Home / ਮਨੋਰੰਜਨ / ਸ਼ਰਮਨਾਕ ਹੈ ਸੋਸ਼ਲ ਮੀਡੀਆ ‘ਤੇ ਬੇਤੁਕੀਆਂ ਗੱਲਾਂ ਕਰਨਾ : ਸਲਮਾਨ ਖਾਨ
ਸ਼ਰਮਨਾਕ ਹੈ ਸੋਸ਼ਲ ਮੀਡੀਆ ‘ਤੇ ਬੇਤੁਕੀਆਂ ਗੱਲਾਂ ਕਰਨਾ : ਸਲਮਾਨ ਖਾਨ

ਸ਼ਰਮਨਾਕ ਹੈ ਸੋਸ਼ਲ ਮੀਡੀਆ ‘ਤੇ ਬੇਤੁਕੀਆਂ ਗੱਲਾਂ ਕਰਨਾ : ਸਲਮਾਨ ਖਾਨ

ਮੁੰਬਈ — ਬਾਲੀਵੁੱਡ ਅਦਾਕਾਰਾ ਸਲਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਬਹੁਤ ਅਹਿਮ ਹੈ ਪਰ ਅੱਜ ਦੇ ਸਮੇਂ ਵਿਚ ਇਸ ਦੀ ਪਾਜ਼ੇਟਿਵ ਵਰਤੋਂ ਘੱਟ ਅਤੇ ਨੈਗੇਟਿਵ ਵਰਤੋਂ ਵੱਧ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਨੈਗਟੇਵਿਟੀ ਬਹੁਤ ਹੁੰਦੀ ਜਾ ਰਹੀ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ ‘ਤੇ ਜਿਹੜੇ ਵਿਅਕਤੀ ਫੇਕ ਅਕਾਊਂਟ ਬਣਾਉਂਦੇ ਹਨ, ਉਹ ਗਾਲ੍ਹਾਂ ਲਿਖਦੇ ਹਨ, ਬੇਤੁਕੇ ਕੁਮੈਂਟ ਕਰਦੇ ਹਨ। ਇਹ ਸਭ ਬਹੁਤ ਗਲਤ ਹੈ। ਜਦੋਂ ਉਹ ਆਪਣੀ ਅਸਲੀ ਪਛਾਣ ਨਾਲ ਅਕਾਊਂਟ ਬਣਾਉਣਗੇ ਤਾਂ ਸ਼ਾਇਦ ਘਟੀਆ ਗੱਲਾਂ ਨਹੀਂ ਕਰਨਗੇ। ਮੈਂ ਤਾਂ ਇਹ ਸੋਚਦਾ ਹਾਂ ਕਿ ਕੋਈ ਇਨਸਾਨ ਸੋਸ਼ਲ ਮੀਡੀਆ ‘ਤੇ ਅਜਿਹੀਆਂ ਗੰਦੀਆਂ ਗੱਲਾਂ ਕਿਵੇਂ ਕਰ ਸਕਦਾ ਹੈ? ਕੀ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਇਹੀ ਸਿਖਾਇਆ ਹੈ। ਕਿੰਨਾ ਸ਼ਰਮਨਾਕ ਹੈ ਇਹ ਸਭ ਕੁਝ। ਅੱਜ ਦੇ ਸਮੇਂ ਵਿਚ ਕਿਸੇ ਨੂੰ ਕੋਈ ਸ਼ਰਮ ਹੀ ਨਹੀਂ। ਜਦੋਂ ਸਾਡੇ ਟੀਚਰ ਜਾਂ ਮਾਤਾ-ਪਿਤਾ ਸਾਨੂੰ ਝਿੜਕਦੇ ਹੁੰਦੇ ਸਨ ਤਾਂ ਅਸੀਂ ਇਹੀ ਸੋਚਦੇ ਰਹਿੰਦੇ ਸੀ ਕਿ ਉਨ੍ਹਾਂ ਕੋਲੋਂ ਮੁਆਫੀ ਕਿਵੇਂ ਮੰੰਗੀਏ ਪਰ ਹੁਣ ਅਜਿਹਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਲਮਾਨ-ਕੈਟਰੀਨਾ ਸਟਾਰਰ ਫਿਲਮ ‘ਟਾਈਗਲ ਜ਼ਿੰਦਾ ਹੈ’ ਫਿਲਮ ਇਸ ਸ਼ੁੱਕਰਵਾਰ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਐਕਸ਼ਨਜ਼ ਤੇ ਰੋਮਾਂਸ ਨਾਲ ਭਰਪੂਰ ਹੋਵੇਗੀ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top