Home / ਮਨੋਰੰਜਨ / ਮੈਂ ਫਿਲਮ ਉਦਯੋਗ ਪ੍ਰਤੀ ਚਿੰਤਤ ਹਾਂ : ਪਹਿਲਾਜ ਨਿਹਲਾਨੀ
ਮੈਂ ਫਿਲਮ ਉਦਯੋਗ ਪ੍ਰਤੀ ਚਿੰਤਤ ਹਾਂ : ਪਹਿਲਾਜ ਨਿਹਲਾਨੀ

ਮੈਂ ਫਿਲਮ ਉਦਯੋਗ ਪ੍ਰਤੀ ਚਿੰਤਤ ਹਾਂ : ਪਹਿਲਾਜ ਨਿਹਲਾਨੀ

ਮੁੰਬਈ — ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਦੇ ਸਾਬਕਾ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਕਿਹਾ ਕਿ ਫਿਲਮ ਉਦਯੋਗ ਨੂੰ ਸਿਆਸਤ ਦਾ ਸ਼ਿਕਾਰ ਬਣਾਉਣ ਤੋਂ ਬਚਾਉਣ ਦੀ ਲੜਾਈ ਵਿਚ ਸਾਨੂੰ ਇਕਮੁੱਠ ਹੋਣਾ ਚਾਹੀਦਾ ਹੈ। ਫਿਲਮਕਾਰ ਸੰਜੇ ਲੀਲਾ ਭੰਸਾਲੀ ਅਤੇ ਉਨ੍ਹਾਂ ਦੀ ਫਿਲਮ ‘ਪਦਮਾਵਤੀ’ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਨਿਹਲਾਨੀ ਨੇ ਕਿਹਾ ਕਿ ਸੰਜੇ ਲੀਲਾ ਭੰਸਾਲੀ ਪ੍ਰਤੀ ਮੈਂ ਪੂਰਨ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਫਿਲਮ ਉਦਯੋਗ ਪ੍ਰਤੀ ਮੈਂ ਚਿੰਤਤ ਹਾਂ ਕਿਉਂਕਿ ਇਹ ਸਿਰਫ ‘ਪਦਮਾਵਤੀ’ ਦਾ ਮਾਮਲਾ ਨਹੀਂ ਹੈ।
ਨਿਹਲਾਨੀ ਨੇ ਕਿਹਾ ਕਿ ਕੋਈ ਵੀ ਫਿਲਮ ਵੱਖ-ਵੱਖ ਪਾਰਟੀਆਂ, ਰਾਜਨੇਤਾਵਾਂ ਅਤੇ ਰਾਜਨੀਤੀ ਦੇ ਇਸ ਜਾਲ ਵਿਚ ਫਸ ਸਕਦੀ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਇਹ ਇਕ ਬੁਰੀ ਚੀਜ਼ ਹੈ ਅਤੇ ਪੂਰੇ ਉਦਯੋਗ ਨੂੰ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਫੈਸਲਾ ਕਰਨਾ ਚਾਹੀਦਾ। ਅੱਜ ਇਹ ‘ਪਦਮਾਵਤੀ’ ਹੈ, ਕੱਲ ਕੋਈ ਵੀ ਫਿਲਮ ਇਸ ਤਰ੍ਹਾਂ ਦੀ ਸਮੱਸਿਆ ਵਿਚ ਪੈ ਸਕਦੀ ਹੈ। ਇਸ ਲਈ ਸਾਨੂੰ ਸਿਆਸਤ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਹੈ। ਨਿਹਲਾਨੀ ਨੇ ਵੰਸ਼ਵਾਦ ਅਤੇ ਕਾਸਟਿੰਗ ਕਾਊਚ ਵਰਗੇ ਮੁੱਦਿਆਂ ‘ਤੇ ਵੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਵੰਸ਼ਵਾਦ ਬਾਲੀਵੁੱਡ ਵਿਚ ਬਹੁਤ ਪ੍ਰਚਲਿਤ ਹੈ। ਨਿਹਲਾਨੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਨਵੇਂ ਲੋਕ ਬਾਲੀਵੁੱਡ ਵਿਚ ਨਹੀਂ ਆ ਰਹੇ ਹਨ, ਕਿਉਂਕਿ ਸਿਰਫ 4-5 ਸਮੂਹ ਹਨ ਜੋ ਮਸ਼ਹੂਰ ਲੋਕਾਂ ਦੇ ਬੇਟਿਆਂ ਤੇ ਬੇਟੀਆਂ ਨੂੰ ਆਪਣੀਆਂ ਫਿਲਮਾਂ ਵਿਚ ਲੈ ਰਹੇ ਹਨ। ਕਾਸਟਿੰਗ ਕਾਊਚ ‘ਤੇ ਨਿਹਲਾਨੀ ਨੇ ਕਿਹਾ ਕਿ ਇਹ ਕਿਸੇ ਵੀ ਉਦਯੋਗ ਵਿਚ ਹੋ ਸਕਦਾ ਹੈ। ਨਿਹਲਾਨੀ ਨੇ ਕਿਹਾ ਕਿ ਮੈਂ ਇਥੇ ਤੁਲਨਾ ਕਰਨ ਲਈ ਨਹੀਂ ਹਾਂ। ਮੈਂ ਚੰਗਾ ਕੰਮ ਕੀਤਾ, ਮੈਂ ਇਹ ਜਾਣਦਾ ਹਾਂ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top