱਤਰ ਅਨੁਸਾਰ ਸਨਅਤ ਦੀਆਂ ਸ਼੍ਰੇਣੀਆਂ, ਦਰਮਿਆਨੀ ਸਪਲਾਈ (ਐੱਮਐੱਸ਼) ਅਤੇ ਵੱਡੀ ਸਪਲਾਈ (ਐੱਲਐੱਸ) ਲਈ ਸੂਬਾ ਸਰਕਾਰ ਵਧੀਆਂ ਹੋਈਆਂ ਦਰਾਂ ਦੀਆਂ ਅਪਰੈਲ ਤੋਂ ਅਕਤੂਬਰ 2017 ਤੱਕ 50 ਫੀਸਦੀ ਵਿੱਤੀ ਦੇਣਦਾਰੀਆਂ ਸਹਿਣ ਕਰੇਗੀ। 300 ਕਰੋੜ ਰੁਪਏ ਅਤੇ ਬਕਾਇਆ ਉਦਯੋਗ ਵੱਲੋਂ ਸਹਿਣ ਕੀਤਾ ਜਾਵੇਗਾ ਜੋ ਬਕਾਏ ਦਾ ਵਿਆਜ ਮੁਕਤ 12 ਬਰਾਬਰ ਮਾਸਿਕ ਕਿਸਤਾਂ ਵਿੱਚ ਭੁਗਤਾਨ ਕਰੇਗਾ। ਪੀਥਐਸ਼ਈਥਆਰਥਸੀਥ ਵੱਲੋਂ ਲਿਆਂਦੀਆਂ ਦੋ ਪੜਾਵੀ ਬਿਜਲੀ ਦਰਾਂ ਅਮਲ ਵਿੱਚ ਆ ਗਈਆਂ ਹਨ ਜੋ ਪਹਿਲੀ ਜਨਵਰੀ ਤੋਂ 31 ਮਾਰਚ 2018 ਤੱਕ ਦਰਮਿਆਨੀ ਸਪਲਾਈ ਅਤੇ ਵੱਡੀ ਸਪਲਾਈ ਦੀ ਸ਼੍ਰੇਣੀ ਲਈ ਵੱਧ ਤੋਂ ਵੱਧ ਦਰ (ਐਮਥਓਥਆਰ) ਦੇ ਅਨੁਸਾਰ ਹਨ। ਇਕ ਪੜਾਵੀ ਬਿਜਲੀ ਦਰਾਂ ਜੋ ਪੀਥਐੱਸ਼ਈਥਆਰਥਸੀਥ ਨੇ ਸਾਲ 2017-18 ਲਈ ਨਿਰਧਾਰਤ ਕੀਤੀਆਂ ਸਨ, ਐਮਥਐਮਥਸੀਥ ਅਨੁਸਾਰ ਹੋਣਗੀਆਂ। ਸੂਬਾ ਸਰਕਾਰ ਇਸ ਵਿੱਤੀ ਦੇਣਦਾਰੀ ਦਾ 50 ਕਰੋੜ ਰੁਪਏ ਸਹਿਣ ਕਰੇਗੀ।
ਸਨਅਤੀ ਬਿਜਲੀ ਦਰਾਂ ਦਾ ਬੋਝ ਵੰਡਾਉਣ ਦਾ ਫੈਸਲਾ ਉਦਯੋਗ ਦੇ ਨੁਮਾਇੰਦਿਆਂ ਵਲੋਂ ਬਿਜਲੀ ਅਤੇ ਜਲ ਸਰੋਤ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ 19 ਦਸੰਬਰ ਨੂੰ ਪੇਸ਼ ਕੀਤੀਆਂ ਵਿਚਾਰਾਂ ਦੇ ਪ੍ਰਸੰਗ ਵਿੱਚ ਕੀਤਾ ਗਿਆ ਹੈ। ਮੀਟਿੰਗ ਵਿੱਚ ਕੀਤੇ ਫੈਸਲੇ ਦੀ ਪੁਸ਼ਟੀ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਦੌਰਾਨ ਹੋਵੇਗੀ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top