Home / ਮਨੋਰੰਜਨ / ‘ਮੰਟੋ’ ਦੀ ਬਾਇਓਪਿਕ ਮੇਰਾ ਤੀਸਰਾ ਬੱਚਾ ਹੈ : ਨੰਦਿਤਾ ਦਾਸ
‘ਮੰਟੋ’ ਦੀ ਬਾਇਓਪਿਕ ਮੇਰਾ ਤੀਸਰਾ ਬੱਚਾ ਹੈ : ਨੰਦਿਤਾ ਦਾਸ

‘ਮੰਟੋ’ ਦੀ ਬਾਇਓਪਿਕ ਮੇਰਾ ਤੀਸਰਾ ਬੱਚਾ ਹੈ : ਨੰਦਿਤਾ ਦਾਸ

ਨਵੀਂ ਦਿੱਲੀ — ਉਰਦੂ ਦੇ ਮਸ਼ਹੂਰ ਲੇਖਕ ਸਆਦਤ ਹਸਨ ਮੰਟੋ ‘ਤੇ ਫਿਲਮ ਬਣਾਉਣ ਲਈ ਅਭਿਨੇਤਰੀ ਨੰਦਿਤਾ ਦਾਸ ਨੂੰ ਧਨ ਇਕੱਠਾ ਕਰਨ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪਿਆ। 2009 ‘ਚ ਫਿਲਮ ‘ਫਿਰਾਕ’ ‘ਚ ਨਿਰਦੇਸ਼ਨ ਕਰਨ ਤੋਂ ਬਾਅਦ ਦੂਸਰੀ ਵਾਰ ਕਿਸੇ ਫਿਲਮ ਦਾ ਨਿਰਦੇਸ਼ਨ ਕਰ ਰਹੀ ਨੰਦਿਤਾ ਦਾਸ ਨੇ ਕਿਹਾ ਕਿ ਇਹ ਫਿਲਮ ਰਵਾਇਤੀ ਬਾਇਓਪਿਕ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਮੰਟੋ ਦੇ ”ਕਾਫੀ ਦਿਲਚਸਪ” ਵਿਅਕਤੀਤਵ ਦੇ ਵੱਖ-ਵੱਖ ਪਹਿਲੂਆਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨੰਦਿਤਾ ਨੇ ਕਿਹਾ, ”ਨਿਸ਼ਚਤ ਤੌਰ ‘ਤੇ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਔਖੇ ਪ੍ਰਾਜੈਕਟਾਂ ‘ਚ ਇਕ ਹੈ। ਜਦੋਂ ਮੈਂ ਫਿਲਮ ‘ਫਿਰਾਕ’ ਕੀਤੀ ਸੀ ਤਾਂ ਸੋਚਿਆ ਸੀ ਕਿ ਇਹ ਕਾਫੀ ਚੁਣੌਤੀਪੂਰਨ ਹੈ। ਉਦੋਂ ਮੇਰਾ ਇਕ ਬੱਚਾ ਸੀ। ਖੁਸ਼ੀਆਂ ਅਤੇ ਚੁਣੌਤੀਆਂ ਹਮੇਸ਼ਾ ਇਕੱਠੀਆਂ ਆਉਂਦੀਆਂ ਹਨ। ਇਸ ਲਈ ‘ਮੰਟੋ’ ਇਸ ਲਿਹਾਜ ਨਾਲ ਮੇਰਾ ਤੀਸਰਾ ਬੱਚਾ ਅਤੇ ਦੂਸਰੀ ਫਿਲਮ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top